ਚੰਡੀਗੜ, 25 ਮਈ (ਖ਼ਬਰ ਖਾਸ ਬਿਊਰੋ)
ਪਿੰਡ ਲਾਦੜਾ (ਜਲੰਧਰ) ਨਿਵਾਸੀ ਗੁਰਦੀਪ ਸਿੰਘ ਪੁੱਤਰ ਸ਼ਵਿੰਦਰ ਸਿੰਘ ਨੇ ਲੁਧਿਆਣਾ ਪੁਲਿਸ ਉਤੇ ਝੂਠਾ ਕੇਸ ਦਰਜ਼ ਅਤੇ ਉਸਦੇ ਪਲਾਟ ‘ਤੇ ਕਬਜ਼ਾ ਕਰਨ ਵਾਲਿਆਂ ਦੀ ਮੱਦਦ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪ੍ਰੈ੍ਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਆਪਣੇ ਵਕੀਲ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਸਨੇ ਪਿੰਡ ਇਯਾਲੀ ਕਲਾਂ ,ਤਹਿਸੀਲ ਲੁਧਿਆਣਾ ਪੱਛਮੀ ਵਿੱਚ ਜਸਬੀਰ ਕੌਰ, ਕਰਮਜੀਤ ਕੌਰ (ਕਨੈਡਾ ਨਿਵਾਸੀ) ਅਤੇ ਅਮਰਦੀਪ ਸਿੰਘ ਤੋ 14 ਕਨਾਲ ਜ਼ਮੀਨ 24 ਅਪਰੈਲ 2023 ਨੂੰ ਖ੍ਰੀਦ ਕੀਤੀ ਸੀ, ਜਿਸਦਾ ਬਕਾਇਦਾ ਜੂਨ 2023 ਵਿਚ ਇੰਤਕਾਲ ਵੀ ਉਸਦੇ ਨਾਮ ਹੋ ਗਿਆ ਹੈ। ਜਮੀਨ ਖ੍ਰੀਦਣ ਤੋ ਕੁੱਝ ਸਮੇਂ ਬਾਅਦ ਉਸਨੂੁੰ ਅਧਰੰਗ ਦਾ ਦੌਰਾ ਪੈ ਗਿਆ ਤੇ ਉਹ ਇਲਾਜ਼ ਕਰਵਾਉਣ ਲੱਗ ਪਿਆ। ਉਨਾਂ ਕਿਹਾ ਕਿ ਠੀਕ ਹੋਣ ਉਪਰੰਤ ਜਦ ਉਹ ਆਪਣੇ ਰਿਸ਼ਤੇਦਾਰ ਗਗਨਦੀਪ ਸਿੰਘ ਨਾਲ ਜ਼ਮੀਨ , ਪ੍ਰਾਪਰਟੀ ਤੇ ਗੇੜਾ ਮਾਰਨ ਆਏ ਤਾਂ ਚੌਕੀ ਰਘੂਨਾਥ ਇਨਕਲੇਵ ਪੁਲਿਸ ਚੌਕੀ ਦੀ ਪੁਲਿਸ ਉਨਾਂ ਨੂੰ ਥਾਣੇ ਲੈ ਗਈ। ਜਿਥੇ ਚਾਰ ਪੰਜ ਘੰਟੇ ਬਿਠਾਈ ਰੱਖਿਆ। ਕਾਰਨ ਪੁੱਛਣ ਉਤੇ ਪੁਲਿਸ ਨੇ ਦੱਸਿਆ ਕਿ ਤੁਸੀ ਜ਼ਮੀਨ ਦੀ ਅਦਾਇਗੀ ਸਹੀ ਨਹੀਂ ਕੀਤੀ, ਜਦੋਂ ਉਨਾਂ ਨੇ ਚੈੱਕ ਰਾਹੀਂ ਪੇਮੇਂਟ ਕਰਨ ਅਤੇ ਮਾਲਕਾਂ ਦੇ ਖਾਤੇ ਵਿਚ ਪੇਮੇਂਟ ਹੋਣ ਦੀ ਰਸੀਦ , ਸਾਬੂਤ ਦਿਖਾਏ ਤਾਂ ਪੁਲਿਸ ਨੇ ਕੁੱਝ ਨਹੀਂ ਸੁਣੀ ਬਲਕਿ ਉਨਾਂ ਖਿਲਾਫ਼ ਝੂਠਾ ਕੇਸ ਦਰਜ਼ ਕਰ ਦਿੱਤਾ। ਉਨਾਂ ਕਿਹਾ ਕਿ ਉਹ ਇਨਸਾਫ਼ ਲੈਣ ਲਈ ਕਮਿਸ਼ਨਰ ਪੁਲਿਸ ਲੁਧਿਆਣਾ ਕੋਲ ਵੀ ਗਏ ਪਰ ਪੁਲਿਸ ਨੇ ਕੋਈ ਇਨਸਾਫ਼ ਨਹੀਂ ਦਿੱਤਾ ਬਲਕਿ ਭੂੰ ਮਾਫੀਆ ਦੀ ਮੱਦਦ ਕੀਤੀ ਜਾ ਰਹੀ ਹੈ। ਪੀੜਤ ਨੇ ਮੁੱਖ ਮੰਤਰੀ ਤੋ ਨਿਆਂ ਦੀ ਮੰਗ ਕੀਤੀ ਹੈ।
NRI ਨੇ ਮੁੱਖ ਮੰਤਰੀ ਨੂੰ ਲਿਖੀ ਸ਼ਿਕਾਇਤ ਵਿਚ ਕੀ ਕਿਹਾ—
ਐਨ.ਆਰ.ਆਈ, ਜਸਬੀਰ ਕੌਰ ਨਿਵਾਸੀ 257 ਹਰਕੋਰਟ ਕ੍ਰੇਸ, ਵੁੱਡਸਟੋਕ ON N4T OM8 Canada ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਕਿ ਅਪ੍ਰੈਲ 2023 ਵਿੱਚ ਪਰਿਵਾਰ ਦੀ ਆਪਸੀ ਵੰਡ ਤੋਂ ਬਾਅਦ ਕੈਨੇਡਾ ਵਿੱਚ ਇੱਕ ਘਰ ਖਰੀਦਿਆ। ਉਸਾਰੀ ਲਈ ਉਸ ਦੇ ਪਰਿਵਾਰ ਨੇ ਆਪਣੇ ਹਿੱਸੇ ਦੀ 1.5 ਕਨਾਲ ਅਤੇ ਉਸ ਦੀ ਭੈਣ ਦੀ 14 ਕਨਾਲ ਜ਼ਮੀਨ ਦਾ ਸੌਦਾ ਗੁਰਦੀਪ ਸਿੰਘ ਨਾਲ ਕੀਤਾ ਸੀ, ਜਿਸ ਦੀ ਰਜਿਸਟਰੀ ਅਤੇ ਇੰਤਕਾਲ ਜੂਨ 2023 ਵਿੱਚ ਹੋ ਗਈ ਸੀ। ਜੂਨ ਵਿੱਚ ਹੀ ਗੁਰਦੀਪ ਨੂੰ ਬ੍ਰੇਨ ਦਾ ਦੌਰਾ ਪੈ ਗਿਆ ਅਤੇ ਉਹ ਤੁਰਨ-ਫਿਰਨ ਵਿੱਚ ਬੇਵੱਸ ਹੋ ਗਿਆ ਪਰ ਜਦੋਂ ਗੁਰਦੀਪ ਸਿੰਘ 11 ਮਈ ਨੂੰ ਚਾਰਦੀਵਾਰੀ ਦਾ ਕੰਮ ਕਰਵਾਉਣ ਲਈ ਪਹੁੰਚਿਆ ਤਾਂ 100 ਫੁੱਟ ਬਾਅਦ ਹੀ ਭੂ-ਮਾਫੀਆ ਨੇ ਆਪਣੇ ਡੀਲਰ ਨੂੰ ਭੇਜ ਕੇ ਪਲਾਟ ਦੀ ਮਾਲਕੀ ਦਾ ਦਾਅਵਾ ਕੀਤਾ ਅਤੇ ਪੁਲਿਸ ਨੂੰ ਬੁਲਾਕੇ ਜ਼ਮੀਨ ਵਿਚ ਜਬਰੀ ਦਾਖਲ ਹੋਣ ਦਾ ਪਰਚਾ ਦਰਜ ਕਰਵਾਇਆ। ਉਨਾਂ ਕਿਹਾ ਕਿ ਗੁਰਦੀਪ ਉਸਤੋਂ ਆਪਣੇ ਪੈਸੇ ਵਾਪਸ ਮੰਗ ਰਹੇ ਹਨ। ਜਸਵੀਰ ਕੌਰ ਨੇ ਜ਼ਮੀਨ ਦੇ ਖਰੀਦਦਾਰ ਗੁਰਦੀਪ ਸਿੰਘ ਦੀ ਹਾਜ਼ਰੀ ਵਿੱਚ (ਵੀ.ਸੀ ਰਾਹੀਂ ) ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਭਾਰਤ ਵਿੱਚ ਸਿਸਟਮ ਦੀ ਘਾਟ ਕਾਰਨ ਸਰਕਾਰ ਨੂੰ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਉਸਦੇ ਪਰਿਵਾਰ ਦੀ ਜੱਦੀ ਪੁਸ਼ਤੀ ਜ਼ਮੀਨ ਸੀ, ਜੋ ਗੁਰਦੀਪ ਸਿੰਘ ਨੂੰ ਵੇਚੀ, ਪਰ ਪੁਲਿਸ ਉਲਟਾ ਕਾਰਵਾਈ ਕਰ ਰਹੀ ਹੈ। ਉਨਾਂ ਕਿਹਾ ਕਿ ਸੁਣਵਾਈ ਨਾ ਹੋਈ ਤਾਂ ਟੋਰਾਂਟੋ ਇੰਡੀਅਨ ਐਂਬੈਸੀ ਦੇ ਬਾਹਰ ਧਰਨਾ ਦੇਣਗੇ। ਉਨਾਂ ਮੁ੍ੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਤਾਂ ਹੀ ਆਵੇਗਾ ਅਤੇ ਪੰਜਾਬ ਖੁਸ਼ਹਾਲ ਹੋਵੇਗਾ, ਜੇਕਰ NRI ਦੇ ਹਿੱਤ ਸੁਰੱਖਿਅਤ ਰਹਿਣਗੇ।
ਸੁਣੋ NRI ਜਸਬੀਰ ਕੌਰ ਕੀ ਕਹਿ ਰਹੀ–