ਭਾਜਪਾ ਨੇ ਪੰਜਾਬ, ਦਿੱਲੀ, ਹਰਿਆਣਾ ਤੇ ਤ੍ਰਿਪਰਾ ਦੇ ਪ੍ਰਧਾਨ ਬਦਲੇ, ਢਿਲੋਂ ਨੂੰ ਬਣਾਇਆ ਪੰਜਾਬ ਦਾ ਪ੍ਰਧਾਨ

ਚੰਡੀਗੜ 28 ਮਈ (ਖ਼ਬਰ ਖਾਸ ਬਿਊਰੋ)

ਭਾਜਪਾ ਨੇ ਦਿੱਲੀ, ਪੰਜਾਬ, ਹਰਿਆਣਾ ਅਤੇ ਤ੍ਰਿਪੁਰਾ ਦੇ ਨਵੇਂ ਸੂਬਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਹਰਸ਼ ਮਲਹੋਤਰਾ ਨੂੰ ਦਿੱਲੀ ਲਈ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ  ਡਾ. ਅਰਚਨਾ ਗੁਪਤਾ ਨੂੰ ਹਰਿਆਣਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਦਕਿ ਕਾਂਗਰਸ ਛੱਡਕੇ ਭਾਜਪਾ ਵਿਚ ਸ਼ਾਮਲ ਹੋਏ ਉਘੇ ਬਿਜਨਸਮੈਨ ਕੇਵਲ ਸਿੰਘ ਢਿਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ।

ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਡਾ. ਅਰਚਨਾ ਗੁਪਤਾ ਕੌਣ ਹੈ?

ਹੋਰ ਪੜ੍ਹੋ 👉  ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ

ਡਾ. ਅਰਚਨਾ ਗੁਪਤਾ ਸਾਬਕਾ ਪ੍ਰਧਾਨ ਮੋਹਨ ਲਾਲ ਬਰੋਲੀ ਦੀ ਥਾਂ ਲੈਂਣਗੇ। ਇਸ ਤੋਂ ਪਹਿਲਾਂ, ਉਹ ਹਰਿਆਣਾ ਭਾਜਪਾ ਦੀ ਸੂਬਾ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਚੁਕੇ ਹਨ। ਉਹ ਪਾਣੀਪਤ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਸੇਵਾ ਨਿਭਾਅ ਚੁੱਕੀ ਹੈ। ਉਹ ਪੇਸ਼ੇ ਤੋਂ ਡਾਕਟਰ ਹਨ ਅਤੇ ਰੇਡੀਓਲੋਜੀ ਵਿੱਚ ਸੋਨੇ ਦਾ ਤਗਮਾ ਰੱਖਦੇ ਹਨ।

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਕੌਣ ਹਨ?

ਭਾਜਪਾ ਨੇ ਪੰਜਾਬ ਸੂਬੇ ਦੀ ਕਮਾਨ ਉਘੇ ਵਪਾਰੀ ਤੇ ਬਰਨਾਲਾ ਤੋ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਪਤਾਨੀ ਸੌਂਪੀ ਹੈ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਮੰਨੇ  ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ  ਕਾਂਗਰਸ ਪਾਰਟੀ ਵਿਚ ਸਨ ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹਨਾਂ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।
ਉਹ 2007 ਤੋਂ 2017 ਤੱਕ ਕਾਂਗਰਸ ਦੀ ਟਿਕਟ ‘ਤੇ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। 2017 ਦੀਆਂ ਚੋਣਾਂ ਵਿੱਚ, ਉਹ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ। ਜੂਨ 2022 ਵਿੱਚ, ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ ਸੰਗਰੂਰ ਲੋਕ ਸਭਾ ਉਪ-ਚੋਣ ਵਿੱਚ ਵੀ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਸੀ।

ਹੋਰ ਪੜ੍ਹੋ 👉  ਡਾ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਭਾਜਪਾ ਨੇ ਕੀਤੀ ਨਿੰਦਾ

ਇਕ ਵਾਰੀ ਫਿਰ ਭਾਜਪਾ ਨੇ ਬਾਹਰੀ ਅਤੇ ਕੇਡਰ ਤੋ ਬਾਹਰ ਜਾ ਕੇ ਪੰਜਾਬ ਭਾਜਪਾ ਦਾ ਪ੍ਰਧਾਨ ਚੁਣਿਆ ਹੈ।

 

Leave a Reply

Your email address will not be published. Required fields are marked *