ਰੂਪਨਗਰ, 18 ਅਕਤੂਬਰ (ਖ਼ਬਰ ਖਾਸ ਬਿਊਰੋ)
ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਧੀਨ ਜੋਗਰਫੀ ਐਸੋਸੀਏਸ਼ਨ, ਭੂਗੋਲ ਵਿਭਾਗ, ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ‘ਸਸਟੇਨੇਏਬਲ ਅਰਥ-ਗ੍ਰੀਨ ਦੀਵਾਲੀ’ ਥੀਮ ਦੇ ਵਿਸ਼ੇ ਸਬੰਧੀ ਦੀਵੇ ਸਜਾਉਣ, ਪੋਸਟਰ ਮੇਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਸੀ।

ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਪਟਾਕੇ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਭੂਗੋਲ ਵਿਭਾਗ ਦੇ ਪ੍ਰੋ. ਸ਼ਮਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਅਪੀਲ ਕੀਤੀ।
ਇਸ ਪ੍ਰੋਗਰਾਮ ਵਿੱਚ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਅਤੇ ਪੈਟਰਨ-ਰੈੱਡ ਕਰਾਸ ਸੁਸਾਇਟੀ ਸ਼੍ਰੀਮਤੀ ਕਿਰਨਪ੍ਰੀਤ ਗਿੱਲ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਰਾਜਵਿੰਦਰ ਸਿੰਘ ਨੇ ਪਹਿਲਾ, ਸਿਮਰਨ ਨੇ ਦੂਜਾ, ਬੰਤੀ ਨੇ ਤੀਜਾ, ਦੀਵੇ ਸਜਾਉਣ ਮੁਕਾਬਲੇ ਵਿੱਚ ਕਰਮਜੀਤ ਸਿੰਘ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ, ਪਵਨਪ੍ਰੀਤ ਕੌਰ ਨੇ ਤੀਜਾ, ਰੰਗੋਲੀ ਵਿੱਚ ਅਰਸ਼ /ਸੀਮਾ ਨੇ ਪਹਿਲਾ, ਜਾਨਵੀ/ਜਸ਼ਨਪ੍ਰੀਤ ਕੌਰ/ਮਹਿਕ ਹਾਂਡਾ ਨੇ ਦੂਜਾ ਅਤੇ ਕਾਜਲ/ਨਿਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੀ ਅਗਵਾਈ ਡਾ. ਅਨੂ ਭਾਦੂ, ਪ੍ਰੋ ਜੁਪਿੰਦਰ ਕੌਰ, ਪ੍ਰੋ. ਡਿੰਪਲ ਧੀਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਜਗਜੀਤ ਸਿੰਘ ਅਤੇ ਡਾ. ਕੀਰਤੀ ਭਾਗੀਰਥ ਨੇ ਕੀਤੀ ਅਤੇ ਜੱਜਮੈਂਟ ਦੀ ਭੂਮਿਕਾ ਪ੍ਰੋ. ਮੀਨਾ ਕੁਮਾਰੀ, ਪ੍ਰੋ. ਨਤਾਸ਼ਾ ਕਾਲੜਾ ਅਤੇ ਪ੍ਰੋ. ਸੰਗੀਤਾ ਮਦਾਨ ਨੇ ਨਿਭਾਈ। ਡਾ. ਅਨੁ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਸਟਾਫ ਮੈਂਬਰ ਵੀ ਹਾਜ਼ਰ ਸਨ।