ਸੁਖਜਿੰਦਰ ਰੰਧਾਵਾਂ ਦੀ ਚੋਣ ਮੁਹਿੰਮ ਤੇਜ਼, ਸਾਬਕਾ ਅਕਾਲੀ ਸਰਪੰਚ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਡੇਰਾ ਬਾਬਾ ਨਾਨਕ 14 ਮਈ (ਮਹਾਜਨ)

ਪਿੰਡ ਕੋਟਲੀ ਸੂਰਤ ਮੱਲ੍ਹੀ ਵਿਖੇ ਆਕਾਲੀ ਦਲ ਨੂੰ ਝਟਕਾ ਲੱਗਿਆ ਹੈ। ਸਾਬਕਾ ਸਰਪੰਚ ਜਸਵੰਤ ਸਿੰਘ ਆਪਣੇ ਸਾਥੀਆਂ  ਸਮੇਤ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਮੁਹਿੰਮ ਵਿਚ  ਕੁੱਦ ਪਏ ਹਨ। ਜਸਵੰਤ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਹਲਕਾ ਡੇਰਾ ਬਾਬਾ ਨਾਨਕ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਿਆ ਹੈ ।  ਸਾਬਕਾ ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਉਹ  ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਰਵਾਏ ਗਏ ਅਥਾਹ ਵਿਕਾਸ ਕਾਰਜਾਂ ਸਦਕਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸ਼ਵਿੰਦਰ ਸਿੰਘ ਭੰਮਰਾ, ਗੁਰਮੇਜ ਸਿੰਘ ਸੰਮਤੀ ਮੈਂਬਰ, ਅਵਤਾਰ ਸਿੰਘ ਸਰਪੰਚ ਕੋਟਲੀ ਸੂਰਤ ਮੱਲੀ, ਸਰਪੰਚ ਤੇਜਵੀਰ ਸਿੰਘ ਭਿੱਟੇਵੱਡ, ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ, ਗੁਰਮੇਜ ਸਿੰਘ ਭੱਟੀ ਸਰਪੰਚ ਦਰਗਾਬਾਦ, ਪਲਵਿੰਦਰ ਸਿੰਘ ਆੜਤੀ, ਸਰਪੰਚ ਬਿਕਰਮ ਜੀਤ ਸਿੰਘ ਬਿੱਕਾ ਸਰਪੰਚ ਮੰਮਣ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਧਿਆਨਪੁਰ,ਬਿੱਲਾ ਆੜਤੀ, ਯੂਥ ਕਾਂਗਰਸ ਦੇ ਆਗੂ ਹਰਦੇਵ ਸਿੰਘ ਗੋਲਡੀ ਭੰਮਰਾ ਅਤੇ ਅਮਰੀਕ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਰ ਸਨ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

 

Leave a Reply

Your email address will not be published. Required fields are marked *