ਅਹਿਮਦਾਬਾਦ 15 ਅਪਰੈਲ (ਖਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 15 ਅਪ੍ਰੈਲ ਦੀ ਸ਼ਾਮ ਅਹਿਮਦਾਬਾਦ ਏਅਰਪੋਰਟ ਪੁੱਜੇ । ਆਮ ਆਦਮੀ ਪਾਰਟੀ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਇਸੁਦਾਨਭਾਈ ਗੜਵੀ , ਕਾਰਜਕਾਰੀ ਪ੍ਰਧਾਨ ਕੈਲਾਸ਼ਦਾਨ ਗੜਵੀ , ਪ੍ਰਦੇਸ਼ ਬੁਲਾਰਾ ਹਿਮਾਂਸ਼ੁਭਾਈ ਠੱਕਰ, ਕਿਰਣਭਾਈ ਦੇਸਾਈ, ਪ੍ਰਦੇਸ਼ ਉਪ-ਪ੍ਰਧਾਨ ਗੌਰੀਬੇਨ ਦੇਸਾਈ , ਅਹਿਮਦਾਬਾਦ ਸ਼ਹਿਰ ਪ੍ਰਧਾਨ ਬੀਪਿਨਭਾਈ ਪਟੇਲ, ਮਾਲਧਾਰੀ ਸੇਲ ਦੇ ਪ੍ਰਦੇਸ਼ ਪ੍ਰਧਾਨ ਕਿਰਣਭਾਈ ਦੇਸਾਈ, ਹਸਪਤਾਲ ਦੇਖਭਾਲ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਵਿਨੋਦਭਾਈ ਪਰਮਾਰ, ਐਸਸੀਐਸਟੀ ਸੇਲ ਖੇਤਰ ਪ੍ਰਧਾਨ ਜਗਦੀਸ਼ ਭਾਈ ਚਾਵੜਾ, ਐਡਵੋਕੇਟ ਸੇਲ ਜੁਨੇਜਾ ਅਤੇ ਵੱਡੀ ਗਿਣਤੀ ਵਿਚ ਸਥਾਨਕ ਆਗੂਆਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਅਰਪੋਰਟ ਉੱਤੇ ਮੀਡਿਆ ਸਾਹਮਣੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਅਸੀ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ ਅਤੇ ਸਾਨੂੰ ਜਿੱਥੇ ਵੀ ਜਾਣਾ ਹੋਵੇਗਾ ਅਸੀ ਜਾਵਾਂਗੇ ਅਤੇ ਪਾਰਟੀ ਲਈ ਜੋਰ-ਸ਼ੋਰ ਨਾਲ ਪ੍ਰਚਾਰ ਕਰਾਂਗੇ। ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣ ਵਿੱਚ ਵੀ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ ਅਤੇ 14 ਫੀਸਦੀ ਵੋਟ ਹਾਸਿਲ ਕੀਤੇ ਸਨ। ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਗੁਜਰਾਤ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਕਿਉਂਕਿ ਉਨ੍ਹਾਂ ਦੇ 14 ਫੀਸਦੀ ਵੋਟ ਦੇ ਕਾਰਨ ਹੀ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣੀ। ਅੱਜ ਗੁਜਰਾਤ ਵਿੱਚ ਸਾਡੇ ਪੰਜ ਵਿਧਾਇਕ ਹਨ, ਗੋਆ ਵਿੱਚ ਦੋ ਵਿਧਾਇਕ ਹਨ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਹੈ।
ਮੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ, ਕਿਉਂਕਿ ਬਿਨਾਂ ਕੋਈ ਦੋਸ਼ ਸਾਬਤ ਕੀਤੇ ਉਨ੍ਹਾਂ ਦੇ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ । ਜਦੋਂ ਸੋਨਿਆ ਗਾਂਧੀ ਜੇਲ੍ਹ ਵਿੱਚ ਚਿਦੰਬਰਮ ਨੂੰ ਮਿਲਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਇੱਕ ਵੱਖ ਕਮਰਾ ਮਿਲਦਾ ਸੀ, ਪਰੰਤੂ ਸਾਨੂੰ ਵੱਖ-ਵੱਖ ਬੈਠਾਇਆ ਗਿਆ, ਜੋ ਬਹੁਤ ਦੁਖਦ ਹੈ। ਆਮ ਆਦਮੀ ਪਾਰਟੀ ਇੱਕ ਵਿਚਾਰ ਦਾ ਨਾਮ ਹੈ, ਤੁਸੀਂ ਇੱਕ ਅਰਵਿੰਦ ਕੇਜਰੀਵਾਲਜੀ ਨੂੰ ਤਾਂ ਜੇਲ੍ਹ ਵਿੱਚ ਪਾ ਦੇਵੋਂਗੇ,ਪਰੰਤੂ ਅੱਜ ਹਜਾਰਾਂ – ਲੱਖਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਗਏ ਹਨ, ਤੁਸੀ ਉਨ੍ਹਾਂ ਨੂੰ ਕਿਵੇਂ ਜੇਲ੍ਹ ਵਿੱਚ ਪਾ ਪਾਓਗੇ? ਮੱਖ ਮੰਤਰੀ ਨੇ ਕਿਹਾ ਕਿ ਉਹ ਫਿਲਹਾਲ ਦੋ ਦਿਨਾਂ ਲਈ ਗੁਜਰਾਤ ਵਿੱਚ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵਨਗਰ ਵਿੱਚ ਲੋਕ ਸਭਾ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਇੰਡਿਆ ਗਠਜੋੜ ਦੇ ਉਮੀਦਵਾਰ ਉਮੇਸ਼ ਭਾਈ ਮਕਵਾਨਾ ਦੇ ਨਾਮਜਦਗੀ ਪੱਤਰ ਦਾਖਿਲ ਕਰਵਾਉਣ ਸਮੇਂ ਮੌਜੂਦ ਰਹਿਣਗੇ ਅਤੇ ਵੱਖ-ਵੱਖ ਥਾਵਾਂ ਉੱਤੇ ਪ੍ਰਚਾਰ ਕਰਨਗੇ। ਮਾਨ 17 ਅਪ੍ਰੈਲ ਨੂੰ ਭਰੂਚ ਲੋਕ ਸਭਾ ਦੇ ਉਮੀਦਵਾਰ ਚੈਤਰ ਵਸਾਵਾ ਨਾਲ ਵੱਖ-ਵੱਖ ਸਥਾਨਾਂ ਉੱਤੇ ਪ੍ਰਚਾਰ ਕਰਨਗੇ।