ਲੋਕ ਤੰਤਰ ਨੂੰ ਬਚਾਉਣ ਲਈ ਇੱਕ ਜੁੱਟ ਹੋਣ ਦੀ ਲੋੜ – ਸਿੰਗਲਾ

ਮੋਰਿੰਡਾ 22 ਮਈ ( ਖ਼ਬਰ ਖਾਸ ਬਿਊਰੋ)

ਲੋਕ ਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਸਮੇਂ ਦੀ ਲੋੜ ਹੈ। ਭਾਜਪਾ ਨੂੰ ਭਜਾਉਣ ਲਈ ਦੇਸ਼ ਵਾਸੀਆਂ ਨੂੰ ਇਕ ਜੁੱਟ ਹੋਣ ਦੀ ਲੋੜ ਹੈ ਇਹ ਵਿਚਾਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਗਲਾ ਨੇ ਪਿੰਡ ਕਾਈਨੌਰ, ਅਮਰਾਲੀ , ਬਡਵਾਲੀ ਆਦਿ ਪਿੰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਪਿੰਡ ਢੰਗਰਾਲੀ ਵਿਖੇ ਭਰਮੀ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮੇਂ ਉਹਨਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਪ੍ਰਧਾਨ ਯੂਥ ਕਾਂਗਰਸ ਵੀ ਸ਼ਾਮਲ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਨੇ ਕੀਤੀ।ਇਸ ਸਮੇਂ ਵਿਜੇਂਦਰ ਸਿੰਗਲਾ ਨੇ ਆਖਿਆ ਕਿ ਅੱਜ ਦੇਸ਼ ਅੰਦਰ ਫਿਰਕੂ ਤਾਕਤਾਂ ਗਿਣੀ ਮਿਥੀ ਸਾਜ਼ਿਸ਼ ਅਧੀਨ ਸਾਨੂੰ ਜਾਤਾਂ, ਧਰਮਾਂ ਅਤੇ ਇਲਾਕਾਵਾਦ ਵਿਚ ਵੰਡ ਕੇ ਸੰਵਿਧਾਨ ਅਤੇ ਲੋਕ ਤੰਤਰ ਨੂੰ ਖਤਮ ਕਰਨ ਦਿਆਂ ਕੋਸ਼ਿਸਾਂ ਕਰ ਰਹੀਆਂ ਹਨ ਜ਼ੋ ਦੇਸ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਬਣ ਸਕਦਾ ਹੈ ਇਸ ਲਈ ਲੋਕ ਤੰਤਰ ਨੂੰ ਬਚਾਉਣ ਲਈ ਸਮੂਹ ਦੇਸ਼ ਵਾਸੀਆਂ ਨੂੰ ਕਾਂਗਰਸ ਨੂੰ ਜਿਤਾਉਣ ਲਈ ਆਪ ਮੁਹਾਰੇ ਅੱਗੇ ਆਉਣ ਚਾਹੀਦਾ ਹੈ। ਸ੍ਰੀ ਸਿੰਗਲਾ ਨੇ ਆਮ ਆਦਮੀ ਪਾਰਟੀ ਦੀ ਅਲੋਚਨਾਂ ਕਰਦਿਆਂ ਆਖਿਆ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿਤਾ । ਹਰ ਵਰਗ ਅਪਣੇ ਹੱਕਾਂ ਲਈ ਸੜਕਾਂ ਤੇ ਆ ਕੇ ਸੰਘਰਸ਼ ਕਰ ਰਿਹਾ ਹੈ ਪਰ ਆਪ ਸਰਕਾਰ ਸੰਘਰਸ਼ ਸ਼ੀਲ ਲੋਕਾਂ ਦੀ ਅਵਾਜ਼ ਨੂੰ ਲਾਠੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਜਬਰ ਨੂੰ ਪੰਜਾਬ ਦੇ ਲੋਕ ਸਹਿਣ ਨਹੀਂ ਕਰਨਗੇ। ਉਹਨਾਂ ਅਕਾਲੀ ਦਲ ਨੂੰ ਭਾਜਪਾ ਦੀ ਬੀ ਟੀਮ ਦਸਦਿਆਂ ਕਿਹਾ ਕਿ ਅਕਾਲੀ ਦਲ ਨੂੰ ਪਾਈ ਵੋਟ ਭਾਜਪਾ ਨੂੰ ਜਾਣੀ ਹੈ ਕੀਉਕਿ ਅਕਾਲੀ ਦਲ ਨੇ ਸੀਟ ਜਿੱਤ ਕੇ ਮੋਦੀ ਦੀ ਝੋਲੀ ਪਾਉਣੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਇਸ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ ਇਸ ਲਈ ਉਹ ਕਾਂਗਰਸੀ ਵਰਕਰਾਂ ਅਤੇ ਲੋਕ ਸਭਾ ਹਲਕੇ ਦੇ ਵੋਟਰਾਂ ਵਿਚਕਾਰ ਪਹੁੰਚੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਐਮ ਪੀ ਅਤੇ ਕਾਂਗਰਸ ਸਰਕਾਰ ਸਮੇਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਹਨਾਂ ਅਹੁਦਿਆਂ ਦੌਰਾਨ ਉਹਨਾਂ ਨੇ ਜਿੱਥੇ ਸੰਗਰੂਰ ਹਲਕੇ ਦਾ ਵਿਕਾਸ ਵੱਡੇ ਪੱਧਰ ਤੇ ਕੀਤਾ ਹੈ ਉੱਥੇ ਹੀ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਪੀ.ਡਬਲਿਊ.ਡੀ ਦੇ ਮੰਤਰੀ ਹੁੰਦਿਆਂ ਪੰਜਾਬ ਅਤੇ ਇਸ ਹਲਕੇ ਦੀਆਂ ਸੜਕਾਂ ਲਈ ਵੱਡੀ ਪੱਧਰ ਤੇ ਕੰਮ ਕੀਤਾ । ਉਹਨਾਂ ਦਸਿਆ ਕਿ ਮੈਂ ਪੀ ਡਬਲਿਊ ਡੀ ਮੰਤਰੀ ਹੁੰਦਿਆਂ ਮੋਰਿੰਡਾ ਤੋਂ ਸ੍ਰੀ ਚਮਕੋਰ ਸਾਹਿਬ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਲਈ 37 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸੇ ਤਰ੍ਹਾਂ ਬੇਲਾ ਵਿਖੇ ਸਤਲੁਜ ਦਰਿਆ ਤੇ ਪੁਲ ਬਣਾਉਣ ਲਈ 119 ਕਰੋੜ ਰੁਪਏ ਜਾਰੀ ਕੀਤੇ ਸਨ। ਉਹਨਾਂ ਵਿਸ਼ਵਾਸ਼ ਪਰਗਟ ਕੀਤਾ ਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਹਲਕੇ ਦੇ ਵੋਟਰ ਉਨਾਂ ਨੂੰ ਇਥੋਂ ਕਾਮਯਾਬ ਕਰਕੇ ਲੋਕ ਸਭਾ ਭੇਜਣਗੇ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਉਹਨਾਂ ਨੇ ਸੰਗਰੂਰ ਹਲਕੇ ਦੀ ਕਾਇਆਕਲਪ ਕੀਤੀ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੋਕੇ ਹਲਕਾ ਕੋਆਰਡੀਨੇਟਰ ਸੁਰਜੀਤ ਸਿੰਘ ਸੋਹਤਾ, ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ,ਪਨਗਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾ ਨੇ ਵੀ ਸੰਬੋਧਨ ਕਰਦਿਆਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਗਲਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ , ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੈਂਬਰ ਹਰਸੋਹਣ ਸਿੰਘ ਭੰਗੂ, ਬਲਾਕ ਸੰਮਤੀ ਮੋਰਿੰਡਾ ਦੇ ਵਾਇਸ ਚੇਅਰਮੈਨ ਜਗਜੀਤ ਸਿੰਘ ਲੁਠੇੜੀ, ਸਾਬਕਾ ਚੇਅਰਮੈਨ ਹਰਪਾਲ ਸਿੰਘ ਬੁਮਨਾੜਾ, ਗੁਲਜ਼ਾਰ ਸਿੰਘ ਚਤਾਮਲੀ, ਖੁਸ਼ਹਾਲ ਸਿੰਘ ਦਾਤਾਰਪੁਰ ਚੇਅਰਮੈਨ ਸ਼ੂਗਰ ਮਿੱਲ ਮੋਰਿੰਡਾ,ਤਰਲੋਚਨ ਸਿੰਘ ਡੂਮਛੇੜੀ, ਰਣਜੋਤ ਸਿੰਘ ਜੋਤੀ, ਜਗਦੀਪ ਸਿੰਘ ਢੀਂਡਸਾ, ਮਹਿੰਦਰ ਸਿੰਘ ਢਿੱਲੋਂ,ਪੰਡਿਤ ਵਜ਼ੀਰ , ਸ਼ੇਰ ਸਿੰਘ ਕਕਰਾਲੀ, ਹਰਪਿੰਦਰ ਰਾਣਾ, ਰਾਜਵੰਤ ਸਿੰਘ ਸਰਪੰਚ, ਤੇਜਿੰਦਰ ਸਿੰਘ ਸੋਨੂੰ, ਸੁਰਮੁੱਖ ਸਿੰਘ ਢੰਗਰਾਲੀ, ਨਿਰਭੈ ਸਿੰਘ ਬਿੱਟੂ, ਬਲਵੀਰ ਸਿੰਘ ਮਾਨਖੇੜੀ,ਗੁਰਦਾਸ ਸਿੰਘ ਦੂਮਣਾ, ਗੁਰਪ੍ਰੀਤ ਸਿੰਘ ਮੜੋਲੀ, ਕੁਲਵੀਰ ਸਿੰਘ ਸਰਪੰਚ ਚਤਾਮਲਾ,ਰਣਦੀਪ ਸਿੰਘ ਦੀਪੂ, ਹਰਜੋਤ ਸਿੰਘ, ਹਰਦੇਵ ਸਿੰਘ ਰਣਜੀਤ ਪੁਰਾ, ਪ੍ਰਕਾਸ਼ ਸਿੰਘ ਸਰਪੰਚ ਮਾਨਖੇੜੀ, ਸ਼ਮਸ਼ੇਰ ਸਿੰਘ, ਘੋਲਾ ਸਿੰਘ ਰੰਗੀਆਂ, ਕੁਲਦੀਪ ਸਿੰਘ ਧਿਆਨ ਪੁਰਾ, ਮਹਿਲਾ ਕਾਂਗਰਸ ਦੀ ਆਗੂ ਪਰਮਜੀਤ ਕੌਰ, ਹਰਵਿੰਦਰ ਕੌਰ ਸਾਬਕਾ ਚੇਅਰਮੈਨ ਪ੍ਰਸ਼ਨ ਬਲਾਕ ਸੰਮਤੀ ਮੋਰਿੰਡਾ ਆਦਿ ਕਾਂਗਰਸੀ ਆਗੂ,ਪਤਵੰਤੇ ਸਜਨਾ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।

ਹੋਰ ਪੜ੍ਹੋ 👉  ਗੁਰਦਾਸਪੁਰ ਗ੍ਰੇਨੇਡ ਹਮਲਾ: ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਕੇ.ਜ਼ੈੱਡ.ਐੱਫ਼.ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾ

Leave a Reply

Your email address will not be published. Required fields are marked *