ਭੁੱਲਰ ਦੀ ਟਿੱਪਣੀ ‘ਤੇ ਸੁਨਿਆਰ ਤੇ ਤਰਖਾਣ ਭਾਈਚਾਰੇ  ਵਿੱਚ ਭਾਰੀ ਰੋਸ

ਮੋਰਿੰਡਾ,15 ਅਪ੍ਰੈਲ (ਖ਼ਬਰ ਖਾਸ ਬਿਊਰੋ)

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਰਲਾਲਜੀਤ ਸਿੰਘ ਭੁੱਲਰ ਵੱਲੋਂ ਮਿਸਤਰੀ ਤੇ ਸੁਨਿਆਰ ਭਾਈਚਾਰੇ ਵਿਰੁੱਧ ਵਰਤੀ ਮਾੜੀ ਸ਼ਬਦਾਵਲੀ ਦੀ ਸਮੂਹ ਦੋਵਾਂ ਭਾਈਚਾਰੇ ਦੇ ਆਗੂਆ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਹਾਰਾਜਾ  ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ, ਪਰਮਿੰਦਰ ਸਿੰਘ ਸੋਨੂ ਖੁਰਲ, ਗੁਰਿੰਦਰ ਸਿੰਘ ਰੀਹਲ, ਹਰਜੀਤ ਸਿੰਘ, ਹਰਵਿੰਦਰ ਸਿੰਘ ਕਲਸੀ ਅਤੇ ਸਵਰਨਕਾਰ ਸੰਘ ਮੋਰਿੰਡਾ ਵਲੋਂ ਪ੍ਰਧਾਨ  ਜਨਕ ਰਾਜ, ਰਾਜ ਕੁਮਾਰ ਵਰਮਾ,  ਬਚਨ ਲਾਲ ਵਰਮਾ, ਮਨਮੋਹਨ ਵਰਮਾ,ਮਨੀਸ਼ ਭੋਲਾ, ਸੰਦੀਪ ਕੁਮਾਰ ਸੋਨੂ  ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਸੱਤਾ ਦੇ ਨਸ਼ੇ ਵਿੱਚ ਇਸ ਕਦਰ ਡੁੱਬ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਭਾਈਚਾਰੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਤੋਂ ਵੀ ਗਰੇਜ ਨਹੀਂ ਕੀਤਾ। ਉਹਨਾਂ ਕਿਹਾ ਕਿ ਆਮ ਆਮ ਆਦਮੀ ਪਾਰਟੀ ਨੂੰ ਅਜਿਹੇ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਨੂੰ ਉਮੀਦਵਾਰ ਨਹੀਂ ਬਣਾਉਣਾ ਚਾਹੀਦਾ! ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਦੀ ਟਿਕਟ ਕੱਟ ਕੇ ਸਾਰੇ ਭਾਈਚਾਰਿਆਂ ਨੂੰ ਸਨਮਾਨ ਦੇਣ ਵਾਲੇ ਵਿਆਕਤੀ ਨੂੰ ਦਿੱਤੀ ਜਾਵੇ ਨਹੀਂ ਤਾਂ ਤਰਖਾਣ ਤੇ ਸੁਨਿਆਰ ਭਾਈਚਾਰੇ ਵੱਲੋਂ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *