5 ਜਾਂ 5 ਤੋਂ ਵੱਧ ਵਿਆਕਤੀਆਂ ਦੇ ਇਕੱਠੇ ਹੋਣ ਤੇ ਰੋਕ ਲਗਾਈ
ਰੂਪਨਗਰ, 23 ਮਈ (ਖ਼ਬਰ ਖਾਸ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਦੌਰੇ ਦੇ ਮ੍ੱਦੇਨਜ਼ਰ ਰੂਪਨਗਰ ਵਿਖੇ 24 ਮਈ ਨੂੰ ਧਾਰਾ 144 ਲਾਗੂ ਰਹੇਗੀ। ਕੌਮੀ ਮਾਰਗ ਪੰਜ ਵਿਅਕਤੀਆਂ ਦੇ ਇਕ੍ਰਠੇ ਹੋਣ ਉਤੇ ਪਾਬੰਦੀ ਦੇ ਆਦੇਸ਼ ਜਿਲਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਰੀ ਕੀਤੇ ਹਨ। ਡਾ ਯਾਦਵ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਅੱਜ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਵਿਖੇ ਤਸ਼ਰੀਫ ਲਿਆ ਰਹੇ ਹਨ। ਉਨ੍ਹਾਂ ਦੀ ਆਮਦ ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜਰ ਰੱਖਦੇ ਹੋਏ ਧਾਰਾ 144 ਅਧੀਨ ਪਿੰਡ ਗੜਾ ਮੋੜਾ ਥਾਣਾ ਕੀਰਤਪੁਰ ਸਾਹਿਬ ਤੋਂ ਲੈ ਕੇ ਥਾਣਾ ਸਿੰਘ ਭਗਵੰਤਪੁਰ ਦੇ ਪਿੰਡ ਬੰਨ ਮਾਜਰਾ ਤੱਕ ਵੀ.ਵੀ.ਆਈ.ਪੀ. ਦੇ ਸੜਕ ਸੁਰੱਖਿਆ ਪ੍ਰਬੰਧ ਕਾਰਨ ਸਮੁੱਚੇ ਰੂਟ ਤੇ ਅੱਜ 24 ਮਈ ਨੂੰ 5 ਜਾਂ 5 ਤੋਂ ਵੱਧ ਵਿਆਕਤੀਆਂ ਦੇ ਇਕੱਠੇ ਹੋਣ ਤੇ ਰੋਕ ਲਗਾਈ ਜਾਂਦੀ ਹੈ।ਅਟਕਲਾਂ ਲਗਾਈਆ ਜਾਂ ਰਹੀਆ ਹਨ ਕਿ ਪ੍ਰਧਾਨ ਮੰਤਰੀ ਇਸ ਰੂਟ ਉਤੇ ਸੜਕੀ ਸਫ਼ਰ ਕਰ ਸਕਦੇ ਹਨ।