SGPC ਦੇ ਪ੍ਰਧਾਨ ਧਾਮੀ ਨੇ SIT ਦੀ ਟੀਮ ਨੂੰ ਸੌਂਪਿਆ ਰਿਕਾਰਡ, 328 ਸਰੂਪਾਂ ਦੇ ਰਿਕਾਰਡ ਬਾਰੇ ਧਾਮੀ ਨੇ ਕਹੀ ਇਹ ਗੱਲ

ਚੰਡੀਗੜ੍ਹ 28 ਮਈ (ਖ਼ਬਰ ਖਾਸ ਬਿਊਰੋ)

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ, ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਪੁੱਜੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਦੇ ਮਾਮਲਿਆਂ ਨਾਲ ਸਬੰਧਤ ਰਿਕਾਰਡ ਸੌਂਪਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਕਿ ਵਿਸੇਸ਼ ਜਾਂਚ ਟੀਮ ਨੂੰ ਕਮੇਟੀ ਵਲੋ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ, ਪਰ ਸਰਕਾਰ ਦੇ ਦਬਾਅ ਹੇਠ ਸਿਟ ਉਹ ਰਿਕਾਰਡ ਮੰਗ ਰਹੀ ਹੈ, ਜਿਸਦਾ 328 ਸਰੂਪਾਂ ਨਾਲ ਕੋਈ ਸਬੰਧ ਨਹੀਂ ਹੈ। ਉਨਾਂ ਵਿਸੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ਉਤੇ ਇਤਰਾਜ ਕਰਦਿਆਂ ਕਿਹਾ ਕਿ ਜਾਂਚ ਬਹਾਨੇ ਸ੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਭਾਜਪਾ ਨੇ ਪੰਜਾਬ, ਦਿੱਲੀ, ਹਰਿਆਣਾ ਤੇ ਤ੍ਰਿਪਰਾ ਦੇ ਪ੍ਰਧਾਨ ਬਦਲੇ, ਢਿਲੋਂ ਨੂੰ ਬਣਾਇਆ ਪੰਜਾਬ ਦਾ ਪ੍ਰਧਾਨ

ਜਾਣਕਾਰੀ ਅਨੁਸਾਰ ਸਿਟ ਨੇ ਲੈਜ਼ਰ, ਬਿਲ ਸਮੇਤ ਕਈ ਹੋਰ ਜਰੂਰੀ ਓਰੀਜੀਨਲ ਰਸੀਦਾਂ, ਡਾਕੂਮੈਂਟ ਦੀ ਮੰਗ ਕੀਤੀ ਪਰ ਸ੍ਰੋਮਣੀ ਕਮੇਟੀ ਵਲੋ ਫੋਟੋ ਸਟੇਟ ਤਸਦੀਕ ਕਰਕੇ ਕਾਪੀਆਂ ਦਿਤੀਅਾੰ ਗਈਆਂ ਹਨ ਅਤੇ ਟੀਮ ਨੂੰ ਭਰੋਸਾ ਦਿੱਤਾ ਕਿ ਅਸਲ ਡਾਕੂਮੈਂਟ ਕੋਰਟ ਵਿਚ ਪੇਸ਼ ਕੀਤੇ ਜਾਣਗੇ। ਧਾਮੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਬੈਂਕ ਖਾਤਿਆ, ਗੁਰਬਾਣੀ ਪ੍ਰਸ਼ਾਰਣ ਬਾਰੇ ਕੀਤੇ ਗਏ ਸਮਝੌਤੇ ਦੇ ਦਸਤਾਵੇਜ਼ ਮੰਗ ਰਹੀ ਹੈ, ਜਿਸਦਾ ਸਰੂਪ ਮਾਮਲੇ ਨਾਲ ਕੋਈ ਸਬੰਧ ਨਹੀ ਹੈ।

Leave a Reply

Your email address will not be published. Required fields are marked *