ਨਵੀਂ ਦਿੱਲੀ, 10 ਮਈ (ਖ਼ਬਰ ਖਾਸ ਬਿਊਰੋ)
ਸੁਪਰੀਮ ਕੋਰਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ ਦਿੱਲੀ ਸਥਿਤ ‘ਆਪ’ ਦੇ ਦਫਤਰ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਪਾਰਟੀ ਵਰਕਰ ਇਸ ਖੁਸ਼ੀ ਵਿੱਚ ਨੱਚੇ ਤੇ ਉਨ੍ਹਾਂ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਜਿੱਤਦਾ ਹੈ।