ਜਲੰਧਰ, 27 ਮਈ (ਖ਼ਬਰ ਖਾਸ ਬਿਊਰੋ)
ਵਧੀਕ ਜਿਲ੍ਹਾ ਮੈਜਿਸਟ੍ਰੇਟ ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਪ੍ਰਾਰਥੀ ਜਤਿੰਦਰ ਵਾਲੀਆ ਸਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 201, ਐਚ.ਆਈ.ਜੀ. ਅਪਾਰਟਮੈਂਟ, ਅਰਬਨ ਅਸਟੇਟ ਫੇਸ-1, ਜਲੰਧਰ ਨੂੰ ਮੈ/ਸ ਗਰੈਂਡ ਵਿੰਡਸਰ ਟਰੈਵਲਜ਼ ਏਜੰਸੀ ਅਧੀਨ ਜੋ ਕਿ ਆਫਿਸ ਨੰਬਰ 2, ਅਲਫਾ ਐਸਟੇਟ, 39 ਜੀ.ਟੀ.ਰੋਡ, ਜਲੰਧਰ ਵਿਖੇ ਸਥਿਤ ਹੈ, ਨੂੰ ਲਾਇਸੰਸ ਨੰਬਰ 480/ਐਮ.ਸੀ.1/ਐਮ.ਏ. ਮਿਤੀ 18.06.2018 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 17.06.2023 ਤੱਕ ਸੀ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਹੁਣ ਉਕਤ ਪ੍ਰਾਰਥੀ ਵਲੋਂ ਦਰਖਾਸਤ ਪ੍ਰਾਪਤ ਹੋਈ ਹੈ ਕਿ ਉਹ ਫਰਮ ਅਧੀਨ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਫਰਮ ਦਾ ਲਾਇਸੰਸ ਸਰੰਡਰ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਲਾਇਸੰਸ ਕੈਂਸਲ/ਸਰੰਡਰ ਕਰਨ ਸਬੰਧੀ ਕਮਿਸ਼ਨਰ ਆਫ਼ ਪੁਲਿਸ, ਜਲੰਧਰ ਵਲੋਂ ਵੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ, ਰਿਪੋਰਟ ਅਨੁਸਾਰ ਉਕਤ ਲਾਇਸੰਸ ਕੈਂਸਲ/ਸਰੰਡਰ ਕਰਨ ਸਬੰਧੀ ਕੋਈ ਇਤਰਾਜ਼ ਜਾਹਿਰ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਇੱਛਾ ਅਨੁਸਾਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਦੇ ਉਪਬੰਧਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪ੍ਰਾਰਥੀ ਜਤਿੰਦਰ ਵਾਲੀਆ ਸਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 201, ਐਚ.ਆਈ.ਜੀ. ਅਪਾਰਟਮੈਂਟ, ਅਰਬਨ ਅਸਟੇਟ ਫੇਸ-1, ਜਲੰਧਰ ਨੂੰ ਮੈ/ਸ ਗਰੈਂਡ ਵਿੰਡਸਰ ਟਰੈਵਲਜ਼ ਏਜੰਸੀ ਅਧੀਨ ਜੋ ਕਿ ਆਫਿਸ ਨੰਬਰ 2, ਅਲਫਾ ਐਸਟੇਟ, 39 ਜੀ.ਟੀ.ਰੋਡ, ਜਲੰਧਰ ਵਿਖੇ ਸਥਿਤ ਹੈ, ਨੂੰ ਜਾਰੀ ਲਾਇਸੰਸ ਨੰਬਰ 480/ਐਮ.ਸੀ.1/ਐਮ.ਏ. ਨੂੰ ਕੈਂਸਲ/ਸਰੰਡਰ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਲਾਇਸੰਸੀ ਐਕਟ/ਰੁਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁਦ ਜਾਂ ਇਸਦੀ ਫਰਮ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਅਤੇ ਇਸ ਦੀ ਭਰਪਾਈ ਆਦਿ ਲਈ ਹਰ ਪਖੋਂ ਜਿੰਮੇਵਾਰ ਹੋਵੇਗਾ।