ਡਾਕਟਰਾਂ ਨੇ ਮਾਈਕ੍ਰੋ ਵਾਸਕੁਲਰ ਸਰਜਰੀ ਨਾਲ ਲੱਤ ਨੂੰ ਕੱਟਣ ਤੋਂ ਬਚਾਇਆ

ਮੋਹਾਲੀ 14 ਅਗਸਤ, (ਖ਼ਬਰ ਖਾਸ ਬਿਊਰੋ)

ਲਿਵਾਸਾ ਹਸਪਤਾਲ ਮੋਹਾਲੀ ਵਿਖੇ ਜਟਿਲ ਮਾਈਕ੍ਰੋਵਾਸਕੁਲਰ ਸਰਜਰੀ ਨਾਲ ਖੱਬੀ ਲੱਤ ਨੂੰ ਕੱਟਣ ਤੋਂ ਬਚਾਉਣ ਤੋਂ ਬਾਅਦ 45 ਸਾਲਾਂ ਮਰੀਜ਼ ਨੂੰ ਨਵਾਂ ਜੀਵਨ ਮਿਲਿਆ ਹੈ। ਮਰੀਜ਼ ਨੂੰ ਇੰਡਸਟਰੀਅਲ ਟ੍ਰੋਮਾ ਦੇ ਬਾਅਦ ਲਿਵਾਸਾ ਹਸਪਤਾਲ ਵਿਖੇ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ।

ਆਰਥੋ ਸਰਜਨ ਡਾ. ਆਦਿਤਯ ਅਗਰਵਾਲ ਅਤੇ ਡਾ. ਸੌਰਭ ਵਸ਼ਿਸ਼ਟ ਨੇ ਐਕਸਟਰਨਲ ਫਿਕਸੇਸ਼ਨ ਦੀ ਵਰਤੋਂ ਕਰਕੇ ਮਰੀਜ਼ ਦੀ ਲੱਤ ਨੂੰ ਸਥਿਰ ਕੀਤਾ, ਜੋ ਲੱਤ ਬਚਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਪਲਾਸਟਿਕ ਸਰਜਨ ਡਾ. ਨਿਖਿਲ ਮੱਕਰ ਨੇ ਜਟਿਲ ਰਿਕੰਸਟ੍ਰਕਟਿਵ ਸਰਜਰੀ ਦੇ ਨਾਲ ਮਰੀਜ਼ ਦੀ ਲੱਤ ਨੂੰ ਕੱਟਣ ਤੋਂ ਬਚਾਇਆ। ਡਾ.ਨਿਖਿਲ ਮੱਕਰ ਨੇ ਕਿਹਾ, “ਅਸੀਂ ਹੱਡੀ ਅਤੇ ਜ਼ਖਮ ਦੇ ਕਵਰ ਲਈ ਇੱਕ ਫ੍ਰੀ ਫਲੈਪ ਪ੍ਰੋਸੀਜਰ ਕੀਤਾ, ਜਿਸ ਨਾਲ ਮਰੀਜ਼ ਦੀ ਲੱਤ ਨੂੰ ਬਚਾਇਆ ਜਾ ਸਕਿਆ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਗ਼ਲਤ ਸੰਦਰਭ ਵਿੱਚ ਦਿੱਤਾ- ਪਰਗਟ ਸਿੰਘ

ਸੌਰਭ ਵਾਸਿਸ਼ਟ ਨੇ ਕਿਹਾ, “ਉਦਯੋਗਿਕ ਘਟਨਾਵਾਂ ਦੇ ਕਾਰਨ ਅੰਗ ਕੱਟਣਾ ਆਮ ਗੱਲ ਹੈ। ਜੇ ਸਮੇਂ ‘ਚ ਇਲਾਜ ਨਾ ਕੀਤਾ ਜਾਵੇ, ਤਾਂ ਵਿਅਕਤੀ ਆਜੀਵਨ ਵਿਕਲਾਂਗ ਹੋ ਜਾਂਦਾ ਹੈ।” ਹਾਲਾਂਕਿ,ਸਹੀ ਇਲਾਜ ਨਾਲ, ਸਰੀਰ ਦੇ ਕੱਟੇ ਹਿੱਸੇ ਨੂੰ ਮੁੜ ਜੋੜਿਆ ਜਾ ਸਕਦਾ ਹੈ, ਅਤੇ ਮਾਈਕ੍ਰੋ ਵੈਸਕੁਲਰ ਸਅਰਜਰੀ ਦੇ ਨਾਲ ਖੂਨ ਦਾ ਪ੍ਰਵਾਹ ਸ਼ੁਰੂ ਕਰਕੇ ਕੱਟਿਆ ਹੋਇਆ ਸਰੀਰ ਦਾ ਹਿੱਸਾ ਕੰਮ ਕਰਨ ਦੇ ਯੋਗ ਹੋ ਸਕਦਾ ਹੈ।

ਡਾ. ਨਿਖਿਲ ਮੱਕਰ ਨੇ ਮਾਈਕ੍ਰੋ ਵੈਸਕੁਲਰ ਸਰਜਰੀ ਦੇ ਮਹਤਵ ‘ਤੇ ਰੋਸ਼ਨੀ ਪਾਉਂਦੇ ਹੋਏ ਕਿਹਾ, “ਰੀਇੰਪਲਾਂਟੇਸ਼ਨ ਦੀ ਸਫਲਤਾ ਵੱਖ-ਵੱਖ ਕਾਰਕਾਂ ‘ਤੇ ਨਿਰਭਰ ਕਰਦੀ ਹੈ, ਜਿਸ ਵਿੱਚ ਕਟਿਆ ਹੋਇਆ ਹਿੱਸਾ, ਚੋਟ ਦੀ ਪ੍ਰਕਿਰਤੀ, ਚੋਟ ਅਤੇ ਸਰਜਰੀ ਵਿਚਕਾਰ ਦਾ ਸਮਾਂ ਅਤੇ ਕਟੇ ਹੋਏ ਹਿੱਸੇ ਨੂੰ ਮਹਿਫੂਜ਼ ਕਰਨਾ ਸ਼ਾਮਲ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਲਈ ਇੱਕ ਅਨੁਭਵੀ ਮਾਈਕ੍ਰੋ ਵੈਸਕੂਲਰ ਸੁਰਜਨ ਅਤੇ ਖਾਸ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ, ਜੋ ਕੇਵਲ ਕੁਝ ਹਸਪਤਾਲਾਂ ਵਿੱਚ ਉਪਲਬਧ ਹਨ।

ਹੋਰ ਪੜ੍ਹੋ 👉  ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ-ਮੁੱਖ ਮੰਤਰੀ

Leave a Reply

Your email address will not be published. Required fields are marked *