ਮੋਦੀ ਦੀ ਆਮਦ ‘ਤੇ ਕਿਸਾਨ ਇਹ ਕਰਨਗੇ

ਚੰਡੀਗੜ 22 ਮਈ (ਖ਼ਬਰ ਖਾਸ  ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਦਿਨਾਂ ਚੋਣ ਪ੍ਰਚਾਰ ਦੌਰੇ ਤੇ ਪਟਿਆਲਾ ਪੁ੍ੱਜ ਰਹੇ ਹਨ। ਪ੍ਰਧਾਨ ਮੰਤਰੀ ਪਟਿਆਲਾ ਤੋ ਭਾਜਪਾ ਦੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਦੇ ਹੱਕ ਵਿਚ ਇਕ ਚੌਣ ਰੈਲੀ ਨੂੰ  ਸੰਬੋਧਨ ਕਰਨਗੇ।

ਸੂਬੇ ਦੇ ਕਿਸਾਨਾਂ, ਸਾਰੀਆਂ ਕਿਸਾਨ ਧਿਰਾਂ ਨੇ  ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ, ਜਿਸਨੂੁੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਪੂਰੀ ਤਰਾਂ ਚੌਕਸ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ  ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਜਿਲਾ ਤੇ ਸਬ ਡਿਵੀਜਨ ਪੱਧਰ ਉਤੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਦੂਜੇ ਪਾਸੇ ਸੰਭੂ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਾਂਗੇ ਪਰ ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿਚ  ਕਿਸੀ ਤਰਾਂ ਵਿਘਨ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਕਾਫਲਿਆਂ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਜਾਵਾਂਗੇ, ਜਿੱਥੇ ਵੀ ਪ੍ਰਸ਼ਾਸਨ ਸਾਨੂੰ ਰੋਕੇਗਾ, ਅਸੀਂ ਉੱਥੇ ਬੈਠ ਕੇ ਰੋਸ ਦਰਜ ਕਰਵਾਵਾਂਗੇ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਪੰਧੇਰ ਨੇ ਕਿਹਾ ਕਿ  28 ਮਈ ਨੂੰ ਭਾਜਪਾ ਦੇ ਸਾਰੇ  ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਮੋਰਚੇ ਦੇ 100 ਦਿਨ ਪੂਰੇ ਹੋਣ ‘ਤੇ  ਪੰਧੇਰ ਨੇ ਕਿਹਾ ਕਿ ਮੰਗਾਂ ਸਾਰਿਆਂ ਦੀਆਂ ਸਾਂਝੀਆਂ ਹਨ, ਉਹ ਸਭ ਵਿਚਾਰਦੇ ਹਨ ਕਿ  ਉਮੀਦਵਾਰ ਉਹਨਾਂ ਦੀਆਂ ਮੰਗਾਂ ਦਾ ਜ਼ਿਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ 23 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਤੋਂ ਇਲਾਵਾ ਮਜ਼ਦੂਰਾਂ ਨੂੰ 200 ਦਿਨ ਦੇ ਕੰਮ ਦੀ ਗਰੰਟੀ ਦੇਣ ਦੇ ਨਾਲ ਨਾਲ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ।

ਧਰਨਾ ਲਾਉਣ ਬਿਨਾਂ ਚਾਰਾ ਨਹੀਂ 
ਪੰਧੇਰ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਬੇਨਤੀ ਕਰ ਰਹੇ ਹਨ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਇਸ ਲਈ ਉਨਾਂ ਕੋਲ ਧਰਨੇ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ । ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਕਿਸਾਨਾਂ ਨੂੰ ਰੈਲੀ ਗਰਾਊਂਡ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਪਰ ਜਿੱਥੇ ਤੱਕ ਜਾ ਹੋ ਸਕਿਆ ਉਹ ਜਰੂਰ ਜਾਣਗੇ ਅਤੇ ਜਿੱਥੇ ਪੁਲਿਸ ਨੇ ਰੋਕਿਆ ਉਥੇ ਬੈਠਕੇ ਹੀ ਆਪਣਾ ਵਿਰੋਧ ਦਰਜ਼ ਕਰਵਾਉਣਗੇ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਪ੍ਰਸ਼ਾਸਨ ਵੱਲੋਂ  ਸੜਕਾਂ ਬੰਦ ਕਰਨ ਦੇ ਦੋਸ਼ਾਂ ‘ਤੇ ਸਰਵਣ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂਕਿ ਜਿਥੇ ਸ਼ੰਭੂ ਮੋਰਚਾ ਲਾਇਆ ਗਿਆ ਸੀ, ਉਸ ਨੂੰ  ਸੁਰੱਖਿਆ ਬਲਾਂ ਨੇ ਬੰਦ ਕੀਤਾ ਹੈ।ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਗਲਤ ਬਿਰਤਾਂਤ ਸਿਰਜ ਰਹੀ ਹੈ।

ਇਸ ਕਰਕੇ ਖਾਲੀ ਕੀਤਾ ਰੇਲਵੇ ਟ੍ਰੈਕ
ਸ਼ੰਭੂ ਰੇਲਵੇ ਤੋਂ ਧਰਨਾ ਹਟਾਉਣ ਸਬੰਧੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਵਪਾਰੀਆਂ ਨੇ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਸਰਕਾਰ ਤਾਂ ਕਿਸਾਨਾਂ ਨਾਲ ਗ੍ਲਬਾਤ ਨਹੀਂ ਕਰ ਰਹੀ ਪਰ ਵਪਾਰੀਆ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰ ਸਰਕਾਰ ਦਬਾਅ ਹੇਠ ਨਹੀਂ ਆ ਰਹੀ, ਇਸ ਤਰਾਂ ਲੋਕ ਨਾਰਾਜ਼ ਤੇ ਪਰੇਸ਼ਾਨ ਹੋ ਰਹੇ ਹਨ। ਲੋਕਾਂ ਦੀ ਪਰੇਸ਼ਾਨੀ ਤੇ ਵਪਾਰੀਆ ਦਾ ਧਿਆਨ ਕਰਦੇ ਹੋਏ ਸ਼ੰਭੂ ਰੇਲਵੇ ਟਰੈਕ ‘ਤੇ ਚੱਲ ਰਹੀ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ। ਹਰਿਆਣਾ ਪੁਲੀਸ ਵੱਲੋਂ ਧਰਨੇ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤੇ ਗਏ  ਨੌਜਵਾਨ  ਨਵਦੀਪ ਸਿੰਘ ਦੇ ਪਿਤਾ ਜੈ ਸਿੰਘ ਜਲਵੇੜਾ ਨੇ ਕਿਹਾ ਕਿ ਸਰਕਾਰਾਂ ਪਾਸਪੋਰਟ ਰੱਦ ਕਰਨ ਅਤੇ ਜ਼ਮੀਨਾਂ ਜ਼ਬਤ ਕਰਨ ਦੀਆਂ ਧਮਕੀਆਂ ਦਿੰਦੀਆਂ ਹਨ ਪਰ ਹੁਣ ਬੀਤੀ ਸ਼ਾਮ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ  ਖੁਦ ਮੰਨਿਆ ਕਿ ਕਿਸਾਨਾਂ ‘ਤੇ ਗੋਲੀਬਾਰੀ ਗਲਤ ਸੀ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕਿਸਾਨ  ਦੇਸ਼ ਦੇ ਵਾਸੀ ਨਹੀਂ ਹਨ ?

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਇਥੇ ਦੱਸਿਆ ਜਾਂਦਾ ਹੈ ਕਿ ਕਿਸਾਨਾਂ  ਵਲੋ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ  ਕੀਤਾ ਜਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਦੀ ਆਮਦ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਕਿਸਾਨਾਂ ਨੇ ਸਿੱਧੇ  ਟਕਰਾਅ ਤੋ ਬਚਣ ਲਈ ਵਿਚਲਾ ਰਸਤਾ ਲੱਭਦੇ ਹੋਏ ਫੈਸਲਾ ਕੀਤਾ ਕਿ ਜਿਥੇ ਰੋਕਿਆ ਉਹ ਬੈਠ ਜਾਣਗੇ। ਯਾਨੀ ਦੋਵਾਂ ਧਿਰਾਂ ਆਪਣਾ ਆਪਣਾ ਢੋਲ ਵਜਾਉਣਗੀਆ।

Leave a Reply

Your email address will not be published. Required fields are marked *