ਫਿਰੋਜਪੁਰ, 20 ਮਈ (ਖ਼ਬਰ ਖਾਸ ਬਿਊਰੋ)
ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਭਾਜਪਾ ਦੇ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦੇ ਕਾਫਲੇ ਮੂਹਰੇ ਟਰੈਕਟਰ ਟਰਾਲੀਆਂ ਲਾ ਕੇ ਪਿੰਡ ਵਿੱਚ ਐਂਟਰੀ ਬੰਦ ਕੇ ਬੇਰੰਗ ਮੋੜਿਆ। ਗਿਰਫਤਾਰ ਕੀਤੇ ਆਗੂ ਅਤੇ ਵਰਕਰ ਪੁਲਿਸ ਗੱਡੀਆਂ ਘੇਰ ਕੇ ਰਿਹਾਅ ਕਰਵਾਏ ਗਏ ਹਨ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਭੇਲਵਾਲੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਾ ਆਗੂ ਗਿਆਨ ਸਿੰਘ ਝਬੇਲਵਾਲੀ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾਂ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਝਵੇਲ ਵਾਲੀ, ਸਿੰਘ ਆਜ਼ਾਦ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੁਆਰਾ ਲਗਾਤਾਰ ਭਾਜਪਾ ਉਮੀਦਵਾਰ ਨੂੰ ਪਿੰਡ ਵਿੱਚ ਨਾ ਆਉਣ ਲਈ ਇਕੱਠ ਕੀਤੇ ਗਏ ਰੈਲੀਆਂ ਕੀਤੀਆਂ ਗਈਆਂ ਅੱਜ ਜਦੋਂ ਹੀ ਭਾਜਪਾ ਦੇ ਉਮੀਦਵਾਰ ਦਾ ਪਿੰਡ ਵਿੱਚ ਆਉਣ ਦਾ ਪਤਾ ਲੱਗਿਆ ਤਾਂ ਦੁਪਹਿਰ ਤੋਂ ਹੀ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਪਿੰਡ ਦੀਆਂ ਸਾਰੀਆਂ ਐਂਟਰੀਆਂ ਤੇ ਟਰੈਕਟਰ ਟਰਾਲੀਆਂ ਲਾ ਦਿੱਤੀਆਂ ਅਤੇ ਭਾਜਪਾ ਉਮੀਦਵਾਰ ਨੂੰ ਨਾ ਬੋਲਣ ਦੇਣ ਦਾ ਫੈਸਲਾ ਕੀਤਾ। ਇਸ ਦੇ ਬਾਵਜੂਦ ਭਾਜਪਾ ਆਗੂ ਬਹੁਤ ਵੱਡੀ ਨਫਰੀ ਪੰਜਾਬ ਪੁਲਿਸ ਪੈਰਾਮਿਲਟਰੀ ਫੋਰਸ ਅਤੇ ਕਿ ਆਰਟੀ ਵਰਗੀਆਂ ਫੋਰਸਾਂ ਲੈ ਕੇ ਧੱਕੇ ਨਾਲ ਰਾਣਾ ਸੋਢੀ ਦਾ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਸਨ ਜਦੋਂ ਪਿੰਡ ਦੇ ਲੋਕ ਇਸ ਗੱਲ ਤੇ ਬਜਿੱਦ ਰਹੇ ਕਿ ਅਸੀਂ ਇਹਨਾਂ ਨੂੰ ਬੋਲਣ ਨਹੀਂ ਦੇਵਾਂਗੇ ਤਾਂ ਪਿੰਡ ਵਿੱਚੋਂ ਸਾਰੇ ਆਗੂਆਂ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਦੇ ਲੋਕਾਂ ਨੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਰਿਹਾ ਕਰਾਉਣ ਲਈ ਪੁਲਿਸ ਦੀਆਂ ਗੱਡੀਆਂ ਸਾਹਮਣੇ ਟਰੈਕਟਰ ਲਾ ਲਏ ਅਤੇ ਲੰਮੇ ਪੈ ਗਏ ਜਿਸ ਤੋਂ ਬਾਅਦ ਸਾਰੇ ਗਿਰਫਤਾਰ ਕੀਤੇ ਆਗੂਆਂ ਨੂੰ ਰਿਹਾ ਕਰਨਾ ਪਿਆ ਅਤੇ ਰਾਣਾ ਸੋਢੀ ਦਾ ਦੌਰਾ ਰੱਦ ਕਰਨਾ ਪਿਆ ਆਉਣਾ ਪਿਆ।
ਆਗੂਆਂ ਕਿਹਾ ਕਿ ਭਾਜਪਾ ਲਗਾਤਾਰ ਧਰਮ ਜਾਤ ਫਿਰਕਿਆਂ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਪੂਰੇ ਮੁਲਕ ਵਿੱਚ ਵੰਡੀਆਂ ਪਾ ਰਹੀ ਹੈ ਅਤੇ ਦੇਸ਼ ਦਾ ਕੁਦਰਤੀ ਖਿੰਜ ਪਦਾਰਥ ਸਭ ਕੁਝ ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦੇਣਾ ਚਾਹੁੰਦੀ ਹੈ ਅਤੇ ਦੇਸ਼ ਵਿੱਚ ਫਿਰਕੂ ਫਾਸ਼ੀਵਾਦੀ ਸੱਤਾ ਸਥਾਪਿਤ ਕਰਨਾ ਚਾਹੁੰਦੀ ਹੈ ਵਿਰੋਧ ਕਰਨ ਵਾਲਿਆਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਿਨਾਂ ਨੂੰ ਚੋਣਾਂ ਵਿੱਚ ਹਰਾਉਣਾ ਸਭ ਤੋਂ ਵੱਧ ਮਹੱਤਵਪੂਰਨ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਾ ਆਗੂ ਹਰਪ੍ਰੀਤ ਸਿੰਘ ਝਵੇਲਵਾਲੀ ਸਰਬਜੀਤ ਸਿੰਘ ਰਣਜੀਤ ਸਿੰਘ ਗੋਬਿੰਦ ਸਿੰਘ ਪ੍ਰਗਟ ਸਿੰਘ ਸਤਪਾਲ ਸਿੰਘ ,ਜਸਮਨਦੀਪ ਸਿੰਘ, ਛਿੰਦਰਪਾਲ ਕੌਰ, ਵਕੀਲ ਸਿੰਘ ਸਿੰਘ , ਸ਼ਿੰਦਰਪਾਲ, ਮਨੀ ਪਲਵਿੰਦਰ ਸਿੰਘ, ਗਿਆਨ ਸਿੰਘ,ਮਿੱਠੂ ਸਿੰਘ, ਕੁਰਦੀਪ ਸਿੰਘ, ਜਸਕਰਨ ਸਿੰਘ ਖੰਨਾ, ਮਲਕੀਤ ਕੁਮਾਰ, ਨਵਦੇਸ ਸਿੰਘ, ਕੰਵਰਜੀਤ ਸਿੰਘ, ਲੱਖਾ ਵੜਿੰਗ, ਰਾਜਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਮੌਜੂਦ ਸਨ