ਚਾਰ ਮਜ਼ਦੂਰ ਕੋਡ ਹੋਣ ਰੱਦ,29 ਮਜ਼ਦੂਰ ਕਾਨੂੰਨ ਮੁੜ ਲਾਗੂ ਹੋਣ : ਪੰਨੂ

ਚੰਡੀਗੜ੍ਹ 14 ਅਪ੍ਰੈਲ (ਖ਼ਬਰ ਖਾਸ ਬਿਊਰੋ)
ਮਜ਼ਦੂਰ ਪੱਖੀ 29 ਕਾਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕੋਡ ਇਕ ਅਪਰੈਲ ਤੋਂ ਲਾਗੂ ਕਰਨਾਂ ਮਜ਼ਦੂਰਾਂ ਤੋਂ ਰੋਜ਼ੀ ਰੋਟੀ ਖੋਹਣਾਂ ਹੈ।ਇਹ ਉਨ੍ਹੇ ਹੀ ਖ਼ਤਰਨਾਕ ਹਨ, ਜਿੰਨ੍ਹੇ 3 ਖੇਤੀ ਕਾਲ਼ੇ ਕਾਨੂੰਨ ਸਨ। 4 ਲੇਬਰ ਕੋਡਾਂ ਨੂੰ ਰੱਦ ਕਰਵਾਉਣ ਲਈ ਮਜ਼ਦੂਰ ਨੋਇਡਾ ਦੀਆਂ ਸੜਕਾਂ ਉਤੇ ਤਿੱਖਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਲ ਨੋਇਡਾ ਵਿੱਚ ਉਦਯੋਗ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

ਦਿੱਲੀ ਤੋਂ ਨੋਇਡਾ ਰਾਹੀਂ ਪੱਛਮੀ ਯੂ.ਪੀ. ਨੂੰ ਜਾਂਦੇ ਨੈਸ਼ਨਲ ਹਾਈਵੇ ਉਤੇ ਚੱਕਾ ਜਾਮ ਕੀਤਾ ਸੀ। ਜਿਸ ਉਤੇ ਯੂ.ਪੀ. ਸਰਕਾਰ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੀ ਪੁਲੀਸ ਨੇ ਅੰਨ੍ਹੇਵਾਹ ਲਾਠੀਚਾਰਜ਼ ਕੀਤਾ ਹੈ। 300 ਤੋਂ ਵੱਧ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਿਆਂ ਵਿੱਚ ਡੱਕ ਦਿੱਤਾ ਹੈ। ਗ੍ਰਿਫ਼ਤਾਰ ਮਜ਼ਦੂਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕੀਤੇ ਜਾਣ।

ਹੋਰ ਪੜ੍ਹੋ 👉  ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ ਦੇਣ ਦਾ ਫੈਸਲਾ ਇਤਿਹਾਸਕ ਕਦਮ: ਵਿਜੇ ਸਾਂਪਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਿਨਾਮ ਸਿੰਘ ਪੰਨੂੰ ਤੇ ਜਿਲ੍ਹਾ ਆਗੂ ਸਵਰਨ ਸਿੰਘ ਢੰਗਰਾਲੀ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਕੀਤਾ ਹੈ।ਉਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਜ਼ਦੂਰਾਂ ਉਤੇ ਹੋਏ ਲਾਠੀ ਚਾਰਜ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਹਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਪਿੱਛਲੇ ਦਿਨੀਂ 4 ਮਜ਼ਦੂਰ ਕੋਡਾਂ ਵਿਰੱੁਧ ਹਰਿਆਣਾ ਵਿੱਚ ਵੱਡੀ ਪੱਧਰ ਉਤੇ ਤਿੱਖੇ ਰੋਸ ਪ੍ਰਦਰਸ਼ਨ ਹੋਏ ਹਨ।ਜੋ ਸਰਕਾਰ ਦੀਆਂ ਮਜ਼ਦੂਰ ਮਾਰੂ ਤੇ ਪੂੰਜੀਪਤੀ ਸਨਅਤੀ ਘਰਾਣਿਆਂ ਦੇ ਵਿਕਾਸ ਪੱਖੀ ਨੀਤੀਆਂ ਵਿਰੁੱਧ ਰੋਹ ਦੀ ਚੰਗਿਆੜੀ ਹੈ।ਜੋ ਮਸ਼ਾਲ ਬਣਕੇ ਸਰਕਾਰ ਨੂੰ ਟੱਕਰੇਗੀ।ਸਰਕਾਰ ਮਜ਼ਦੂਰਾਂ-ਕਿਸਾਨ ਤੇ ਲੋਕ ਪੱਖੀ ਨੀਤੀ ਬਣਾਵੇ।

ਹੋਰ ਪੜ੍ਹੋ 👉  ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਸਨਾਤਨ ਧਰਮ ਨਾਲ ਸਬੰਧਿਤ 77 ਸੰਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

ਸਤਿਨਾਮ ਸਿੰਘ ਪੰਨੂੰ ਤੇ ਸਵਰਨ ਸਿੰਘ ਢੰਗਰਾਲੀ ਢੰਗਰਾਲੀ ਨੇ ਬਿਆਨ ਜਾਰੀ ਰੱਖਦਿਆਂ ਕਿਹਾ ਕਿ 1 ਅਪਰੈਲ 2026 ਤੋਂ 4 ਲੇਬਰ ਕੋਡ ਲਾਗੂ ਹੋਣ ਨਾਲ ਉਦਯੋਗ ਮਾਲਕਾਂ ਨੂੰ ਮਜ਼ਦੂਰਾਂ ਨੂੰ ਜਦ ਮਰਜ਼ੀ ਨੌਕਰੀਓਂ ਕੱਢਣ ਦੀ ਖੁੱਲ ਮਿਲ ਗਈ ਹੈ।ਹੜਤਾਲ ਕਰਨ ਤੇ ਯੂਨੀਅਨ ਬਣਾਉਣ ਦੇ ਲੱਗ-ਭਗ ਹੱਕ ਹੋ ਲਏ ਹਨ।ਮਜ਼ਦੂਰ ਤੋਂ 8 ਘੰਟੇ ਦੀ ਥਾਂ 12 ਘੰਟੇ ਕੰਮ ਲੈਣ,ਘਰ ਘੱਟ ਨਗਦ ਤਨਖ਼ਾਹ ਲੈ ਜਾਣ,ਪੱਕੇ ਮਜ਼ਦੂਰਾਂ ਦੀ ਭਰਤੀ ਬੰਦ ਕਰਕੇ, ਠੇਕਾ ਪ੍ਰਣਾਲੀ ਤੇ ਮਜ਼ਦੂਰਾਂ ਦੀ ਭਰਤੀ ਕਰਨੀ ਮਜ਼ਦੂਰਾਂ ਤੋਂ ਰੋਟੀ ਖੋਹਣ ਦੇ ਕਾਨੂੰਨ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮਜ਼ਦੂਰਾਂ ਕੋਡਾਂ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ।

ਹੋਰ ਪੜ੍ਹੋ 👉  ਅਕਾਲੀਆਂ ਨੇ ਬਿਜਲੀ ਕੱਟ ਦੇ ਮੁੱਦੇ ਉਤੇ ਸਰਕਾਰ ਨੂੰ ਘੇਰਿਆ,ਪੰਜਾਬ ਚ ਕੀਤੇ ਰੋਸ ਮੁਜ਼ਾਹਰੇ

Leave a Reply

Your email address will not be published. Required fields are marked *