ਗੁਰਦਾਸੁਪਰ 7 ਜੂਨ (ਖ਼ਬਰ ਖਾਸ ਬਿਊਰੋ)
ਕਾਂਗਰਸ ਦੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਭਾਜਪਾ ਦੀ ਨਵੀਂ ਚੁਣੀ ਗਈ ਮੈਂਬਰ ਕੰਗਨਾ ਰਣੌਤ ਦੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਲੈ ਝੂਠਾ ਭੰਡੀ ਪ੍ਰਚਾਰ ਅਤੇ ਨਫ਼ਰਤੀ ਭਾਸ਼ਣ ਕੀਤਾ ਜਾ ਰਿਹਾ ਹੈ ਜੋ ਪੰਜਾਬ, ਪੰਜਾਬੀ ਅਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ । ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦੀ ਘਟਨਾ ਦਿੱਲੀ ਵਿੱਚ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕਿ ਦੇਸ਼ ਭਰ ਦੇ ਕਿਸਾਨਾਂ ਵੱਲੋਂ ਚਲਾਏ ਗਏ ਅੰਦੌਲਣ ਦੋਰਾਨ ਕੰਗਨਾ ਰਣੌਤ ਵੱਲੋਂ ਪੰਜਾਬ ਦੀਆਂ ਬਹਾਦਰ ਮਾਵਾਂ ਭੈਣਾਂ ਜੋ ਕਿਸਾਨ ਅੰਦੋਲਨ ਦਾ ਹਿੱਸਾ ਸਨ ਉਹਨਾਂ ਪੰਜਾਬ ਦੀਆਂ ਬਹਾਦਰ ਮਾਵਾਂ ਭੈਣਾਂ ਖਿਲਾਫ ਵਰਤੀ ਗਈ ਗਲਤ ਸ਼ਬਦਾਵਲੀ ਦਾ ਨਤੀਜਾ ਹੈ । ਉਨਾਂ ਕਿਹਾ ਕਿ ਕੁਲਵਿੰਦਰ ਕੌਰ ਜੋ ਚੰਡੀਗੜ੍ਹ ਹਵਾਈ ਅੱਡੇ ਤੇ ਸੁਰੱਖਿਆ ਅਮਲੇ ਵਿੱਚ ਤੈਨਾਤ ਹੈ ਉਹ ਆਪਣੇ ਜਜ਼ਬਾਤਾਂ ਨੂੰ ਕਾਇਮ ਨਹੀਂ ਰੱਖ ਸੱਕੀ ਜਿਸ ਕਾਰਨ ਕੰਗਨਾ ਰਣੌਤ ਨਾਲ ਇਹ ਘਟਨਾ ਵਾਪਰੀ ਮਹਾਜ਼ਨ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਕਿਹਾ ਹੈ ਕਿ ਕੰਗਨਾ ਰਣੌਤ ਦੇ ਪੰਜਾਬੀਆਂ ਪ੍ਰਤੀ ਦਿੱਤੇ ਘਟੀਆ ਅਤੇ ਗੁਮਰਾਹਕੁਨ ਬਿਆਨ ਸੰਬੰਧੀ ਸਮੂਹ ਪੰਜਾਬ ਵਾਸੀਆਂ ਤੋਂ ਮਾਫ਼ੀ ਮੰਗਣ ਤੇ ਕੰਗਨਾ ਰਣੌਤ ਤੇ ਭਾਜਪਾ ਬਣਦੀ ਕਾਰਵਾਈ ਕਰੇ ਤਾਂ ਪੰਜਾਬੀਆਂ ਦੇ ਵਲੂੰਧਰੇ ਹਿਰਦੇ ਕੰਗਨਾ ਰਣੌਤ ਵੱਲੋਂ ਦਿੱਤੇ ਬਿਆਨ ਕਾਰਨ ਸਾਂਤ ਹੋ ਸਕਣ।