ਖਹਿਰਾ ਤੇ ਕੇਜਰੀਵਾਲ ਨੇ ਕਹੀ ਇੱਕੋ ਗੱਲ-ਕੀ

ਚੰਡੀਗੜ 17 ਮਈ ( ਖ਼ਬਰ ਖਾਸ ਬਿਊਰੋ) 

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਤਰਾਂ ਨਾਲ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਤਸਦੀਕ ਕਰ ਦਿੱਤਾ ਹੈ। ਸੱਚ ਕੀ ਹੈ? ਇਹ ਦੋਵੇਂ ਨੇਤਾ ਜਾਣਦੇ ਹਨ, ਪਰ ਇਕ ਕਹਾਣੀ ਦੋਵਾਂ ਨੇ ਜੇਲ ਵਿਚੋਂ ਬਾਹਰ ਆਉਣ ਬਾਅਦ ਸੁਣਾਈ ਹੈ। ਫ਼ਰਕ ਸਿਰਫ਼ ਐਨਾਂ ਹੈ ਕਿ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ  ਅਤੇ ਕੇਜਰੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਗਾਏ ਹਨ। ਦੋਸ਼ ਦੋਵਾਂ ਦੇ ਬਰਾਬਰ ਹਨ ਅਤੇ ਦੋਵੇਂ ਨੇਤਾਵਾਂ ਦੀ ਗੱਲ ਤੋਂ ਇਕ ਤਸਵੀਰ ਸਪਸ਼ਟ ਹੋ ਗਈ ਹੈ ਕਿ ਸਰਕਾਰ ਕੋਈ ਵੀ ਹੋਵੇ ਉਹ ਆਪਣੇ ਵਿਰੋਧੀ ਨੂੰ ਨੁੱਕਰੇ ਲਾਉਣ ਵਿਚ ਕੋਈ ਕਸਰ ਨਹੀਂ ਛੱਡਦੀ।

ਕੇਜਰੀਵਾਲ ਨੇ ਕਿਹਾ —

ਕੇਜਰੀਵਾਲ ਨੇ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰਟੀ ਵਰਕਰਾਂ, ਅਹੁੱਦੇਦਾਰਾਂ ਨਾਲ ਕੀਤੀ ਇਕ ਮੀਟਿੰਗ ਵਿਚ ਖੁਲਾਸਾ ਕੀਤਾ ਹੈ ਕਿ  ਤਿਹਾੜ ਜੇਲ ਦੀ ਜਿਸ ਬੈਰਕ (ਸੈੱਲ) ਵਿਚ ਉਨਾਂ ਨੂੰ ਬੰਦ ਕੀਤਾ ਗਿਆ ਸੀ , ਉਥੇ ਕਈ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਕੇਜਰੀਵਾਲ ਨੇ ਕਿਹਾ ਕਿ   13 ਅਫ਼ਸਰ 24 ਘੰਟੇ ਉਸਤੇ ‘ਤੇ ਨਜ਼ਰ ਰੱਖਦੇ ਹਨ। ਇਹੀ ਨਹੀਂ ਪੀਐਮਓ (ਪ੍ਰਧਾਨ ਮੰਤਰੀ ਦਫ਼ਤਰ)  ਵੀ ਉਸਦੀ ਜੇਲ ਵਿਚ ਨਿੱਤ ਦੀ ਗਤੀਵਿਧੀਆਂ ਉਤੇ ਨਜ਼ਰ  ਰੱਖਦੇ ਸਨ। ਕੇਜਰੀਵਾਲ ਨੇ ਕਿਹਾ ਕਿ ਕਦੋਂ ਉਹ ਬਾਥਰੂਮ ਗਏ, ਕਦੋਂ ਉਹ ਟੁਆਇਲਟ ਗਏ, ਕਦੋਂ ਉਨਾਂ ਖਾਣਾ ਖਾਧਾ, ਕਦੋਂ ਕੀ ਕਰਦੇ ਸਨ, ਉਸਦੀ ਹਰ ਗਤੀਵਿਧੀ ਉਤੇ ਨਜ਼ਰ ਰੱਖੀ ਜਾ ਰਹੀ ਸੀ। ਕੇਜਰੀਵਾਲ ਨੇ ਕਿਹਾ ਕਿ ਉਹ ਜੇਲ ਵਿਚ ਕਿਤਾਬਾਂ ਪੜਦੇ ਸਨ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਕੇਜਰੀਵਾਲ ਨੇ ਕਿਹਾ ਕਿ ਜੇਲ ਮੈਨੂਅਲ ਅਨੁਸਾਰ ਜੇਲ ਸੁਪਰਡੈਂਟ ਦੋ ਮੁੱਖ ਮੰਤਰੀਆਂ ਦੀ ਅਲੱਗ ਮੁਲਾਕਾਤ ਕਰਵਾ ਸਕਦਾ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਕਮਰੇ ਵਿਚ ਨਹੀਂ ਮਿਲਣ ਦਿੱਤਾ, ਜਦੋਂ ਕਿ ਜੇਲ੍ਹ ਮੈਨੂਅਲ ਅਨੁਸਾਰ ਉਹ ਮੁੱਖ ਮੰਤਰੀ ਹੋਣ ਦੇ ਨਾਤੇ ਸਾਡੇ ਦੋਵਾਂ ਦੀ ਮੁਲਾਕਾਤ ਇੱਕੋ ਕਮਰੇ ਵਿਚ ਕਰਵਾ ਸਕਦੇ ਸਨ। ਕੇਜਰੀਵਾਲ ਨੇ ਕਿਹਾ ਕਿ ਉਸਨੂੰ ਜੇਲ ਵਿਚ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਗਈ।

ਖਹਿਰਾ ਨੇ ਵੀ ਇਹ ਕਿਹਾ ਸੀ-

ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜੇਲ ਵਿਚੋਂ ਬਾਹਰ ਆਉਣ ਬਾਅਦ ਠੀਕ ਇਹੀ ਗੱਲਾਂ ਕਹੀਆਂ ਸਨ, ਜੋ ਅੱਜ ਕੇਜਰੀਵਾਲ ਨੇ ਕਹੀਆ ਹਨ। ਇਕ ਤਰਾਂ ਨਾਲ ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਦੋਸ਼ਾਂ ਜਾਂ ਗੱਲਾਂ ਨੂੰ ਤਸਦੀਕ ਕਰ ਦਿੱਤਾ ਹੈ। ਖਹਿਰਾ ਨੇ ਜੇਲ ਵਿਚੋਂ ਬਾਹਰ ਆਉਣ ਬਾਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਆਪਣੇ ਘਰ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਸੀ ਕਿ ਉਸਦੇ ਸੈੱਲ ਵਿਚ ਕੈਮਰੇ ਲੱਗੇ ਹੋਏ ਸਨ। ਅਧਿਕਾਰੀ ਅਤੇ ਮੁੱਖ ਮੰਤਰੀ ਉਸਦੀ ਹਰ ਗਤਿਵਿਧੀ ਉਤੇ ਨਜ਼ਰ ਰੱਖਦਾ ਸੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਫਰਕ ਸਿਰਫ਼ ਐਨਾਂ ਹੈ ਕਿ ਖਹਿਰਾ ਨੇ ਸੀਐੱਮ ਦੁਆਰਾ ਨਜ਼ਰ ਰੱਖਣ ਦੀ ਗੱਲ ਕਹੀ ਹੈ ਅਤੇ  ਕੌਮੀ ਨੇਤਾ ਕੇਜਰੀਵਾਲ  ਪੀ ਐਮ.ਓ ਦੁਆਰਾ ਨਜ਼ਰ  ਰੱਖਣ ਦੀ ਗੱਲ ਕਹਿ ਰਹੇ ਹਨ। ਦੋਵਾਂ ਦੀ ਗੱਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਕਮਰਾਨ ਕੋਈ ਵੀ ਹੋਵੇ ਵਿਰੋਧੀਆਂ ਨੂੰ ਇਕ ਹੀ ਨਜ਼ਰ ਨਾਲ ਦੇਖਦੇ ਹਨ।

 

ਜੇਲਾਂ ਵਿਚ ਕੈਮਰੇ-

ਕਾਨੂੰਨ, ਖੁਫ਼ੀਆ ਅਤੇ ਜੇਲ਼ ਪ੍ਰਸ਼ਾਸ਼ਨ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲਾਂ ਵਿਚ ਕੈਮਰੇ ਲੱਗੇ ਹੋਏ ਹਨ। ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਜੇਲਾਂ ਦੇ ਅੰਦਰ ਅਤੇ ਬਾਹਰ ਕੈਮਰਿਆਂ  ਨਾਲ ਸੁਰੱਖਿਆ ਪ੍ਰਬੰਧਾਂ ਉਤੇ ਨਜ਼ਰ ਰੱਖੀ  ਜਾਂਦੀ ਹੈ ਕਿਉਂਕਿ ਜੇਲਾਂ ਵਿਚ ਸਧਾਰਨ ਅਤੇ ਖੁੰਖਾਰ ਕਿਸਮ ਦੇ ਲੋਕ ਬੰਦ ਹਨ, ਜਿਸ  ਕਰਕੇ ਉਨਾਂ ਦੀ ਹਰ ਗਤੀਵਿਧੀ ਉਤੇ ਨਜ਼ਰ ਰੱਖੀ ਜਾਂਦੀ ਹੈ, ਪਰ ਰਾਜਨੀਤਿਕ ਲੋਕਾਂ ਉਤੇ ਅਜਿਹੀ ਨਜ਼ਰ ਨਹੀ ਹੈ। ਅਧਿਕਾਰੀ ਅਨੁਸਾਰ ਸਾਰੇ ਰਾਜਾਂ ਵਿਚ ਜੇਲਾਂ ਵਿਚ ਲੱਗੇ ਕੈਮਰਿਆਂ ਦੀ ਮਾਨਿਟਰਿੰਗ ਰਾਜ ਪੱਧਰ ਉਤੇ ਵੀ ਹੁੰਦੀ ਹੈ। ਇਹ ਵੀ ਗੱਲ ਸਪਸ਼ਟ ਹੋ ਗਈ ਹੈ ਕਿ ਜੇਕਰ ਕੋਈ ਪਗਡੰਡੀ (ਰਾਹ) ਬਣਾਉੰਦਾ ਹੈ ਤਾਂ ਉਸਨੂੰ ਯਾਦ ਰੱਖਣਾ ਪਵੇਗਾ ਕਿ ਇਸ ਪਗਡੰਡੀ ਉਤੇ ਭਵਿੱਖ ਵਿਚ ਹੋਰ ਵੀ ਚੱਲਣਗੇ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

 

Leave a Reply

Your email address will not be published. Required fields are marked *