ਭਾਰਤ ਪਾਕਿ ਜੰਗਬੰਦੀ ਨੂੰ Stocks Market ਦਾ ਸਲਾਮ

ਮੁੰਬਈ, 12 ਮਈ (ਖਬਰ ਖਾਸ ਬਿਊਰੋ)

ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਮਝੌਤੇ ਦੇ ਐਲਾਨ ਮਗਰੋਂ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ Sensex ਤੇ Nifty ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ।

ਕਾਰੋਬਾਰ ਦੀ ਸ਼ੁਰੂਆਤ ਸਕਾਰਾਤਮਕ ਰੁਖ਼ ਨਾਲ ਹੋਈ ਜਿਸ ਮਗਰੋਂ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 1,793.73 ਅੰਕ ਚੜ੍ਹ ਕੇ 81,248.20 ਦੇ ਪੱਧਰ ਨੂੰ ਪਹੁੰਚ ਗਿਆ।

ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 553.25 ਅੰਕ ਵਧ 24,561.25 ਨੂੰ ਪਹੁੁੰਚ ਗਿਆ। ਇਸ ਤੋਂ ਬਾਅਦ ਤੇਜ਼ੀ ਨੂੰ ਜਾਰੀ ਰੱਖਦੇ ਹੋਏ ਬੀਐੱਸਈ ਦਾ ਸੈਂਸੈਕਸ 1949.63 ਅੰਕਾਂ ਦੇ ਵਾਧੇ ਨਾਲ 81,398.91 ਅੰਕ ਜਦੋਂਕਿ ਨਿਫਟੀ 598.90 ਅੰਕ ਚੜ੍ਹ ਕੇ 24,606.90 ਅੰਕ ’ਤੇ ਪਹੁੰਚ ਗਿਆ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ ਅਡਾਨੀ ਪੋਰਟਸ, ਇਟਰਨਲ, ਬਜਾਜ ਫਾਇਨਾਂਸ, ਰਿਲਾਇੰਸ ਇੰਡਸਟਰੀਜ਼, ਪਾਵਰ ਗਰਿੱਡ ਤੇ ਐੱਨਟੀਪੀਸੀ ਦੇ ਸ਼ੇਅਰ ਮੁਨਾਫੇ ਵਿਚ ਰਹੇ ਜਦੋਂਕਿ ਸਨ ਫਾਰਮਾ ਦੇ ਸ਼ੇਅਰਾਂ ਵਿਚ 5 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ।

ਏਸ਼ਿਆਈ ਬਾਜ਼ਾਰਾਂ ਵਿਚ ਦੱਖਣੀ ਕੋਰੀਆ ਦਾ ਕੌਸਪੀ, ਐੱਸਐੱਸਈ ਕੰਪੋਜ਼ਿਟ ਤੇ ਹਾਂਗਕਾਂਗ ਦਾ ਹੈਂਗਸੇਂਗ ਫਾਇਦੇ ਵਿਚ ਰਹੇ ਜਦੋਂਕਿ ਜਾਪਾਨ ਦੇ ਨਿੱਕੀ 225 ਵਿਚ ਮਾਮੂਲੀ ਨਿਘਾਰ ਆਇਆ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵਿਚ ਰਲਵਾਂ ਮਿਲਿਆ ਹੁੰਗਾਰਾ ਰਿਹਾ। ਸ਼ੁੱਕਰਵਾਰ ਨੂੰ 30-ਸ਼ੇਅਰਾਂ ਵਾਲਾ ਬੀਐਸਈ ਬੈਂਚਮਾਰਕ ਗੇਜ 880.34 ਅੰਕ ਜਾਂ 1.10 ਪ੍ਰਤੀਸ਼ਤ ਡਿੱਗ ਕੇ 79,454.47 ‘ਤੇ ਸੈਟਲ ਹੋਇਆ ਸੀ ਜਦੋਂਕਿ ਨਿਫਟੀ 265.80 ਅੰਕ ਜਾਂ 1.10 ਪ੍ਰਤੀਸ਼ਤ ਡਿੱਗ ਕੇ 24,008 ‘ਤੇ ਆ ਗਿਆ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *