ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ, ਪ੍ਰਗਟ ਅਤੇ ਕਿੱਕੀ ਢਿੱਲੋਂ ਦਾ ਅਸਤੀਫ਼ਾ ਸਵੀਕਾਰ

ਚੰਡੀਗੜ੍ਹ 26 ਜੂਨ ( ਖ਼ਬਰ ਖਾਸ ਬਿਊਰੋ)
ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਉਪ ਪ੍ਰਧਾਨ ਪ੍ਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਬਘੇਲ ਨੇ ਆਪਣੇ ਐਕਸ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਤਿੰਨਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਨ੍ਹਾਂ ਤਿੰਨਾਂ ਆਗੂਆਂ ਨੇ ਲੁਧਿਆਣਾ ਵਿੱਚ ਹੋਈ ਉਪ ਚੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਆਸ਼ੂ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ਲੜੀ ਸੀ। ਚੋਣ ਹਾਰਨ ਤੋਂ ਬਾਅਦ, ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਲਈ ਅਤੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਦੋਂ ਕਿ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ, ਜਿਨ੍ਹਾਂ ਨੇ ਆਸ਼ੂ ਦੀ ਚੋਣ ਮੁਹਿੰਮ ਵਿੱਚ ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸਮਰਥਨ ਕੀਤਾ, ਨੇ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਨੂੰ ਸੂਬਾ ਇੰਚਾਰਜ ਨੇ ਸਵੀਕਾਰ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਪ੍ਰਗਟ ਸਿੰਘ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੀ ਹਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਕਾਂਗਰਸ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੀ ਧੜੇਬੰਦੀ ਕਰਕੇ ਪਾਰਟੀ ਲੁਧਿਆਣਾ ਸੀਟ ਹਾਰ ਗਈ ਹੈ। ਸੀਨੀਅਰ ਆਗੂਆਂ ਨੂੰ ਆਸ਼ੂ ਤੇ ਗਿਲਾ ਹੈ ਕਿ ਉਸਨੇ ਚੋਣ ਪ੍ਰਚਾਰ ਜਾਂ ਮੱਦਦ ਲਈ ਕਿਸੇ ਆਗੂ ਨੂੰ ਫੋਨ ਤੱਕ ਨਹੀਂ ਕੀਤਾ। ਜਦੋਕਿ ਦੂਜੇ ਪਾਸੇ ਆਸ਼ੂ ਦਾ  ਕਹਿਣਾ ਹੈ ਕਿ ਉਸਦੇ ਘਰ ਕਿਹੜੇ ਕੋਈ ਵਿਆਹ ਸੀ। ਇਹ ਤਾਂ ਪਾਰਟੀ ਦਾ ਪ੍ਰੋਗਰਾਮ ਸੀ, ਜਾਂ ਪਾਰਟੀ ਚੋਣ ਲੜ ਰਹੀ ਸੀ। ਆਸ਼ੂ ਨੇ ਕਿਹਾ ਕਿ ਉਸਨੇ ਹਾਰ ਦੀ ਜੁੰਮੇਵਾਰੀ ਲਈ ਹੈ ਤੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਕਿੱਕੀ ਢਿਲੋਂ ਨੇ ਦੱਸਿਆ ਇਹ ਕਾਰਨ–

ਮੇਰਾ ਅਸਤੀਫਾ ਦੇਣ ਦਾ ਕਾਰਨ ਕਿਸੇ ਨਾਲ ਕੋਈ ਨਿੱਜੀ ਨਿਰਾਜਗੀ ਜਾਂ ਮੱਤਭੇਦ ਨਹੀਂ ਹੈ। ਜਿਹੜੇ ਸਿਆਸੀ ਅਹੁਦੇ ਹੁੰਦੇ ਹਨ ਉਹ ਜਮੀਰ ਦੀ ਅਵਾਜ਼, ਕਿਰਦਾਰ ਜਾਂ ਪਾਰਟੀ ਦੀ ਭਲਾਈ ਤੋਂ ਉੱਪਰ ਨਹੀਂ ਹੁੰਦੇ। ਅਸੀ ਇੱਕ ਪੀ.ਪੀ.ਸੀ.ਸੀ ਦੀ ਟੀਮ ਦਾ ਹਿੱਸਾ ਸੀ, ਮੈਨੂੰ ਪਾਰਟੀ ਹਾਈਕਮਾਂਡ ਨੇ ਪਿਛਲੇ ਤਿੰਨ ਸਾਲ ਤੋਂ ਵਾਇਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ, ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਦਲੇਰੀ ਨਾਲ ਕੀਤਾ ‘ਤੇ ਪਾਰਟੀ ਦੀ ਅਵਾਜ਼ ਬੁਲੰਦ ਕੀਤੀ ਅਤੇ ਸਰਕਾਰ ਅੱਗੇ ਝੁਕਿਆ ਨਹੀਂ। ਮੈਂਨੂੰ ਸਰਕਾਰ ਦੀ ਧੱਕੇਸ਼ਾਹੀ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਮੈਂ ਕਾਂਗਰਸ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ ‘ਤੇ ਰਹਾਂਗਾ ਅਤੇ ਪਾਰਟੀ ਦੀ ਚੜ੍ਹਦੀਕਲ੍ਹਾ ਲਈ ‘ਤੇ ਲੋਕਸੇਵਾ ਵਿੱਚ ਹਮੇਸ਼ਾ ਪਹਿਲ ਦੇ ਅਧਾਰ ਤੇ ਆਪਣਾ ਯੋਗਦਾਨ ਪਾਵਾਂਗਾ। ਲੁਧਿਆਣਾ ਜਿਮਨੀ ਚੋਣ ਵਿੱਚ ਸਾਰੀ ਕਾਂਗਰਸ ਟੀਮ’ਤੇ ਸਾਰੇ ਕਾਂਗਰਸੀ ਵਰਕਰ ਬਹੁਤ ਦਲੇਰੀ ਨਾਲ ਲੜੇ।
ਸਰਕਾਰ ਵੱਲੋਂ ਪ੍ਰਸ਼ਾਸਨ ਦੀ ਦੁਰਵਰਤੋਂ ‘ਤੇ ਧੱਕੇਸ਼ਾਹੀ ਕੀਤੀ ਗਈ। ਇੱਥੋਂ ਤੱਕ ਕਿ ਰਾਂਸ਼ਣ ,ਸੂਟ ,ਪੈਸਾ ਜਾਂ ਆਦਿ ਹੋਰ ਚੀਜਾਂ ਵੀ  ਵੰਡੀਆਂ ਗਇਆਂ ਇਸ ਕਰਕੇ ਸਾਡੀ ਹਾਰ ਹੋਈ ।ਪਰ ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਅਤੇ ਆਪਣੀ ਟੀਮ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਭਾਰਤ ਭੂਸ਼ਣ ਆਸ਼ੂ ਜੀ ‘ਤੇ ਮੈਂ ਆਵਦੇ ਅਹੁਦੇ ਤੋਂ ਅਸਤੀਫਾ ਦਿੰਦੇਂ ਹਾਂ, ਤਾਂ ਕਿ ਸਾਡੇ ਕਿਸੇ ਹੋਰ ਕਾਬਿਲ ਸਾਥੀ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕੇ।
ਮੈ ਕਾਮਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।

Leave a Reply

Your email address will not be published. Required fields are marked *