ਪਰਿਵਾਰ ਗਿਆ ਸੀ ਹਜ਼ੂਰ ਸਾਹਿਬ ਪਿੱਛੋ ਫੌਜੀ ਨੇ ਲੈ ਲਿਆ ਫਾਹਾ, ਮੌਤ

ਗੁਰਦਾਸਪੁਰ 14 ਅਪ੍ਰੈਲ (ਖ਼ਬਰ ਖਾਸ ਬਿਊਰੋ)

ਜ਼ਿਲ੍ਹੇ ਦੇ ਪਿੰਡ ਰੰਗੜ ਨੰਗਲ ਵਿਖੇ ਫੌਜੀ ਨਿਰਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ  ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਫੌਜੀ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਬਾਰੇ ਅਜੇ ਭੇਤ ਬਣਿਆ ਹੋਇਆ ਹੈ, ਪਰ ਪੁਲਿਸ ਨੇ ਲਾਸ਼ ਕਬਜ਼ੇ  ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ  ਹੈ।

ਪਿੰਡ ਦੇ ਸਰਪੰਚ ਜਸਬੀਰ ਸਿੰਘ  ਨੇ ਦੱਸਿਆ ਕਿ ਨਿਰਮਲਜੀਤ ਸਿੰਘ ਭਾਰਤੀ ਫੌਜ ਵਿੱਚ ਤਾਇਨਾਤ ਸੀ ਅਤੇ ਰਾਜਸਥਾਨ ਵਿਖੇ ਡਿਊਟੀ ਸੀ। ਉਹਨਾਂ ਦੱਸਿਆ ਕਿ ਫੌਜੀ ਦਾ ਪਰਿਵਾਰ ਹਜੂਰ ਸਾਹਿਬ ਗਿਆ ਹੋਇਆ ਸੀ।  ਅਤੇ ਪਿੱਛੋਂ ਘਰ ਚ ਇਕੱਲੇ ਫੌਜੀ ਨੇ ਫਾਹਾ ਲੈ ਲਿਆ।

ਹੋਰ ਪੜ੍ਹੋ 👉  ਮਹਾਰਾਜਾ ਰਣਜੀਤ ਸਿੰਘ ਨੇ ਵੀ ਨਹੀਂ ਟਾਲਿਆ ਅਕਾਲ ਤਖ਼ਤ ਸਾਹਿਬ ਦਾ ਫੈਸਲਾ, ਮੁੱਖ ਮੰਤਰੀੂ ਕੌਣ ਹੁੰਦਾ- ਰੰਧਾਵਾਂ

ਉਹਨਾਂ ਦੱਸਿਆ ਕਿ  ਉਹ ਪਿਤਾ ਦੀ ਸਲਾਨਾ ਬਰਸੀ ਮਨਾਉਣ ਲਈ ਪਿੰਡ ਆਇਆ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਫੌਜੀ ਦੀ ਮਾਤਾ, ਉਸ ਦੀ ਪਤਨੀ ਅਤੇ ਬੱਚੇ ਹਜੂਰ ਸਾਹਿਬ ਵਿਖੇ ਯਾਤਰਾ ਲਈ ਗਏ ਹੋਏ ਸਨ ਅਤੇ ਘਟਨਾਂ ਮੌਕੇ ਉਹ ਘਰ ਵਿੱਚ ਇਕੱਲਾ ਸੀ। ਸਰਪੰਚ ਅਨੁਸਾਰ ਫੌਜੀ ਦੀ  ਇੱਕ ਕਮਰੇ ਚ ਪੱਖੇ ਦੇ ਨਾਲ ਲਾਸ਼ ਲਟਕ ਰਹੀ ਸੀ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਅਤੇ ਥਾਣਾ ਰੰਗੜ ਨੰਗਲ ਦੇ ਐਸਐਚਓ ਗੁਰਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਫੌਜੀ ਨਿਰਮਲਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ।  ਬਹਿਲ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ 👉  ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ  ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *