ਨਵੇਂ ਚੁਣੇ ਸੰਸਦ ਮੈਂਬਰ ਪੰਜਾਬੀ ਵਿਚ ਚੁੱਕਣ ਸਹੁੰ-ਦੀਪਕ ਚਨਾਰਥਲ

ਦੀਪਕ ਸ਼ਰਮਾ ਚਨਾਰਥਲ ਨੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਕੀਤੀ ਬੇਨਤੀ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਜਿੱਤੇ ਮਨੀਸ਼ ਤਿਵਾੜੀ ਨੂੰ ਵੀ ਲਿਖਿਆ ਖਤ

ਚੰਡੀਗੜ੍ਹ 7 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਮਾਂ ਬੋਲੀ ’ਚ ਸਹੁੰ ਚੁੱਕਣ ਦੀ ਬੇਨਤੀ ਕੀਤੀ ਗਈ ਹੈ। ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖ ਕੇ ਦੀਪਕ ਸ਼ਰਮਾ ਚਨਾਰਥਲ ਨੇ ਬੇਨਤੀ ਕੀਤੀ ਕਿ ਉਹ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਹੀ ਸਹੁੰ ਚੁੱਕਣ। ਮਾਂ ਬੋਲੀ ਪੰਜਾਬੀ ਦੇ ਹੱਕ-ਹਕੂਕ ਲਈ ਹਮੇਸ਼ਾ ਅਵਾਜ਼ ਚੁੱਕਣ ਵਾਲੇ ਪੰਜਾਬ ਚਿੰਤਕ ਵਜੋਂ ਜਾਣੇ ਜਾਂਦੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਇਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਪੰਜਾਬ ਦੇ ਵੱਖੋ-ਵੱਖ ਪਾਰਟੀਆਂ ਨਾਲ ਸਬੰਧਤ ਅਤੇ ਅਜ਼ਾਦ ਉਮੀਦਵਾਰ ਵਜੋਂ ਚੁਣੇ ਗਏ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖਦਿਆਂ ਦੀਪਕ ਚਨਾਰਥਲ ਨੇ ਬੇਨਤੀ ਕੀਤੀ ਕਿ ‘‘ਮਾਣਯੋਗ ਸੰਸਦ ਮੈਂਬਰ ਜੀ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕੋ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿੱਪੀ ਵਾਲੇ ਬੋਲ ਜਦੋਂ ਸੰਸਦ ਵਿਚ ਤੁਹਾਡੇ ਮੁੱਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਵੇਗਾ।’’

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿਚ ਗੁਰਮੀਤ ਸਿੰਘ ਮੀਤ ਹੇਅਰ,  ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ, ਅੰਮਿ੍ਰਤਪਾਲ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਮਾਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ ਅਤੇ ਸਰਬਜੀਤ ਸਿੰਘ ਖਾਲਸਾ ਸਮੇਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਜਿੱਥੇ ਇਹ ਖਤ ਭੇਜਿਆ ਗਿਆ ਹੈ, ਉਥੇ ਹੀ ਈਮੇਲ ਅਤੇ ਵਟਐਪ ਰਾਹੀਂ ਵੀ ਇਨ੍ਹਾਂ 14 ਨੁਮਾਇੰਦਿਆਂ ਤੱਕ ਇਹ ਚਿੱਠੀ ਪਹੰੁਚਦੀ ਕੀਤੀ ਜਾ ਰਹੀ ਹੈ। ਦੀਪਕ ਚਨਾਰਥਲ ਨੇ ਆਸ ਪ੍ਰਗਟਾਈ ਕਿ ਮੈਨੂੰ ਉਮੀਦ ਹੈ ਕਿ ਇਹ 14 ਦੇ 14 ਸੰਸਦ ਮੈਂਬਰ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਸਹੁੰ ਚੁੱਕਣਗੇ ਅਤੇ ਆਪੋ-ਆਪਣੀਆਂ ਪਾਰਟੀਆਂ ਦੀ ਬਜਾਏ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਮੀਡੀਆ ਰਾਹੀਂ ਵੀ ਉਕਤ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸੰਸਦ ਵਿਚ ਆਪਣੀ ਬੋਲੀ ਦਾ ਮਾਣ ਵਧਾਉਂਦਿਆਂ ਹੋਇਆਂ ਸਹੁੰ ਵੀ ਪੰਜਾਬੀ ਵਿਚ ਚੁੱਕਣ ਅਤੇ ਮੁੱਦੇ ਚੁੱਕਣ ਲੱਗਿਆਂ ਵੀ ਆਪਣੀ ਮਾਂ ਬੋਲੀ ਨੂੰ ਪਹਿਲ ਦੇਣ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *