ਆਪ ਦੇ ਵਿਧਾਇਕ ਦੇ ਜ਼ੀਜ਼ੇ ਨੇ ਕੀਤੀ ਖੁਦਕਸ਼ੀ

ਚੰਡੀਗੜ੍ਹ 7 ਅਕਤੂਬਰ ( ਖ਼ਬਰ ਖਾਸ ਬਿਊਰੋ)

ਹਰਿਆਣਾ ਕੇਡਰ ਦੇ ਆਈ.ਪੀ.ਐਸ ਅਧਿਕਾਰੀ ਪੂਰਨ  ਕੁਮਾਰ ਨੇ ਖੁਦਕਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਪੂਰਨ ਚੰਦ ਨੇ  ਆਪਣੇ ਘਰ ਵਿਚ ਹੀ ਖੁਦਕਸ਼ੀ ਕੀਤੀ ਹੈ। ਉਸਦੀ ਪਤਨੀ ਵੀ ਹਰਿਆਣਾ ਕੇਡਰ ਵਿਚ ਆਈ.ਏ.ਐੱਸ ਅਧਿਕਾਰੀ ਹੈ, ਜੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਭਾਗੀ ਦੌਰੇ ਉਤੇ ਜਾਪਾਨ ਦੌਰੇ ਗਏ ਹੋਏ ਹਨ।

ਪੂਰਨ ਕੁਮਾਰ ਉੱਘੇ ਸਾਹਿਤਕਾਰ ਬੀਐਸ ਰਤਨ ਦੇ ਜਵਾਈ ਹਨ। ਹਰਿਆਣਾ ਪੁਲਿਸ ਦੇ ਆਈਜੀ ਮ੍ਰਿਤਕ ਪੂਰਨ ਚੰਦ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫਤਾ ਦੇ ਜੀਜਾ ਹਨ। ਉਨਾਂ ਦੀ ਪਤਨੀ ਅਮਨੀਤ ਪੀ ਕੁਮਾਰ ਵੀ ਹਰਿਆਣਾ ਵਿੱਚ ਆਈਏਐਸ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਲ ਜਪਾਨ ਦੇ ਦੌਰੇ ‘ਤੇ ਗਏ ਹੋਏ ਹਨ।

ਪੂਰਨ ਕੁਮਾਰ  (2001 ਬੈਚ) ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਨਿਵਾਸ ਸਥਾਨ ‘ਤੇ ਖੁਦਕੁਸ਼ੀ ਕੀਤੀ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਾਰੇ ਹੈਰਾਨ ਹਨ ਕਿ ਸੀਨੀਅਰ ਆਈਪੀਐਸ ਅਧਿਕਾਰੀ ਨੇ ਇਹ ਕਦਮ ਕਿਉਂ ਚੁੱਕਿਆ। ਜ਼ਿਕਰ ਯੋਗ ਹੈ ਕਿ ਸਾਲ 2018 ਵਿੱਚ ਹਰਿਆਣਾ ਪੁਲਿਸ ਦੇ ਆਈਜੀ ਪੂਰਨ ਚੰਦ ਨੂੰ ਪ੍ਰੈਜੀਡੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਪੂਰਨ ਕੁਮਾਰ ਇਸ ਵੇਲੇ ਪੀ.ਟੀ.ਸੀ. ਸੁਨਾਰੀਆ (ਰੋਹਤਕ) ‘ਚ ਆਈ.ਜੀ. ਦੇ ਅਹੁਦੇ ‘ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਆਈ.ਜੀ. ਰੋਹਤਕ ਰਹਿ ਚੁੱਕੇ ਹਨ, ਪਰ ਇਸ ਅਹੁਦੇ ‘ਤੇ ਉਨ੍ਹਾਂ ਦੀ ਤੈਨਾਤੀ ਲੰਬੇ ਸਮੇਂ ਲਈ ਨਹੀਂ ਰਹੀ। ਉਨ੍ਹਾਂ ਦਾ ਨਾਮ ਕਈ ਵਿਵਾਦਾਂ ਨਾਲ ਜੁੜਿਆ ਰਹਿਆ ਹੈ। ਉਨ੍ਹਾਂ ਨੇ ਹਰਿਆਣਾ ਦੇ ਮੌਜੂਦਾ ਡੀ.ਜੀ.ਪੀ. ਸ਼ਤ੍ਰੁਜੀਤ ਕਪੂਰ, ਸਾਬਕਾ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਅਤੇ ਸਾਬਕਾ ਡੀ.ਜੀ.ਪੀ. ਮਨੋਜ ਯਾਦਵ ਨਾਲ ਕਈ ਵਾਰ ਵਿਵਾਦ ਹੋ ਚੁੱਕਾ ਸੀ।

ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਵਾਈ ਪੂਰਨ ਕੁਮਾਰ ਨੇ ਉਸ ਸਮੇਂ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਆਈ.ਏ.ਐਸ. ਅਧਿਕਾਰੀ ਜਾਤੀਵਾਦੀ ਦੇ ਆਧਾਰ ‘ਤੇ ਅਫ਼ਸਰਾਂ ਨਾਲ ਭੇਦਭਾਵ ਕਰ ਰਹੇ ਹਨ।

ਪੂਰਨ ਕੁਮਾਰ ਨੇ 2022 ‘ਚ ਤਤਕਾਲੀਨ ਗ੍ਰਹਿ ਸਕੱਤਰ ਰਾਜੀਵ ਅਰੋੜਾ ‘ਤੇ ਵੀ ਦੋਸ਼ ਲਾਇਆ ਸੀ ਕਿ ਉਹ ਸਾਬਕਾ ਡੀ.ਜੀ.ਪੀ. ਮਨੋਜ ਯਾਦਵ ਦੇ ਪੱਖ ‘ਚ ਪੱਖਪਾਤੀ ਜਾਂਚ ਰਿਪੋਰਟ ਦੇ ਰਹੇ ਹਨ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਉਨ੍ਹਾਂ ਨੇ ਨੌ ਆਈ.ਪੀ.ਐਸ. ਅਧਿਕਾਰੀਆਂ ਵੱਲੋਂ ਦੋ–ਦੋ ਸਰਕਾਰੀ ਘਰਾਂ ‘ਤੇ ਕਬਜ਼ੇ ਦਾ ਮਾਮਲਾ ਵੀ ਉਜਾਗਰ ਕੀਤਾ ਸੀ, ਜਿਸ ਤੋਂ ਬਾਅਦ ਘਰ ਖਾਲੀ ਕਰਵਾ ਕੇ ਜੁਰਮਾਨਾ ਵੀ ਵਸੂਲਿਆ ਗਿਆ ਸੀ।

ਚੰਡੀਗੜ੍ਹ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਾਈ ਪੂਰਨ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰਕੇ ਆਤਮਹੱਤਿਆ ਕੀਤੀ। ਉਨ੍ਹਾਂ ਦੀ ਧੀ ਨੂੰ ਇਹ ਰਿਵਾਲਵਰ ਘਰ ਦੇ ਬੇਸਮੈਂਟ ‘ਚ ਮਿਲੀ। ਬੇਸਮੈਂਟ ਸਾਊਂਡ-ਪ੍ਰੂਫ਼ ਹੋਣ ਕਰਕੇ ਗੋਲੀ ਦੀ ਆਵਾਜ਼ ਬਾਹਰ ਨਹੀਂ ਸੁਣਾਈ ਦਿੱਤੀ।

 

Leave a Reply

Your email address will not be published. Required fields are marked *