ਚੰਡੀਗੜ 27 ਮਈ (ਖ਼ਬਰ ਖਾਸ ਬਿਊਰੋ)
45 ਸੀ ਚੰਡੀਗੜ੍ਹ ਦੀ ਬਲਾਕ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ ਵਿੱਚ ਸੱਚਪੀ੍ਤ ਕੌਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ | ਉਹ ਚੌਥੀ ਵਾਰ ਪ੍ਰਧਾਨ ਬਣੇ ਹਨ। ਲਗਭਗ 88 ਫਲੈਟਾਂ ਵਿੱਚ ਰਹਿ ਰਹੇ ਇਸ ਬਲਾਕ ਦੇ ਮਕਾਨ ਮਾਲਕ ਇਸ ਐਸੋਸੀਏਸ਼ਨ ਦੇ ਮੈਂਬਰ ਹਨ ਸ੍ਰੀ ਦਵਿੰਦਰ ਗੋਇਲ, ਸ਼੍ਰੀ ਮਨੀਸ਼ ਚੱਡਾ ਤੇ ਸ਼੍ਰੀ ਰਕੇਸ਼ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਹੋਈ ਇਸ ਚੋਣ ਵਿੱਚ ਭਾਰੀ ਤਦਾਦ ਵਿੱਚ ਮੈਂਬਰਾਂ ਨੇ ਸ਼ਿਰਕਤ ਕੀਤੀ ।ਢੋਲ ਢਮੱਕੇ ਤੇ ਲੱਡੂ ਵੰਡ ਕੇ ਇਸ ਚੋਣ ਦਾ ਜਸ਼ਨ ਮਨਾਇਆ ਗਿਆ। ਚੁਣੇ ਗਏ ਨਵੇਂ ਪ੍ਰਧਾਨ ਸ੍ਰੀਮਤੀ ਸੱਚਪੀ੍ਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਵੱਲੋਂ ਬਲਾਕ ਵਿੱਚ ਕੀਤੇ ਕੰਮਾਂ ‘ਤੇ ਰੌਸ਼ਨੀ ਪਾਈ । ਸ੍ਰੀ ਹਰੀਸ਼ ਕੁਮਾਰ ਬਜਾਜ ਨੇ ਨਵੇਂ ਚੁਣੇ ਗਏ ਪ੍ਰਧਾਨ ਜੀ ਨੂੰ ਮੁਬਾਰਕਾਂ ਦਿੱਤੀਆਂ|