ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜਾਂਗੀ –ਹਰਸਿਮਰਤ

 

ਚੰਡੀਗੜ 16 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਬਦਲਣ ਦੀਆ ਚੱਲ ਰਹੀਆ ਅਟਕਲਾਂ ਨੂੰ ਵਿਰਾਮ ਲਾਉਂਦਿਆ ਕਿਹਾ ਕਿ ਬਠਿੰਡਾ ਹਲਕਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਬਠਿੰਡਾ ਹਲਕੇ ਵਿਚ ਚੋਣ ਪ੍ਰਚਾਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਹਰ ਹਾਲਤ ਵਿਚ ਬਠਿੰਡਾ ਤੋ ਚੋਣ ਲੜਨਗੇ। ਅਕਾਲੀ ਦਲ ਦੀ ਪਹਿਲੀ ਲਿਸਟ ਵਿਚ ਹਰਸਿਮਰਤ ਦਾ ਨਾਮ ਨਾ ਹੋਣ ਕਾਰਨ ਇਹਨਾਂ ਅਟਕਲਾਂ ਨੇ ਜੋਰ ਫੜ ਲਿਆ ਸੀ ਕਿ ਹਰਸਿਮਰਤ ਹੁਣ ਖਡੂਰ ਸਾਹਿਬ ਜਾਂ ਫਿਰੋਜ਼ਪੁਰ ਤੋਂ ਚੋਣ ਲੜਨਗੇ। ਹਰਸਿਮਰਤ ਦਾ ਕਹਿਣਾ ਹੈ ਕਿ ਰਾਜਸੀ ਵਿਰੋਧੀ ਜਾਣਬੁੱਝ ਕੇ ਅਫਵਾਹਾਂ ਫੈਲਾ ਰਹੇ ਹਨ। ਉਹਨਾਂ ਕਿਹਾ ਕਿ ਬਠਿੰਡਾ ਹਲਕੇ ਦੇ ਲੋਕਾਂ ਨੇ ਤਿੰਨ ਵਾਰ ਸੰਸਦ ਮੈਂਬਰ ਬਣਾਇਆ ਹੈ। ਇਸ ਲਈ ਬਠਿੰਡਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਦਰਅਸਲ ਸੀਨੀਅਰ ਅਕਾਲੀ ਨੇਤਾ ਸਿੰਕਦਰ ਸਿੰਘ ਮਲੂਕਾ ਦਾ ਪੁੱਤ ਅਤੇ ਨੂੰਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਮਲੂਕਾ ਦੀ ਸਾਬਕਾ ਆਈ.ਏ.ਐੱਸ ਨੂੰਹ ਪਰਮਪਾਲ ਕੌਰ ਦੇ ਭਾਜਪਾ ਦੀ ਟਿਕਟ ਤੇ ਚੋਣ ਲੜਨ ਦੇ ਚਰਚੇਹਨ। ਕਾਂਗਰਸ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਉਮੀਦਵਾਰ ਬਣਾਇਆ ਹੈ। ਇਸੀ ਤਰਾਂ ਗੈਂਗਸਟਰ ਤੋ ਰਾਜਸੀ ਆਗੂ ਬਣੇ ਲੱਖਾ ਸਿਧਾਣਾ ਦੇ ਵੀ ਅਜ਼ਾਦ ਰੂਪ ਵਿਚ ਚੋਣ ਲੜਨ ਦੇ ਚਰਚੇ ਹਨ।ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸਿੰਕਦਰ ਸਿੰਘ ਮਲੂਕਾ ਪਾਰਟੀ ਦੇ ਸੀਨੀਅਰ ਨੇਤਾ ਹਨ, ਉਹ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਨਾਲ ਕੰਮ ਕਰਦੇ ਰਹੇ ਹਨ। ਉਨਾਂ ਕਿਹਾ ਕਿ ਮਲੂਕਾ ਸਾਹਿਬ ਨੇ ਪੁ੍ਤ ਤੇ ਨੂੰਹ ਨੂੰ ਸਮਝਾਉਣ ਦਾ ਯਤਨ ਕੀਤਾ ਸੀ, ਪਰ ਉਹਨਾਂ ਨੇ ਮਲੂਕਾ ਸਾਹਿਬ ਦੀਆਂ ਇਛਾਵਾਂ ਦੇ ਉਲਟ ਫੈਸਲਾ ਲਿਆ ਹੈ। 

 

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *