“ਵੋਟ ਦੀ ਚੋਟ” ਆਸ਼ਾ ਵਰਕਰਾਂ ਨੇ ਲਿਆ ਅਹਿਦ

-23-24 ਮਈ ਨੂੰ ਚੋਣ ਭੱਤਿਆਂ ਦੀ ਨਕਦ ਅਦਾਇਗੀ ਸਬੰਧੀ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਸੌਂਪਣਗੇ ਮੰਗ ਪੱਤਰ

ਚੰਡੀਗੜ੍ਹ, 20 ਮਈ (ਖ਼ਬਰ ਖਾਸ ਬਿਊਰੋ )

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ ਜੱਥੇਬੰਦੀ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੱਥੇਬੰਦੀ ਦੀਆਂ ਆਗੂਆਂ, ਐਕਟਿਵ ਵਰਕਰਾਂ ਅਤੇ ਪ.ਸ.ਸ.ਫ.1406/, 22 ਬੀ ਚੰਡੀਗੜ੍ਹ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਪਦਮਸ਼੍ਰੀ ਮਹਾਨ ਕਵੀ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਵੱਲੋਂ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਵਲੋਂ ਕੀਤੇ ਐਕਸ਼ਨਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸ਼ਾ ਵਰਕਰਾਂ ਵਲੋਂ ਆਪਣੀ ਜੱਥੇਬੰਦੀ ਨੇ ਨਾਲ-ਨਾਲ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ, ਪ.ਸ.ਸ.ਫ. ਅਤੇ ਸਾਂਝੇ ਫਰੰਟ ਦੇ ਬੈਨਰਾਂ ਹੇਠ ਕੀਤੇ ਗਏ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ ਹੈ। ਸੂਬਾ ਪ੍ਰਧਾਨ ਵਲੋਂ ਆਸ਼ਾ ਵਰਕਰਾਂ ਦੀਆਂ ਚਾਰ ਜੱਥੇਬੰਦੀਆਂ ਵਲੋਂ ਬਣਾਏ ਗਏ ਸਾਂਝੇ ਮੋਰਚੇ ਅਤੇ ਸਾਂਝੇ ਮੋਰਚੇ ਦੇ ਬੈਨਰ ਹੇਠ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਜਾਣਕਾਰੀ ਦਿੱਤੀ ਕਿ ਸਾਂਝੇ ਮੋਰਚੇ ਦੇ ਦਬਾਅ ਹੇਠ ਹੋਈ ਮੀਟਿੰਗ ਦੌਰਾਨ ਸਿਹਤ ਮੰਤਰੀ ਵਲੋਂ ਅਧਿਕਾਰੀਆਂ ਨੂੰ 58 ਸਾਲ ਪੂਰੇ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਸੇਵਾ ਮੁਕਤ ਕਰਨ ਵਾਲੇ ਪੱਤਰ ਤੇ ਫੋਨ ਤੇ ਹੀ ਤੇ ਰੋਕ ਲਗਾਉਣ ਦੀ ਹਿਦਾਇਤ ਕੀਤੀ।ਰਜ਼ੀਆਂ ਸੁਲਤਾਨ ਸੰਗਰੂਰ, ਜਸਵੀਰ ਕੌਰ ਮਲੇਰਕੋਟਲਾ, ਹਰਨਿੰਦਰ ਕੌਰ ਹੁਸ਼ਿਆਰਪੁਰ, ਨਿਰਮਲਾ ਦੇਵੀ ਪਠਾਣਕੋਟ, ਸੰਦੀਪ ਕੌਰ ਬਰਨਾਲਾ, ਮਨਜੀਤ ਕੌਰ ਤਰਨਤਾਰਨ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ, ਰਣਜੀਤ ਸਿੰਘ ਈਸਾਪੁਰ ਅਤੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਕਰਨ ਅਤੇ ਆਸ਼ਾ ਵਰਕਰਾਂ ਨੂੰ ਮੰਗਾਂ ਅਤੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਬਲਾਕ ਪੱਧਰ ਤੱਕ ਮੀਟਿੰਗਾਂ ਕਰਨ ਦੀ ਸਲਾਹ ਦਿੱਤੀ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਐਲਾਨਨਾਮੇ ਤਹਿਤ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ “ਵੋਟ ਦੀ ਚੋਟ” ਦਾ ਇਸਤੇਮਾਲ ਹਰ ਹਾਲਤ ਵਿੱਚ ਕੀਤਾ ਜਾਵੇ ਤਾਂ ਜੋ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਚਲਦਾ ਰੱਖਿਆ ਜਾ ਸਕੇ ਅਤੇ ਦੇਸ਼ ਅੰਦਰ ਫਿਰਕੂ ਹਨੇਰੀ ਨੂੰ ਠੱਲ ਪਾਈ ਜਾ ਸਕੇ। ਮੀਟਿੰਗ ਵਿੱਚ ਹਾਜਰ ਵਰਕਰਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਪ.ਸ.ਸ.ਫ. ਦੇ ਵਫਦ ਵਲੋਂ ਮੁੱਖ ਚੋਣ ਅੀਧਕਾਰੀ ਨਾਲ ਮੀਟਿੰਗ ਕਰਕੇ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਲਈ ਚੋਣਾਂ ਦੌਰਾਨ ਕੀਤੀ ਡਿਊਟੀ ਦਾ ਮਿਹਨਤਾਨਾ 500/- ਰੁਪਏ ਪ੍ਰਤੀ ਦਿਨ ਮੌਕੇ ਤੇ ਨਕਦ ਦਿੱਤਾ ਜਵੇ। ਜੱਥੇਬੰਦੀ ਦੇ ਯਤਨਾ ਸਦਕਾ ਮੁੱਖ ਚੋਣ ਅਧਿਕਾਰੀ ਵਲੋਂ 200/- ਰੁਪਏ ਪ੍ਰਤੀ ਦਿਨ ਚੋਣ ਭੱਤੇ ਦਾ ਪੱਤਰ ਜਾਰੀ ਕੀਤਾ ਗਿਆ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਪੱਤਰ ਦੇ ਤਹਿਤ ਮਿਤੀ 23-24 ਮਈ ਨੂੰ ਜੱਥੇਬੰਦੀ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਮੰਗ ਪੱਤਰ ਸੌਂਪ ਕੇ ਬਾਕੀ ਚੋਣ ਅਮਲੇ ਵਾਂਗ ਮੌਕੇ ਤੇ ਹੀ ਆਸ਼ਾ ਵਰਕਰਾਂ ਨੂੰ ਵੀ ਚੋਣ ਭੱਤੇ ਦੀ ਨਕਦ ਅਦਾਇਗੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਸੂਬਾ ਚੇਅਰਪਰਸਨ ਸੁਖਵਿੰਦਰ ਕੌਰ ਵਲੋਂ ਹਾਜਰ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਬਣਾਉਣ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਚਰਨਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਬੇਅੰਤ ਕੌਰ, ਰਾਜ ਕੁਮਾਰੀ, ਮਨਜੀਤ ਕੌਰ, ਕਮਲੇਸ਼ ਰਾਣੀ, ਸੁਰਿੰਦਰ ਕੌਰ, ਰਾਣੋ, ਪਰਮਜੀਤ ਕੌਰ, ਰੂਬੀ ਬਾਲਾ, ਨਸੀਬ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਜਸਪ੍ਰੀਤ ਕੌਰ, ਇੰਦਰਜੀਤ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਰਜਨੀ ਸ਼ਰਮਾ, ਰਣਜੀਤਾ, ਹਰਪ੍ਰੀਤ ਕੌਰ, ਕਮਲਜੀਤ ਕੌਰ ਆਦਿ ਆਗੂ ਵੀ ਹਾਜਰ ਸਨ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *