ਕਿਸ ਉਮੀਦਵਾਰ ਦਾ ਜਾਤੀ ਸਰਟੀਫਿਕੇਟ ਠੀਕ ਨਹੀਂ, ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਦੇ ਵਫ਼ਦ ਨੇ ਕੀ ਕਿਹਾ

–ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦਾ ਵਫਦ ਮੁੱਖ ਚੋਣ ਅਫ਼ਸਰ ਨੂੰ ਮਿਲਿਆ
ਰਾਖਵੇਂ ਹਲਕਿਆਂ ਦੇ  ਉਮੀਦਵਾਰਾਂ ਦੇ ਜਾਤੀ ਸਰਟੀਫਿਕੇਟ ਦੀ ਪੜ੍ਹਤਾਲ ਰਾਜ ਪੱਧਰੀ ਸਕਰੁਟਿਨੀ ਕਮੇਟੀ ਤੋਂ ਕਰਵਾਉਣ ਦੀ ਮੰਗ

ਚੰਡੀਗੜ੍ਹ 14 ਮਈ ( ਖ਼ਬਰ ਖਾਸ ਬਿਊਰੋ)

ਜਾਅਲੀ ਜਾਤੀ ਸਰਟੀਫਿਕੇਟ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇ ਤੋ ਸੰਘਰਸ਼ ਕਰ ਰਹੇ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਦੇ ਵਫਦ ਨੇ ਅੱਜ ਮੁੱਖ ਚੋਣ ਅਫ਼ਸਰ  ਸਿਬਿਨ ਸੀ ਨਾਲ  ਮੁਲਾਕਾਤ ਕਰਕੇ ਰਾਖਵਿਆਂ ਹਲਕਿਆਂ ਤੋ ਚੋਣ ਲੜ ਰਹੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਉਮੀਦਵਾਰਾਂ ਦੇ ਜਾਤੀ ਸਰਟੀਫਿਕੇਟ ਦੀ ਜਾਂਚ ਰਾਜ ਪੱਧਰੀ ਸਕਰੂਟਨੀ ਕਮੇਟੀ  ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਵਫ਼ਦ ਨੇ ਦਿੱਤੀ ਸ਼ਿਕਾਇਤ ਵਿਚ ਕਿਸੇ ਉਮੀਦਵਾਰ ਦੇ ਜਾਤੀ ਸਰਟੀਫਿਕੇਟ ਉਤੇ ਉਂਗਲ ਨਹੀਂ ਧਰੀ, ਪਰ ਜ਼ੁਬਾਨੀ ਤੌਰ ਉਤੇ ਮੁ੍ਖ  ਚੋਣ ਅਫ਼ਸਰ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਹੈ। ਪਤਾ ਲੱਗਿਆ ਹੈ ਕਿ ਜੇਕਰ ਮਾਮਲਾ ਵੱਧ ਗਿਆ ਤਾਂ ਹੁਕਮਰਾਨ ਧਿਰ ਦੇ ਇਕ ਉਮੀਦਵਾਰ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਹਾਲਾਂਕਿ ਕਾਗਜ਼ਾਂ ਦੀ ਜਾਂਚ ਪੜਤਾਲ ਦੌਰਾਨ ਕੱਲ ਉਮੀਦਵਾਰ ਦੇ ਕਾਗਜ਼ ਰੱਦ ਹੋਣ ਦੀ ਸੰਭਾਵਨਾਂ ਮੱਧਮ ਜਾਪ ਰਹੀ ਹੈ, ਪਰ ਜੇਕਰ ਜਾਤੀ ਸਰਟੀਫਿਕੇਟ ਗਲਤ ਪਾਇਆ  ਗਿਆ ਤਾਂ ਕਾਨੂੰਨੀ ਪੰਗਾਂ ਪੈ ਸਕਦਾ ਹੈ।

ਹੋਰ ਪੜ੍ਹੋ 👉  ਹਉਮੈ ਤਿਆਗ ਕੇ ਡੱਲੇਵਾਲ ਦੀ ਜਾਨ ਬਚਾਉਣ ਲਈ ਸਾਂਝੇ ਤੌਰ 'ਤੇ ਉਪਰਾਲੇ ਕੀਤੇ ਜਾਣ: ਜਾਖੜ

ਮੁੱਖ ਚੋਣ ਅਫ਼ਸਰ ਨੂੰ ਵਫ਼ਦ ਦੇ ਮੈਂਬਰਾਂ ਜਸਵੀਰ ਸਿੰਘ ਪਮਾਲੀ, ਬਲਜੀਤ ਸਿੰਘ ਸਲਾਣਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਅਤੇ ਤਰਸੇਮ ਲਾਲ ਚੁੰਬਰ ਫਗਵਾੜਾ ਨੇ  ਦੱਸਿਆ ਕਿ ਸੂਬੇ ਵਿੱਚ ਬਹੁਤ ਵੱਡੀ ਪੱਧਰ ਤੇ ਜਾਅਲੀ ਜਾਤੀ ਸਰਟੀਫਿਕੇਟ ਬਣੇ ਹਨ ਜਿੰਨਾਂ ਵਿਰੁੱਧ ਉਹਨਾਂ ਵੱਲੋਂ ਕਾਨੂੰਨੀ ਲੜਾਈ ਵੀ ਲਗਾਤਾਰ ਲੜ੍ਹੀ ਜਾ ਰਹੀ ਹੈ । ਉਹਨਾ ਮੰਗ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰਬਰ 9/12/2003-R3 -1/1615 ਮਿਤੀ 10-12-2004 ਨਾਲ ਇੱਕ ਰਾਜ ਪੱਧਰੀ ਸਕਰੂਟਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਾਅਲੀ ਜਾਤੀ ਸਰਟੀਫਿਕੇਟ ਦੀ ਜਾਂਚ ਲਈ ਸਮਰੱਥ ਅਥਾਰਿਟੀ ਹੈ । ਇਸ ਲਈ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਚ ਰਾਖਵੇਂ ਹਲਕਿਆਂ ਤੋਂ ਜਿੰਨੇ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਤ ਉਮੀਦਵਾਰ ਚੋਣ ਲੜ ਰਹੇ ਹਨ ਉਨ੍ਹਾ ਦੇ ਜਾਤੀ ਸਰਟੀਫਿਕੇਟ ਦੀ ਪੜਤਾਲ ਰਾਜ ਪੱਧਰੀ ਸਕਰੁਟਿਨੀ ਕਮੇਟੀ ਤੋ ਕਾਰਵਾਈ ਜਾਵੇ ਤਾਂ ਜੋ ਕੋਈ ਜਾਅਲੀ ਐਸ ਸੀ ਸਰਟੀਫਿਕੇਟ ਧਾਰਕ ਗਲਤ ਤਰੀਕੇ ਨਾਲ ਰਿਜਰਵੇਸ਼ਨ ਦਾ ਫਾਇਦਾ ਨਾ ਲੈ ਸਕੇ।

ਹੋਰ ਪੜ੍ਹੋ 👉  ਰੂਪਨਗਰ ਪੁਲਿਸ ਨੇ 11 ਹੱਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਮਲੈਂਗਿਕ ਨੂੰ ਕੀਤਾ ਗ੍ਰਿਫਤਾਰ

 

Leave a Reply

Your email address will not be published. Required fields are marked *