ਸਲੇਮਪੁਰੀ ਦੀ ਚੂੰਢੀ –
ਰੁੱਖ!
– ਰੁੱਖ ਹਾਂ,
ਅਡੋਲ ਹਾਂ!
ਸਮਤੋਲ ਹਾਂ!
ਪੱਤੇ ਝੜਦੇ ਨੇ!
ਨਵੇਂ ਬਣਦੇ ਨੇ!
ਛਾਂ ਕਰਦੇ ਨੇ!
ਖੈਰ ਮੰਗਦੇ ਨੇ!
ਉਂਝ –
ਸੁੱਕੇ ਰੁੱਖਾਂ ‘ਤੇ
ਪੰਛੀ –
ਨਾ ਆਲ੍ਹਣਾ ਬੁਣਦੇ ਨੇ!
ਨਾ ਆਸ ਤਕਦੇ ਨੇ!
ਨਾ ਠਾਹਰ ਰੱਖਦੇ ਨੇ!
-ਸੁਖਦੇਵ ਸਲੇਮਪੁਰੀ
2 ਜੂਨ, 2024.
09780620233