ਨਿਊ ਕੈਸਲ (ਅਮਰੀਕਾ), 15 ਅਪਰੈਲ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਗ੍ਰਹਿ ਰਾਜ ਡੈਲਾਵੇਅਰ ਤੋਂ ਸੱਤ ਜਨਤਕ ਨੁਮਾਇੰਦਿਆਂ ਦਾ ਸਮੂਹ ਸਿੱਖ ਭਾਈਚਾਰੇ ਵਿੱਚ ਸ਼ਾਮਲ ਹੋਇਆ ਅਤੇ ਵਿਸਾਖੀ ਮੌਕੇ ਭੰਗੜਾ ਪਾਇਆ। ਸਾਰੇ ਜਨਤਕ ਨੁਮਾਇੰਦੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਨ। ਇਸ ਸਮੂਹ ਵਿੱਚ ਡੇਲਾਵੇਅਰ ਸੈਨੇਟ ਦੇ ਬਹੁਗਿਣਤੀ ਨੇਤਾ ਬ੍ਰਾਇਨ ਟਾਊਨਸੇਂਡ, ਸੈਨੇਟ ਦੀ ਬਹੁਮਤ ਵ੍ਹਿਪ ਐਲਿਜ਼ਾਬੈਥ ਲਾਕਮੈਨ, ਸੈਨੇਟਰ ਸਟੈਫਨੀ ਹੈਨਸਨ, ਸੈਨੇਟਰ ਲੌਰਾ ਸਟਰਜਨ ਅਤੇ ਰਾਜ ਦੇ ਪ੍ਰਤੀਨਿਧ ਪਾਲ ਬੰਬਸ਼, ਸ਼ੈਰੀ ਡੋਰਸੀ ਵਾਕਰ ਅਤੇ ਸੋਫੀ ਫਿਲਿਪਸ ਸ਼ਾਮਲ ਸਨ। ਲੋਕ ਨੁਮਾਇੰਦਿਆਂ ਦੇ ਸਮੂਹ ਨੇ ਦੋ ਮਹੀਨਿਆਂ ਤੱਕ 30 ਘੰਟੇ ਭਾਰਤੀ ਅਮਰੀਕੀ ਭੰਗੜਾ ਇੰਸਟ੍ਰਕਟਰ ਤੋਂ ਨਾਚ ਸਿੱਖਿਆ ਸੀ।