ਜਗਰਾਓਂ 20 ਮਈ ( ਖ਼ਬਰ ਖਾਸ ਬਿਊਰੋ)
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਜਗਰਾਓਂ ਦੀ ਦਾਣਾ ਮੰਡੀ ਵਿਖੇ ਹੋਣ ਵਾਲੀ ਮਹਾ ਪੰਚਾਇਤ ਦੀਆਂ ਤਿਆਰੀਆਂ ਦਾ ਵਿਸ਼ੇਸ਼ ਤੌਰ ਤੇ ਜਾਇਜਾ ਲਿਆ ਗਿਆ,ਜਿਸ ਵਿੱਚ 21 ਮਈ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਕਿਹਾ ਕੇ 21 ਮਈ ਦੀ ਕਿਸਾਨ ਮਹਾਂਪੰਚਾਇਤ ਭਾਜਪਾ ਹਰਾਓ,ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ ਦੇ ਨਾਅਰੇ ਨੂੰ ਬੁਲੰਦ ਕਰੇਗੀ,ਅੱਜ ਤਿਆਰੀਆਂ ਦਾ ਜਾਇਜਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਰਿੰਦਰ ਸਿੰਘ ਲੱਖੋਵਾਲ,ਬੂਟਾ ਸਿੰਘ ਬੁਰਜ ਗਿੱਲ ਅਤੇ ਸੁੱਖ ਗਿੱਲ ਮੋਗਾ ਨੇ ਕਿਸਾਨ-ਮਜਦੂਰ ਅਤੇ ਹਰ ਵਰਗ ਨੂੰ ਇਸ ਮਹਾਂ ਪੰਚਾਇਤ ਚ ਭਾਗ ਲੈਣ ਦਾ ਸੱਦਾ ਦਿੱਤਾ ਹੈ,ਉਹਨਾਂ ਕਿਹਾ ਕੇ ਇਹ ਕਿਸਾਨ ਮਹਾਂ ਪੰਚਾਇਤ ਚੋਣਾਂ ਦੇ ਐਨ ਪਹਿਲਾਂ ਭਾਜਪਾ ਨੂੰ ਚਲਦਾ ਕਰਨ ਲਈ ਸੋਨੇ ਤੇ ਸਵਾਗੇ ਦਾ ਕੰਮ ਕਰੇਗੀ,ਇਸ ਮੌਕੇ ਬੀਕੇਯੂ ਡਕੌਂਦਾ ਬੁਰਜਗਿੱਲ ਦੇ ਮਹਿੰਦਰ ਸਿੰਘ ਕਮਾਲਪੁਰ,ਲਖਬੀਰ ਸਿੰਘ ਸਮਰਾ,ਬੀਕੇਯੂ ਲੱਖੋਵਾਲ ਦੇ ਜੁਗਿੰਦਰ ਸਿੰਘ ਮਲਸੀਆਂ ਬਾਜਣ,ਹਰੀ ਸਿੰਘ ਕੋਟ ਮਾਨਾਂ,ਬੀਕੇਯੂ ਡਕੌਂਦਾ ਧਨੇਰ ਦੇ ਇੰਦਰਜੀਤ ਸਿੰਘ ਜਗਰਾਓਂ,ਜਗਤਾਰ ਸਿੰਘ ਦੇੜਕਾ,ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟ ਉਮਰਾ,ਗੁਰਮੇਲ ਸਿੰਘ ਰੂਮੀ,ਬੀਕੇਯੂ ਰਾਜੇਵਾਲ ਦੇ ਮਨਪ੍ਰੀਤ ਸਿੰਘ ਗੋਂਦਵਾਲ,ਰਣਬੀਰ ਸਿੰਘ ਬੋਪਾਰਾਏ,ਕਿਰਤੀ ਕਿਸਾਨ ਯੂਨੀਅਨ ਪੰਜਾਬ ਕਰਮਜੀਤ ਸਿੰਘ ਕਾਉਂਕੇ ਕਲਾਂ,ਬੂਟਾ ਸਿੰਘ ਚੀਮਨਾ,ਕੁਲ ਹਿੰਦ ਕਿਸਾਨ ਸਭਾ ਦੇ ਮਨਜੀਤ ਸਿੰਘ ਮਨਸੂਰਾਂ,ਜਸਮੇਲ ਸਿੰਘ ਮੋਹੀ,ਬੀਕੇਯੂ ਤੋਤੇਵਾਲ ਦੇ ਕੇਵਲ ਸਿੰਘ ਖਹਿਰਾ ਅਤੇ ਤਜਿੰਦਰ ਸਿੰਘ ਸਿੱਧਵਾਂਬੇਟ,ਕੁਲ ਹਿੰਦ ਕਿਸਾਨ ਸਭਾ ਹਨਨ ਮੁੱਲਾ ਦੇ ਕਰਨੈਲ ਸਿੰਘ ਭੂੰਦੜੀ,ਬੂਟਾ ਸਿੰਘ ਹਾਂਸ ਕਲਾਂ,ਬੀਕੇਯੂ ਕਾਦੀਆਂ ਦੇ ਗੁਰਜੀਤ ਸਿੰਘ ਬੁਰਜ ਹਰੀ ਸਿੰਘ ਅਤੇ ਸੁਖਵਿੰਦਰ ਸਿੰਘ ਗਿੱਲ ਬੱਸੀਆਂ,ਜੁਗਿੰਦਰ ਸਿੰਘ ਢਿੱਲੋਂ,ਬਲਰਾਜ ਸਿੰਘ ਕੋਟ ਉਮਰਾ,ਰਣਬੀਰ ਸਿੰਘ ਬੋਪਾਰਾਏ,ਮਨਪ੍ਰੀਤ ਸਿੰਘ ਸਿੱਧੂ,ਇੰਦਰਜੀਤ ਸਿੰਘ ਡਕੌਂਦਾ,ਮਨਦੀਪ ਸਿੰਘ ਰਿੰਕੂ,ਗੁਰਮੇਲ ਸਿੰਘ ਰੂਮੀ,ਜਗਸੀਰ ਸਿੰਘ ਕਲੇਰ ਆੜਤੀਆ,ਤੀਰਥ ਸਿੰਘ ਖਹਿਰਾ,ਦਵਿੰਦਰ ਸਿੰਘ ਕੋਟ,ਸਤਨਾਮ ਸਿੰਘ ਦਾਨੇਵਾਲ਼ੀਆ ਹਾਜਰ ਸਨ ।