ਪਾਕਿਸਤਾਨ ਵਿਰੁੱਧ ਜੰਗ ਯੂਏਈ ਤੋਂ ਸ਼ੁਰੂ ਹੋਵੇਗੀ, ਅੱਜ ਪਹਿਲਾਂ ਵਫ਼ਦ ਸ਼੍ਰੀ ਕਾਂਤ ਸ਼ਿੰਦੇ ਦੀ ਅਗਵਾਈ ਹੇਠ ਹੋਵੇਗਾ ਰਵਾਨਾ

ਨਵੀਂ ਦਿੱਲੀ, 21 ਮਈ ( ਖ਼ਬਰ ਖਾਸ ਬਿਊਰੋ) 

ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਦਲ ਦਾ ਪਹਿਲਾਂ ਵਫ਼ਦ ਖਾੜੀ ਦੇਸ਼ਾਂ ਲਈ ਅੱਜ ਰਵਾਨਾ ਹੋਵੇਗਾ। ਇਹ ਵਫ਼ਦ ਸੰਯੁਕਤ ਅਰਬ ਅਮੀਰਾਤ, ਲਾਇਬੇਰੀਆ, ਕਾਂਗੋ ਗਣਰਾਜ, ਸੀਅਰਾ ਲਿਓਨ ਦਾ ਦੌਰਾ ਕਰੇਗਾ। ਵਫ਼ਦ ਵਿਚ ਭਾਜਪਾ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ, ਆਈਯੂਐਮਐਲ ਦੇ ਸੰਸਦ ਮੈਂਬਰ ਈਟੀ ਮੁਹੰਮਦ ਬਸ਼ੀਰ, ਭਾਜਪਾ ਸੰਸਦ ਮੈਂਬਰ ਅਤੁਲ ਗਰਗ, ਸਸਮਿਤ ਪਾਤਰਾ, ਭਾਜਪਾ ਸੰਸਦ ਮੈਂਬਰ ਮਨਨ ਮਿਸ਼ਰਾ ਅਤੇ ਸਾਬਕਾ ਸੰਸਦ ਮੈਂਬਰ ਐੱਸਐੱਸ ਆਹਲੂਵਾਲੀਆ ਸ਼ਾਮਲ ਹਨ। ਇਸਤੋਂ ਇਲਾਵਾ ਡਿਪਲੋਮੈਟ ਸੁਜਾਨ ਚਿਨੋਏ ਵੀ ਇਸ ਸਮੂਹ ਵਿੱਚ ਹੋਣਗੇ।

ਦੁਨੀਆ ਸਾਹਮਣੇ ਅੱਤਵਾਦ ‘ਤੇ ਪਾਕਿਸਤਾਨ ਨੂੰ ਬੇਨਕਾਬ ਕਰਨ ਦੀ ਕੂਟਨੀਤਕ ਮੁਹਿੰਮ ਬੁੱਧਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਸ਼ੁਰੂ ਹੋਵੇਗੀ। ਇਸ ਲੜੀ  ਤਹਿਤ ਹਾਲ ਹੀ ਵਿੱਚ ਗਠਿਤ 59 ਮੈਂਬਰੀ ਸਰਬ-ਪਾਰਟੀ ਵਫ਼ਦਾਂ ਵਿੱਚੋਂ, ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਾਲਾ ਵਫ਼ਦ ਬੁੱਧਵਾਰ ਨੂੰ ਯੂਏਈ ਪਹੁੰਚੇਗਾ। ਇਹ ਵਫ਼ਦ ਲਾਇਬੇਰੀਆ, ਕਾਂਗੋ ਅਤੇ ਸੀਅਰਾ ਲਿਓਨ ਦਾ ਵੀ ਦੌਰਾ ਕਰੇਗਾ।

ਇਹ ਵਫ਼ਦ ਦੁਨੀਆ ਦੇ ਦੇਸ਼ਾਂ ਨੂੰ ਅੱਤਵਾਦ ਦੇ ਮਾਮਲੇ ਵਿੱਚ ਭਾਰਤ ਦੁਆਰਾ ਖਿੱਚੀ ਗਈ ਨਵੀਂ ਸਰਹੱਦ ਬਾਰੇ ਜਾਣਕਾਰੀ ਦੇਵੇਗਾ, ਇਸ ਤੋਂ ਇਲਾਵਾ ਉਨ੍ਹਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਅਤੇ ਇਸ ਵਿਰੁੱਧ ਕੀਤੀ ਗਈ ਜਵਾਬੀ ਕਾਰਵਾਈ, ਆਪ੍ਰੇਸ਼ਨ ਸਿੰਦੂਰ ਬਾਰੇ ਜਾਣੂ ਕਰਵਾਏਗਾ। ਮੰਗਲਵਾਰ ਨੂੰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਅਗਵਾਈ ਵਿੱਚ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੇ ਸ਼ਿੰਦੇ ਸਮੇਤ ਤਿੰਨ ਵਫ਼ਦਾਂ ਨੂੰ ਪਾਕਿਸਤਾਨੀ ਧਰਤੀ ਤੋਂ ਪੈਦਾ ਹੋਣ ਵਾਲੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ, ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਦੂਰ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਅਤੇ ਸਰਕਾਰ ਦੁਆਰਾ ਖਿੱਚੀ ਗਈ ਨਵੀਂ ਸੀਮਾ ਰੇਖਾ ਬਾਰੇ ਚਰਚਾ ਕਰਨ ਲਈ ਮੁੱਖ ਜਾਣਕਾਰੀ ਦਿੱਤੀ।

ਇਨ੍ਹਾਂ ਨੁਕਤਿਆਂ ‘ਤੇ ਹੋਵੇਗੀ ਚਰਚਾ, ਭਵਿੱਖ ਵਿਚ ਭਾਰਤ ਕਰੇਗਾ ਸਖ਼ਤ ਕਾਰਵਾਈ 
ਵਿਦੇਸ਼ ਸਕੱਤਰ ਦੀ ਸਰਬ-ਪਾਰਟੀ ਵਫ਼ਦ ਨਾਲ ਬ੍ਰੀਫਿੰਗ ਵਿੱਚ ਮੁੱਖ ਨੁਕਤੇ ਇਹ ਹੋਣਗੇ ਕਿ ਪਾਕਿਸਤਾਨ ਅੱਤਵਾਦ ਦਾ ਸਪਾਂਸਰ ਹੈ ਅਤੇ ਭਾਰਤ ਪੀੜਤ ਹੈ। ਅੱਤਵਾਦ ਨੂੰ ਪਾਲਨਾ ਅਤੇ ਸੁਰੱਖਿਅਤ ਰੱਖਣਾ ਪਾਕਿਸਤਾਨ ਦੀ ਸਰਕਾਰੀ ਨੀਤੀ ਹੈ। ਅੱਤਵਾਦੀ ਘਟਨਾਵਾਂ ਦਾ ਬਦਲਾ ਲੈਣਾ ਭਾਰਤ ਦਾ ਅਧਿਕਾਰ ਹੈ। ਜੇਕਰ ਭਵਿੱਖ ਵਿੱਚ ਕੋਈ ਅੱਤਵਾਦੀ ਘਟਨਾ ਵਾਪਰਦੀ ਹੈ ਤਾਂ ਭਾਰਤ ਸਖ਼ਤ ਕਾਰਵਾਈ ਕਰੇਗਾ। ਪਹਿਲਗਾਮ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ ਅਤੇ ਅੱਤਵਾਦੀਆਂ ਨੇ ਉਸਦੀ ਧਰਤੀ ‘ਤੇ ਸਿਖਲਾਈ ਪ੍ਰਾਪਤ ਕੀਤੀ ਸੀ।

32 ਦੇਸ਼ਾਂ ਅਤੇ ਬੈਲਜੀਅਮ ਦੇ ਬ੍ਰਸੇਲਜ਼ ਵਿੱਚ ਯੂਰਪੀ ਸੰਘ ਦੇ ਮੁੱਖ ਦਫਤਰ ਦਾ ਦੌਰਾ ਕਰਨਗੇ
ਬੈਜਯੰਤ ਪਾਂਡਾ (ਭਾਜਪਾ), ਰਵੀ ਸ਼ੰਕਰ ਪ੍ਰਸਾਦ (ਭਾਜਪਾ), ਸੰਜੇ ਕੁਮਾਰ ਝਾਅ (ਜੇਡੀਯੂ), ਸ਼੍ਰੀਕਾਂਤ ਸ਼ਿੰਦੇ (ਸ਼ਿਵ ਸੈਨਾ), ਸ਼ਸ਼ੀ ਥਰੂਰ (ਕਾਂਗਰਸ), ਕਨੀਮੋਝੀ (ਡੀਐਮਕੇ) ਅਤੇ ਸੁਪ੍ਰੀਆ ਸੁਲੇ (ਐਨਸੀਪੀ-ਐਸਪੀ) ਦੀ ਅਗਵਾਈ ਵਾਲਾ ਵਫ਼ਦ ਕੁੱਲ 32 ਦੇਸ਼ਾਂ ਅਤੇ ਬੈਲਜੀਅਮ ਦੇ ਬ੍ਰਸੇਲਜ਼ ਵਿੱਚ ਈਯੂ ਹੈੱਡਕੁਆਰਟਰ ਦਾ ਦੌਰਾ ਕਰੇਗਾ।

Leave a Reply

Your email address will not be published. Required fields are marked *