ਸਲੇਮਪੁਰੀ ਦੀ ਚੂੰਢੀ –
ਸੁਣ ਲੈ ਅੜਿਆ!
– ਕੰਨ ਖੋਲ੍ਹ ਕੇ ਸੁਣ ਲੈ ਅੜਿਆ!
ਹੁਣ ਨਹੀਂ ਜਾਂਦਾ ਸਾਥੋਂ ਜਰਿਆ!
ਥੁੱਕ ਨਾਲ ਨਾ ਪੱਕਣ ਵੜੀਆਂ!
ਦੇਸ਼ ਮੇਰੇ ‘ਤੇ ਔਖੀਆਂ ਘੜੀਆਂ!
ਅਸਾਂ ਨਾ ਖਾਣਾ ਮੁਫ਼ਤ ਦਾ ਰਾਸ਼ਨ!
ਨਹੀਂ ਚਾਹੀਦਾ ਝੂਠ ਦਾ ਭਾਸ਼ਨ!
ਚੰਗੇ ਹੱਥ ਫੜਾਈੰ ਡੋਰ!
ਦੇਸ਼ ਨੂੰ ਲੁੱਟੀ ਜਾਵਣ ਚੋਰ!
ਸੋਚ ਸਮਝ ਕੇ ਵੋਟ ਪਾਈੰ!
ਡੁੱਬਦੀ ਬੇੜੀ ਕੰਢੇ ਲਾਈੰ!
ਗੱਲ ਸਮਝਾਤੀ ਤੈਨੂੰ ਅੜਿਆ!
ਓਹੀ ਹੋਣਾ ਜੋ ਤੂੰ ਕਰਿਆ!
-ਸੁਖਦੇਵ ਸਲੇਮਪੁਰੀ
09780620233