ਰੋਪੜ ਜੇਲ ਵਿਚ ਕੈਦੀਆਂ ਨੂੰ ਮਿਲੀ ਲਾਇਬ੍ਰੇਰੀ ਦੀ ਸੁਵਿਧਾ

ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਕੈਦੀਆਂ ਲਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ

ਲਾਇਬ੍ਰੇਰੀ ਦਾ ਉਦਘਾਟਨ ਕੈਦੀਆਂ ਦੇ ਜੀਵਨ ਵਿੱਚ ਮਾਨਸਿਕ ਬਿਹਤਰੀ ਅਤੇ ਪੁਨਰਨਿਵਾਸ ਲਈ ਇਕ ਮਹੱਤਵਪੂਰਣ ਕਦਮ: ਜਿਲ੍ਹਾ ਅਤੇ ਸੈਸ਼ਨ ਜੱਜ

ਰੂਪਨਗਰ, 6 ਜੂਨ (ਖ਼ਬਰ ਖਾਸ ਬਿਊਰੋ)

ਜਿਲ੍ਹਾ ਜੇਲ੍ਹ, ਰੂਪਨਗਰ ਵਿੱਚ ਕੈਦੀਆਂ ਦੀ ਸਿੱਖਿਆ ਅਤੇ ਗਿਆਨ ਵਿੱਚ ਵਾਧੇ ਲਈ ਜਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਵਲੋਂ ਆਪਣੇ ਕਰ ਕਮਲਾਂ ਨਾਲ ਨਵੀਂ ਪੁਸਤਕਾਲਾ (ਲਾਇਬ੍ਰੇਰੀ) ਦਾ ਉਦਘਾਟਨ  ਕੀਤਾ ਗਿਆ।

ਇਸ ਮੌਕੇ ਉਨ੍ਹਾਂ ਕੈਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੈਦੀਆਂ ਦੇ ਜੀਵਨ ਵਿੱਚ ਮਾਨਸਿਕ ਬਿਹਤਰੀ ਅਤੇ ਪੁਨਰਨਿਵਾਸ ਲਈ ਇਕ ਮਹੱਤਵਪੂਰਣ ਕਦਮ ਹੈ। ਲਾਇਬ੍ਰੇਰੀ ਦਾ ਮਕਸਦ ਕੈਦੀਆਂ ਨੂੰ ਪੜ੍ਹਨ-ਲਿਖਣ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹ ਆਪਣਾ ਸਮਾਂ ਸ੍ਰੇਸ਼ਠ ਢੰਗ ਨਾਲ ਬਿਤਾ ਸਕਣ ਅਤੇ ਆਪਣੇ ਜੀਵਨ ਵਿੱਚ ਕਿਤਾਬਾਂ ਦੀ ਮੱਦਦ ਨਾਲ ਆਪਣੀ ਮਾਨਸਿਕ ਸਥਿਤੀ ਨੂੰ ਉਚਾਈਆਂ ਤੇ ਲਿਜਾ ਸਕਦੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਚੰਗਾ ਕਰਨ ਇੱਛਾ ਉਜਾਗਰ ਹੋਵੇਗੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਉਨ੍ਹਾਂ ਕਿਹਾ ਕਿ ਕਿਤਾਬਾਂ ਕੈਦੀਆਂ ਦੇ ਜੀਵਨ ਲਈ ਇੱਕ ਹੀਰਾ ਹੈ ਅਤੇ ਜੀਵਨ ਨੂੰ ਨਵੀਂ ਸੇਧ ਅਤੇ ਦਿਸ਼ਾ ਦੇਣ ਲਈ ਸਕਸ਼ਮ ਹੈ। ਇਸ ਲਾਇਬ੍ਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਰਸਾਲੇ, ਨਾਵਲ ਅਤੇ ਕਿਤਾਬਾਂ ਮੌਜੂਦ ਹਨ ਜੋ ਕਿ ਮਾਣਯੋਗ ਜਿਲ੍ਹਾ ਵਾ ਸੈਸ਼ਨ ਜੱਜ, ਬਾਕੀ ਜੁਡੀਸ਼ੀਅਲ ਅਫਸਰਾਂ, ਕੋਰਟ ਸਟਾਫ ਅਤੇ ਐਨ.ਜੀ.ਓ- ਏ.ਸੀ.ਸੀ.ਪੀ.ਕੌਪਸ ਵੱਲੋਂ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾਂ ਜਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਵਲੋਂ ਜੇਲ੍ਹ ਦੇ ਵੱਖ ਵੱਖ ਬੈਰਕਾਂ ਦਾ ਦੌਰਾ ਕੀਤਾ ਕੈਦੀਆਂ ਨਾਲ ਮਿਲ ਕੇ ਉਨ੍ਹਾਂ ਦੀ ਪਰੇਸ਼ਾਨੀਆਂ ਨੂੰ ਜਾਣਿਆ ਅਤੇ ਜਲਦ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਜੇਲ੍ਹ ਵਿੱਚ ਕੈਦੀਆਂ ਨੂੰ ਮਿਲ ਰਹੇ ਭੋਜਨ ਨੂੰ ਖਾ ਕੇ ਉਸ ਦੀ ਸਮੀਖਿਆ ਵੀ ਕੀਤੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਜੇਲ੍ਹ ਪ੍ਰਬੰਧਨ ਨੇ ਦੱਸਿਆ ਕਿ ਇਸ ਯੋਜਨਾ ਨਾਲ ਕੈਦੀਆਂ ਵਿੱਚ ਸਕਾਰਾਤਮਕ ਸੋਚ ਵਿਕਸਿਤ ਹੋਵੇਗੀ ਅਤੇ ਉਹਨਾਂ ਦੀ ਪੁਨਰਵਾਸ ਲਈ ਸਹਾਇਕ ਸਿੱਧ ਹੋਵੇਗੀ। ਇਹ ਪੁਸਤਕਾਲਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ, ਜੇਲ੍ਹ ਪ੍ਰਬੰਧਨ ਅਤੇ ਮਿਸ ਮੋਨਿਕਾ ਚਾਵਲਾ, ਸੀ.ਈ.ਓ, ਏ.ਸੀ.ਸੀ.ਪੀ ਕੌਪਸ (ਈਕੋ ਕੰਜਰਵ ਫਾਊਂਡੇਸ਼ਨ) ਦੇ ਸਹਿਯੋਗ ਨਾਲ ਕਾਇਮ ਕੀਤੀ ਗਈ ਹੈ।

ਇਸ ਮੌਕੇ ਉਤੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਹਿਮਾਂਸ਼ੀ ਗਲਹੋਤਰਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਅਸ਼ੀਸ਼ ਠਠਈ, ਡੀ.ਪੀ.ਆਰ.ਓ ਕਰਨ ਮਹਿਤਾ,  ਜੇਲ੍ਹ ਸੁਪਰਡੈਂਟ ਸ੍ਰੀ ਗੁਰਨਾਮ ਲਾਲ, ਡਿਪਟੀ ਜੇਲ੍ਹ ਸੁਪਰਡੈਂਟ ਸ੍ਰੀ ਅਨਮੋਲਜੀਤ ਸਿੰਘ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਸ੍ਰੀ ਬਲਵਿੰਦਰ ਸਿੰਘ ਹਾਜ਼ਰ ਰਹੇ।

Leave a Reply

Your email address will not be published. Required fields are marked *