–ਕਿਸਾਨ ਆਗੂਆ ਨੇ ਦੋ ਟੁੱਕ ਕਿਹਾ ਉਮੀਦਵਾਰਾਂ ਨੂੰ ਸਵਾਲ ਹਰ ਹਾਲ ਪੁੱਛੇ ਜਾਣਗੇ
–ਚੋਣ ਘੋਸ਼ਣਾ ਪੱਤਰ ਨੂੰ ਬਣਾਇਆ ਜਾਵੇ ਕਨੂੰਨੀ ਦਸਤਾਵੇਜ
ਚੰਡੀਗੜ, 8 ਮਈ ( ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਦੇ ਤਿੰਨ ਮੈਂਬਰੀ ਵਫਦ ਨੇ ਚੋਣ ਕਮਿਸ਼ਨ ਦੇ ਲੋਗੋ “ਸ਼ੇਰਾਂ ” ‘ਤੇ ਸਖਤ ਇਤਰਾਜ ਉਠਾਇਆ ਹੈ।
ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਸਿੱਬਨ ਸੀ ਨਾਲ ਮੁਲਾਕਾਤ ਕਰਕੇ ਕਿਹਾ ਕਿ ਚੋਣ ਕਮਿਸ਼ਨ ਦੇ ਲੋਗੋ “ਸ਼ੇਰਾ” ਇੱਕ ਕਾਰਟੂਨ ਬਣਾ ਕੇ ਉਸਦੇ ਸਿਰ ‘ਤੇ ਪੱਗ ਬੰਨੀ ਗਈ ਹੈ ਜੋ ਕਿ ਗਲਤ ਹੈ.
ਕਿਸਾਨ ਆਗੂਆਂ ਬਲਵੀਰ ਸਿੰਘ ਰਾਜੇਵਾਲ ਹਰਮੀਤ ਸਿੰਘ ਕਾਦੀਆਂ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਸ਼ਾਨ ਅਤੇ ਆਨ ਹੈ ਇਸ ਕਰਕੇ ਇਹ ਲੋਕੋ ਨੂੰ ਤੁਰੰਤ ਹਟਾਇਆ ਜਾਵੇ।
ਕਿਸਾਨ ਆਗੂਆਂ ਨੇ ਮੁੱਖ ਚੋਣ ਅਫਸਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਸਤਾਵੇਜ ਬਣਾਇਆ ਜਾਵੇ ਅਤੇ ਚੋਣਾਂ ਬਾਅਦ ਵਾਅਦੇ ਪੂਰੇ ਨਾ ਕਰਨ ਵਾਲੀ ਰਾਜਨੀਤਿਕ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ।
ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੇ ਮੁੱਖ ਚੋਣ ਅਫਸਰ ਸਿਬਿਨ ਸੀ ਨਾਲ ਮੁਲਾਕਾਤ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨ ਉਮੀਦਵਾਰਾਂ ਨੂੰ ਸਵਾਲ ਪੁੱਛਣਗੇ ਅਤੇ ਉਹ ਆਪਣੇ ਇਸ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ।
ਕਿਸਾਨ ਆਗੂਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਤੋਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣਗੇ ਕਿਉਂ ਕਿ ਉਹ ਸਮਾਜ ਦੇ ਦੇਸ਼ ਦੇ ਨੁਮਾਇੰਦੇ ਵਣਨ ਜਾ ਰਹੇ ਹਨ ਇਸ ਕਰਕੇ ਆਪਣੇ ਨੁਮਾਇਦਿਆਂ ਤੋਂ ਸਵਾਲ ਪੁੱਛਣ ਦਾ ਹਰੇਕ ਵਿਅਕਤੀ ਨੂੰ ਅਧਿਕਾਰ ਹੈ।
ਮੁੱਖ ਚੋਣ ਅਫਸਰ ਨੇ ਕਿਸਾਨ ਆਗੂਆਂ ਨੂੰ ਅਜਿਹੇ ਪ੍ਰੋਗਰਾਮ ਸਬੰਧੀ ਅਗਾਊ ਜ਼ਿਲ੍ਾ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣ ਸਬੰਧੀ ਬੇਨਤੀ ਕੀਤੀ ਤਾਂ ਕਿਸਾਨ ਆਗੂਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਨੇ ਅਤੀਤ ਵਿੱਚ ਕਿਸੇ ਵੀ ਧਰਨੇ ਮੁਜਾਰੇ ਰੋਸ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਲਈ ਅਤੇ ਨਾ ਹੀ ਅਜਿਹੀ ਕੋਈ ਮਨਜ਼ੂਰੀ ਲੈਣਗੇ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਲੋਕ ਹੁਣ ਆਪਣੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਲੱਗੇ ਹਨ। ਜੋ ਕਿ ਲੋਕਤੰਤਰ ਲਈ ਸ਼ੁਭ ਸ਼ਗਨ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਬਹੁਤ ਦੇ ਵਿੱਚ ਸ਼ਾਮਿਲ ਸਨ ਅਤੇ ਇਹਨਾਂ ਆਗੂਆਂ ਨੇ ਮੁੱਖ ਚੋਣ ਅਫਸਰ ਨੂੰ ਭਰੋਸਾ ਦਵਾਇਆ ਹੈ ਕਿ ਉਹ ਕਿਸਾਨਾਂ ਨੂੰ ਹਿੰਸਕ ਨਾ ਹੋਣ ਸਬੰਧੀ ਬੇਨਤੀ ਕਰਨਗੇ ਪਰ ਲੋਕਤੰਤਰਿਕ ਢੰਗ ਨਾਲ ਸਵਾਲ ਪੁੱਛਦੇ ਰਹਿਣਗੇ
ਲੱਖੋਵਾਲ ਨੇ ਇਹ ਵੀ ਕਿਹਾ ਕਿ ਕਿਸਾਨ ਹਿੰਸਕ ਨਹੀਂ ਹੋ ਰਹੇ ਬਲਕਿ ਰਾਜਸੀ ਆਗੂ ਤੇ ਉਨਾਂ ਦੇ ਸਮਰਥਕ ਕਿਸਾਨਾਂ ਨੂੰ ਉਕਸਾਉਂਦੇ ਹਨ। ਲੱਖੋਵਾਲ ਨੇ ਕਿਹਾ ਕਿ ਜਿਸ ਢੰਗ ਨਾਲ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਕੀਤੀ ਹੈ ਅਤੇ ਜੋ ਭਾਜਪਾ ਵਿਵਹਾਰ ਕਰ ਰਹੀ ਹੈ ਉਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਭਾਜਪਾ ਪੰਜਾਬ ਦੀਆਂ ਚੋਣਾਂ ਨੂੰ ਰੱਦ ਕਰਵਾ ਸਕਦੀ ਹੈ.