63.27% ਬੰਦਿਆਂ ਅਤੇ 62.88% ਜਨਾਨੀਆਂ ਨੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋ

ਬਠਿੰਡੇ ਵਾਲਿਆਂ ਨੇ ਮਾਰੀ ਬਾਜੀ, 69.36 ਫੀਸਦੀ ਦਾ ਰਿਕਾਰਡ ਕੀਤਾ ਦਰਜ਼

13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ

ਚੰਡੀਗੜ੍ਹ, 2 ਜੂਨ  (ਖ਼ਬਰ ਖਾਸ ਬਿਊਰੋ)

ਇਕ ਜੂਨ ਨੂੰ  ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਪਈਆਂ ਵੋਟਾਂ ਵਿੱਚ 62.80 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਠਿੰਡਾ ਵਾਸੀਆਂ ਨੇ ਸਭਤੋਂ ਵੱਧ ਵੋਟਾਂ ਪਾ ਕੇ ਰਿਕਾਰਡ ਦਰਜ਼ ਕਰਵਾਇਆ ਹੈ। ਇਹਨਾਂ ਚੋਣਾਂ ਵਿੱਚ 63.27 ਫ਼ੀਸਦੀ ਬੰਦੇ ਅਤੇ 62.88 ਜਨਾਨੀਆਂ (ਔਰਤਾਂ) ਵੋਟ ਪਾਉਣ ਲਈ ਬੂਥਾਂ ਤੱਕ ਗਈਆਂ ਹਨ। ਇਸੀ ਤਰਾਂ 36.28 ਫ਼ੀਸਦੀ ਤੀਸਰਾ ਲਿੰਗ (ਥਰਡ ਜੈਂਡਰ) ਨੇ ਵੋਟ ਪਾਈ ਹੈ। ਸੂਬੇ ਵਿਚ ਕੁੱਲ 2,14,61,741 ਵੋਟਰ ਹਨ, ਜਿਨਾਂ ਵਿਚੋਂ 1,34,37,134 ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 1 ਜੂਨ ਨੂੰ ਦੇਰ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 69.36 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।ਸਿਬਿਨ ਸੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 56.06 ਫ਼ੀਸਦੀ, ਆਨੰਦਪੁਰ ਸਾਹਿਬ ਵਿੱਚ 61.98 ਫ਼ੀਸਦੀ, ਫਰੀਦਕੋਟ ਵਿੱਚ 63.34 ਫ਼ੀਸਦੀ, ਫਤਿਹਗੜ੍ਹ ਸਾਹਿਬ ਵਿੱਚ 62.53 ਫ਼ੀਸਦੀ, ਫਿਰੋਜ਼ਪੁਰ ਵਿੱਚ 67.02 ਫ਼ੀਸਦੀ, ਗੁਰਦਾਸਪੁਰ ਵਿੱਚ 66.67 ਫ਼ੀਸਦੀ ਅਤੇ ਹੁਸ਼ਿਆਰਪੁਰ ਵਿੱਚ 58.86 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਵਿੱਚ 59.70 ਫ਼ੀਸਦੀ, ਖਡੂਰ ਸਾਹਿਬ ਵਿੱਚ 62.55 ਫ਼ੀਸਦੀ, ਲੁਧਿਆਣਾ ਵਿੱਚ 60.12 ਫ਼ੀਸਦੀ, ਪਟਿਆਲਾ ਵਿੱਚ 63.63 ਫ਼ੀਸਦੀ ਅਤੇ ਸੰਗਰੂਰ ਵਿੱਚ 64.63 ਫ਼ੀਸਦੀ ਵੋਟਿੰਗ ਹੋਈ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਦੇਖੋ ਹਲਕਾ ਵਾਈਜ ਅੰਕੜੇ

LS 2024 Voter Turnout

Leave a Reply

Your email address will not be published. Required fields are marked *