ਦੋ ਸਾਲ ਦੀ ਜਾਂਚ ਬਾਅਦ ਵੀ ਪਰਚਾ ਅਣਪਛਾਤੇ ਉੱਤੇ

ਫਿਰੋਜ਼ਪੁਰ 18 ਮਈ (ਖ਼ਬਰ ਖਾਸ ਬਿਊਰੋ)

ਕਰੀਬ ਦੋ ਸਾਲ ਪਹਿਲਾਂ ਮੁੰਡੇ-ਕੁੜੀ ਦੀ ਬਰਾਮਦ ਲਾਸ਼ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਪਿੰਡ ਹਸਤੇ ਕੇ ਦੀ ਨਹਿਰ ਕੰਢੇ ਪਿੱਪਲ ਨਾਲ ਨਾਬਾਲਗ ਮੁੰਡੇ ਅਤੇ ਕੁੜੀ ਦੀ ਲਟਕਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿਚ ਦੋ ਸਾਲ ਦਾ ਸਮਾਂ ਲਗਾ ਦਿੱਤਾ ਅਤੇ ਹੁਣ ਵੀ ਅਣਪਛਾਤੇ ਉਤੇ ਖੁਦਕਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ਼ ਕੀਤਾ ਹੈ। ਸੁਮਿੱਤਰਾ ਪਤਨੀ ਕੁਲਵੰਤ ਸਿੰਘ ਨਿਵਾਸੀ ਪਿੰਡ ਹਜ਼ਾਰਾ ਸਿੰਘ ਵਾਲਾ ਨੇ ਪੁਲਿਸ ਨੂੰ 18 ਅਪ੍ਰੈਲ 2022 ਨੂੰ ਪਿੰਡ ਹਸਤੇ ਕੇ ਦੀਆਂ ਨਹਿਰਾਂ ਨਾਲ ਖੜੇ ਪਿੱਪਲ ਦੇ ਦਰਖੱਤ ‘ਤੇ ਲਟਕਦੀਆਂ ਲਾਸ਼ਾ ਮਿਲਣ ਬਾਰੇ ਬਿਆਨ ਦਰਜ਼  ਕਰਵਾਏ ਸਨ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਉਸ ਵਕਤ ਪੁਲਿਸ ਨੇ 174 ਦੀ ਕਾਰਵਾਈ ਤਹਿਤ ਬੁੱਤਾ ਸਾਰ ਦਿੱਤਾ ਸੀ। ਪਰ ਬਾਦਅਦ ਵਿਚ  ਪੜਤਾਲ ਸੀਆਈਏ ਸਟਾਫ ਨੂੰ ਦਿੱਤੀ ਗਈ ਸੀ। ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਨੇ  ਨਾਬਾਲਿਗ ਲੜਕੇ ਅਤੇ ਲੜਕੀ ਦੀ ਮੌਤ  ਹੋਣ ਕਰਕੇ ਤਫਤੀਸ਼ ਜ਼ਰੂਰੀ ਹੋਣ ਦੀ ਗੱਲ ਕਹੀ ਸੀ ਕਿ ਦੋਵਾਂ ਨਾਬਾਲਿਗ ਬੱਚਿਆਂ ਨੇ ਕਿਸ ਡਰ ਭੈਅ ਕਾਰਨ ਖੁਦਕੁਸ਼ੀ ਕੀਤੀ ਹੈ। ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਹੁਣ ਮੁਕੱਦਮਾ ਦਰਜ ਕੀਤਾ  ਹੈ।

Leave a Reply

Your email address will not be published. Required fields are marked *