ਠਾਠਾਂ ਮਾਰਦੇ ਇਕੱਠ ਚ ਕੀਤਾ ਐਲਾਨ ਭਾਜਪਾ ਦੀ ਸਰਕਾਰ ਮੁੜ ਕੇਂਦਰ ਚ ਆਉਣ ਦੀ ਆਸ ਨਹੀਂ – ਕੁਮਾਰੀ ਮਾਇਆਵਤੀ
ਨਵਾਂਸ਼ਹਿਰ 24ਮਈ, (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਦੇਸ਼ ਦੇ ਪੂੰਜੀਪਤੀਆ ਦਾ ਮੁਕਾਬਲਾ ਬਹੁਜਨ ਸਮਾਜ ਆਪਣੇ ਛੋਟੇ ਸਾਧਨਾੰ ਨਾਲ ਕਰ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਵੀ ਕਾਂਗਰਸ ਵਾਂਗ ਦੇਸ਼ ਦੇ ਵੱਡੇ ਪੂੰਜੀਪਤੀਆਂ ਦੇ ਹੱਕ ਵਿਚ ਭੁਗਤੀ ਹੈ। ਉਦਯੋਗਪਤੀਆ ਦਾ ਅਰਬਾਂ ਰੁਪਏ ਭਾਜਪਾ ਸਰਕਾਰ ਨੇ ਮਾਫ਼ ਕੀਤਾ। ਪਰ ਗਰੀਬ, ਦਲਿਤ ਮਜ਼ਦਰਾ ਦਾ ਕਰਜ਼ਾ ਤਾਂ ਕੀ ਮਾਫ ਕਰਨਾ ਸੀ ਸਗੋਂ ਦੇਸ਼ ਵਿਚ ਮਹਿੰਗਾਈ ਵਧਾਕੇ ਗਰੀਬਾਂ ਦਾ ਲੱਕ ਤੋੜਿਆ ਹੈ।
ਮਾਇਆਵਤੀ ਅੱਜ ਨਵਾਂਸ਼ਹਿਰ ਵਿਖੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ 13 ਉਮੀਦਵਾਰ ਅਤੇ ਹਿਮਾਚਲ ਪ੍ਰਦੇਸ਼ ਦੇ ਚਾਰ ਚੰਡੀਗੜ੍ਹ ਦਾ ਇੱਕ ਉਮੀਦਵਾਰ ਮੰਚ ਦੇ ਉੱਤੇ ਹਾਜ਼ਰ ਸਨ ਜਿਹਨਾਂ ਲਈ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੋਟ ਪਾਉਣ ਦੀ ਅਪੀਲ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ, ਲੇਕਿਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਨਾਲ ਆਰਥਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ। ਬਸਪਾ ਨੇ ਆਪਣੇ ਚਾਰੋਂ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਢੁਕਵੇਂ ਮੁੱਲ ਦਿੱਤੇ ਤੇ ਖੇਤੀ ਦੇ ਸਾਧਨ ਮੁਹਈਆਂ ਕਰਵਾਏ ਹਨ।
ਆਪਣੀ ਚਾਰ ਵਾਰ ਦੀ ਸਰਕਾਰ ਦੌਰਾਨ ਦਲਿਤਾਂ ਪਿਛੜੀਆਂ ਸ਼੍ਰੇਣੀਆਂ ਦੇ ਸਰਕਾਰੀ ਕਰਮਚਾਰੀਆਂ ਦਾ ਨੌਕਰੀਆਂ ਵਿੱਚ ਬੈਕਲਾਗ ਭਰਿਆ ਹੈ ਅਤੇ ਪ੍ਰਾਈਵੇਟ ਖੇਤਰ ਵਿੱਚ ਦਲਿਤਾਂ ਪਿਛੜੇ ਵਰਗਾਂ ਦਾ ਰਾਖਵਾਂਕਰਨ ਲਾਗੂ ਕੀਤਾ ਹੈ। ਮੌਕੇ ਦੀਆਂ ਸਰਕਾਰਾਂ ਨੇ ਸਰਕਾਰੀ ਕਰਮਚਾਰੀਆਂ ਦੀਆਂ ਤਰੱਕੀਆਂ ਵਿੱਚ ਰਾਖਵਾਂਕਰਨ ਨੂੰ ਪ੍ਰਭਾਵਹੀਣ ਕਰ ਦਿੱਤਾ ਹੈ। ਗਰੀਬੀ ਤੇ ਭਿਰਿਸ਼ਟਾਚਾਰ ਚਰਮ ਸੀਮਾ ਤੇ ਹੈ।
ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਤੇ ਕਾਂਗਰਸ ਤਰ੍ਹਾਂ ਦੇ ਵਰਤ ਰਹੀ ਹਨ ਅਤੇ ਆਪਣੇ ਹੱਕ ਵਿੱਚ ਹਵਾ ਬਣਾਉਣ ਲਈ ਵੱਡੇ ਪੱਧਰ ਤੇ ਓਪੀਨੀਅਨ ਪੋਲ ਤੇ ਮੀਡੀਆ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ।
ਕਾਂਗਰਸ ਭਾਜਪਾ ਤੇ ਉਹਨਾਂ ਦੇ ਸਹਿਯੋਗੀ ਦਲ ਵਲੋਂ ਤਰ੍ਹਾਂ ਤਰ੍ਹਾਂ ਦੇ ਚੋਣ ਲੁਭਾਵਣੇ ਘੋਸ਼ਣਾ ਪੱਤਰ ਤਿਆਰ ਕਰਕੇ ਵੋਟਰਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਚਾਰ ਵਾਰ ਆਪਣੀ ਸਰਕਾਰ ਬਣਾਈ ਹੈ ਅਤੇ ਅੱਜ ਤੱਕ ਵੀ ਕਦੀ ਵੀ ਚੋਣ ਘੋਸ਼ਣਾ ਪੱਤਰ ਜਾਰੀ ਨਹੀਂ ਕੀਤਾ ਹੈ ਸਗੋਂ ਬਸਪਾ ਘੋਸ਼ਣਾ ਕਰਨ ਦੀ ਜਗ੍ਹਾ ਆਮ ਲੋਕਾਂ ਦੀ ਤਰੱਕੀ ਤੇ ਵਿਕਾਸ ਦੀਆਂ ਨੀਤੀਆਂ ਨੂੰ ਜਮੀਨੀ ਹਕੀਕਤ ਵਿਚ ਬਦਲਣ ਲਈ ਕੰਮ ਕਰਦੀ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਗਰੀਬ ਬੇਘਰਿਆਂ ਲਈ ਕਾਂਸ਼ੀ ਰਾਮ ਸਾਹਿਬ ਅਵਾਸ ਯੋਜਨਾ ਬਣਾਕੇ ਘਰ ਦੇਣ ਦਾ ਕੰਮ ਕੀਤਾ।
ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਦਿੱਤਾ ਮੁਫਤ ਤੇ ਸਸਤਾ ਰਾਸ਼ਨ ਤੇ ਲੂਣ ਤੇਲ ਦੇਸ਼ਵਾਸੀਆਂ ਦੇ ਟੈਕਸ ਨਾਲ ਦਿੱਤਾ ਜਾਂਦਾ ਹੈ, ਨਾ ਕਿ ਸਰਕਾਰਾਂ ਆਪਣੀ ਜੇਬ ਚੋ ਦਿੰਦੀਆ ਹਨ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁਲ ਕੁਮਾਰ, ਵਿਧਾਇਕ ਡਾਕਟਰ ਨਛੱਤਰ ਪਾਲ, ਅਜੀਤ ਸਿੰਘ ਭੈਣੀ , ਪ੍ਰਵੀਨ ਬੰਗਾ ਗੁਰਲਾਲ ਸੈਲਾ ਠੇਕੇਦਾਰ ਰਜਿੰਦਰ ਸਿੰਘ, ਸਰਬਜੀਤ ਜਾਫਰਪੁਰ, ਦਿਲਬਾਗ ਚੰਦ ਮਹਿੰਦੀਪੁਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜੀ, ਹੁਸ਼ਿਆਰਪੁਰ ਤੋਂ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ, ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕੁਮਾਰ ਜਨੋਤਰਾ, ਲੁਧਿਆਣੇ ਤੋਂ ਦਵਿੰਦਰ ਸਿੰਘ ਪਨੇਸਰ, ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡੇ ਤੋਂ ਨਿੱਕਾ ਸਿੰਘ ਲਖਵੀਰ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਖਡੂਰ ਸਾਹਿਬ ਤੋਂ ਸਤਨਾਮ ਸਿੰਘ ਤੁੜ, ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ, ਚੰਡੀਗੜ੍ਹ ਤੋਂ ਡਾ ਰਿਤੂ ਸਿੰਘ ਹਾਜ਼ਰ ਸਨ।