Pak’s global terror ਕਸ਼ਮੀਰ ਤੋਂ ਅਫ਼ਗਾਨ ਤੇ ਰੂਸ ਤੱਕ: ਸਰਕਾਰ ਵੱਲੋਂ ਪਾਕਿ ਦੇ ਆਲਮੀ ਦਹਿਸ਼ਤੀ ਕਾਰਿਆਂ ਦੀ ਮਿਸਲ ਜਾਰੀ

ਨਵੀਂ ਦਿੱਲੀ, 30 ਅਪਰੈਲ (ਖਾਸ ਖਬਰ ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਰਿਹਾਇਸ਼ ਉਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (Cabinet Committee on Security) ਦੀ ਇੱਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੇ ਜਾਣ ਦੇ ਨਾਲ ਹੀ ਸਰਕਾਰ ਨੇ ਕਸ਼ਮੀਰ ਤੋਂ ਅਫਗਾਨਿਸਤਾਨ ਅਤੇ ਰੂਸ ਤੱਕ ਪਾਕਿਸਤਾਨ ਦੇ ਆਲਮੀ ਦਹਿਸ਼ਤੀ ਸਿਲਸਿਲੇ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੀ ਇੱਕ ਮਿਸਲ ਵੀ ਜਾਰੀ ਕੀਤੀ ਹੈ।

ਦਸਤਾਵੇਜ਼ ਵਿੱਚ ਲਹਿੰਦੇ ਪੰਜਾਬ, ਖ਼ੈਬਰ ਪਖ਼ਤੂਨਖ਼ਵਾ (ਜਿਸ ਨੂੰ ਪਹਿਲਾਂ ਸੂਬਾ ਸਰਹੱਦ NWFP ਕਿਹਾ ਜਾਂਦਾ ਸੀ), ਵਜ਼ੀਰਿਸਤਾਨ ਅਤੇ ਮਕਬੂਜ਼ਾ ਕਸ਼ਮੀਰ (PoK) ਵਰਗੇ ਸੂਬਿਆਂ ਵਿੱਚ ਪਾਕਿਸਤਾਨ ਦੀ ਮੇਜ਼ਬਾਨੀ ’ਚ ਚਲਾਏ ਜਾ ਰਹੇ ਅੱਤਵਾਦੀ ਸਿਖਲਾਈ ਕੈਂਪਾਂ ਦੀ ਸੂਚੀ ਵੀ ਸ਼ਾਮਲ ਹੈ।

ਅਧਿਕਾਰਤ ਸੂਤਰਾਂ ਨੇ ਕਿਹਾ, “ਇਹ ਕੈਂਪ, ਜੋ ਕਿ ਲਸ਼ਕਰ-ਏ-ਤੋਇਬਾ (LeT), ਜੈਸ਼-ਏ-ਮੁਹੰਮਦ (JeM), ਹਿਜ਼ਬੁਲ ਮੁਜਾਹਿਦੀਨ (HM) ਅਤੇ ISIS-ਖੁਰਾਸਨ ਵਰਗੀਆਂ ਕੌਮਾਂਤਰੀ ਦਹਿਸ਼ਤੀ ਤਨਜ਼ੀਮਾਂ ਵੱਲੋਂ ਚਲਾਏ ਜਾਂਦੇ ਹਨ, ਲੋਕਾਂ ਨੂੰ ਕੱਟੜ ਬਣਾਉਣ, ਹਥਿਆਰਾਂ ਦੀ ਸਿਖਲਾਈ ਅਤੇ ਫ਼ਿਦਾਈਨ ਮਿਸ਼ਨਾਂ ਦੀ ਤਿਆਰੀ ਲਈ ਕੇਂਦਰ ਵਜੋਂ ਕੰਮ ਕਰਦੇ ਹਨ। ਪਾਕਿਸਤਾਨੀ ਫੌਜ ਦੇ ਸਾਬਕਾ ਅਧਿਕਾਰੀ ਅਕਸਰ ਸਿਖਲਾਈ ਵਿੱਚ ਸਹਾਇਤਾ ਕਰਦੇ ਹਨ, ਸੰਚਾਲਨ ਮਾਰੂ ਤਾਕਤ ਨੂੰ ਵਧਾਉਣ ਲਈ ਫੌਜੀ ਮੁਹਾਰਤ ਦਿੰਦੇ ਹਨ।”

ਗ਼ੌਰਤਲਬ ਹੈ ਕਿ ਪਾਕਿਸਤਾਨ ਵੱਲੋਂ ਅੱਤਵਾਦੀ ਨੈੱਟਵਰਕਾਂ ਨੂੰ ਮਦਦ ਦਿੱਤੇ ਜਾਣ ਦੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ (Pakistan Defence Minister Khwaja Asif) ਵੱਲੋਂ ਜਾਰੀ ਇਕਬਾਲੀਆ ਬਿਆਨ ਦਾ ਹਵਾਲਾ ਦਿੰਦਿਆਂ ਪਿਛਲੇ ਦਿਨੀਂ ਭਾਰਤ ਨੇ ਸੰਯੁਕਤ ਰਾਸ਼ਟਰ (UN) ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਆਲਮੀ ਅੱਤਵਾਦ ਨੂੰ ਹੁਲਾਰਾ ਦੇਣ ਵਾਲੇ ਇੱਕ ‘ਗੁੰਡਾ’ ਮੁਲਕ ਵਜੋਂ ਚਿਹਰਾ ਸਭ ਦੇ ਸਾਹਮਣੇ ਆ ਚੁੱਕਾ ਹੈ। ਇਸ ਘਟਨਾ ਤੋਂ ਇਕ ਦਿਨ ਬਾਅਦ ਭਾਰਤ ਨੇ ਪਾਕਿ ਦੀ ਆਲਮੀ ਦਹਿਸ਼ਗਰਦੀ ਦੀ ਇਹ ਮਿਸਲ ਜਾਰੀ ਕੀਤੀ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਦਸਤਾਵੇਜ਼ ਵਿੱਚ “ਦੁਨੀਆ ਦੀਆਂ ਸਭ ਤੋਂ ਖਤਰਨਾਕ ਅਤੇ ਅਸਥਿਰ ਤਾਕਤਾਂ ਵਿੱਚੋਂ ਇੱਕ ਵਜੋਂ ਅੱਤਵਾਦ ਨੂੰ ਸਪਾਂਸਰ ਕਰਨ, ਪਨਾਹ ਦੇਣ ਅਤੇ ਦੂਜੇ ਮੁਲਕਾਂ ਵਿਚ ਬਰਾਮਦ ਕਰਨ ਸਬੰਧੀ ਪਾਕਿਸਤਾਨ ਦੇ ਰਿਕਾਰਡ” ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ, “ਦਹਾਕਿਆਂ ਤੋਂ, ਪਾਕਿਸਤਾਨ ਦੀ ਧਰਤੀ ਨੂੰ ਸਰਹੱਦ ਪਾਰ ਅੱਤਵਾਦ, ਬਗਾਵਤ ਅਤੇ ਕੱਟੜਪੰਥੀ ਵਿਚਾਰਧਾਰਾ ਲਈ ਲਾਂਚਪੈਡ ਵਜੋਂ ਵਰਤਿਆ ਜਾਂਦਾ ਰਿਹਾ ਹੈ।’’

ਇਸ ਵਿਚ ਹੋਰ ਕਿਹਾ ਗਿਆ ਹੈ, ‘‘2018 ਵਿੱਚ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ 2008 ਦੇ ਮੁੰਬਈ ਹਮਲਿਆਂ ਵਿੱਚ ਭੂਮਿਕਾ ਨਿਭਾਈ ਸੀ ਜੋ ਕਿ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਗਏ ਸਨ, ਜੋ ਇੱਕ ਪਾਕਿਸਤਾਨ-ਅਧਾਰਤ ਇਸਲਾਮੀ ਦਹਿਸ਼ਤੀ ਜਥੇਬੰਦੀ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਮੰਨਿਆ ਕਿ ਉਨ੍ਹਾਂ ਦੀਆਂ ਫੌਜਾਂ ਨੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਵਿੱਚ ਭਾਰਤ ਨਾਲ ਲੜਨ ਲਈ ਅੱਤਵਾਦੀ ਸਮੂਹਾਂ ਨੂੰ ਸਿਖਲਾਈ ਦਿੱਤੀ ਸੀ। ਉਨ੍ਹਾਂ ਨੇ ਮੰਨਿਆ ਕਿ ਸਰਕਾਰ ਨੇ ਅੱਖਾਂ ਬੰਦ ਕਰ ਲਈਆਂ ਕਿਉਂਕਿ ਉਹ ਭਾਰਤ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨਾ ਚਾਹੁੰਦੀ ਸੀ, ਨਾਲ ਹੀ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣਾ ਚਾਹੁੰਦੀ ਸੀ।”

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਅਧਿਕਾਰਤ ਸੂਤਰਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਦੇ ਸਬੂਤਾਂ ਦਾ ਵੀ ਹਵਾਲਾ ਦਿੱਤਾ ਹੈ। ‘ਦੁਨੀਆਂ ਭਰ ਵਿਚ ਅੱਤਵਾਦ ਦੀ ਬਰਾਮਦ’ (Exporting Terrorism Globally) ਸਿਰਲੇਖ ਹੇਠ, ਇਹ ਮਿਸਲ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦੇ ਅਫਗਾਨਿਸਤਾਨ ਵਿੱਚ ਹਮਲਿਆਂ ਦਾ ਜ਼ਿਕਰ ਕਰਦੀ ਹੋਈ ਕਹਿੰਦੀ ਹੈ ਕਿ “ਪਾਕਿਸਤਾਨ ਦੀ ਆਈਐਸਆਈ (ਇੰਟਰ-ਸਰਵਿਸਿਜ਼ ਇੰਟੈਲੀਜੈਂਸ) ਨੂੰ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦਾ ਸਮਰਥਨ ਕਰਨ, ਉਨ੍ਹਾਂ ਨੂੰ ਫੰਡਿੰਗ, ਸਿਖਲਾਈ ਅਤੇ ਸੁਰੱਖਿਅਤ ਪਨਾਹਗਾਹਾਂ ਪ੍ਰਦਾਨ ਕੀਤੇ ਜਾਣ ਲਈ ਵਿਆਪਕ ਤੌਰ ‘ਤੇ ਦਸਤਾਵੇਜ਼ੀ ਤੌਰ ‘ਤੇ ਦਰਜ ਕੀਤਾ ਗਿਆ ਹੈ।”

ਮਿਸਲ ਵਿੱਚ ਪਾਕਿਸਤਾਨ ਦੀ ਸ਼ਹਿ ਨਾਲ ਅਫ਼ਗ਼ਾਨਿਸਤਾਨ ਵਿਚ ਹੋਏ ਅਤਿਵਾਦੀ ਹਮਲਿਆਂ ਦਾ ਵੀ ਵੇਰਵਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ 2008 ਵਿੱਚ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ ਬੰਬਾਰੀ ਅਤੇ 2011 ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ‘ਤੇ ਹਮਲਾ ਆਦਿ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਇਹ ਵੀ ਦੱਸਿਆ ਕਿ 2024 ਦੇ ਮਾਸਕੋ ਕੰਸਰਟ ਹਾਲ ਹਮਲੇ ਵਿੱਚ, ਅਪਰੈਲ 2025 ਵਿੱਚ ਮਾਸਕੋ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਵੀ ਇੱਕ ਪਾਕਿਸਤਾਨੀ ਲਿੰਕ ਸਾਹਮਣੇ ਆਇਆ ਸੀ।

ਇਸ ਵਿਚ ਕਿਹਾ ਗਿਆ ਹੈ, “ਰੂਸੀ ਅਧਿਕਾਰੀਆਂ ਨੇ ਮਾਸਟਰਮਾਇੰਡ ਦੀ ਪਛਾਣ ਇੱਕ ਤਾਜਿਕ ਨਾਗਰਿਕ ਵਜੋਂ ਕੀਤੀ ਹੈ ਅਤੇ ਪਾਕਿਸਤਾਨ ਨਾਲ ਸਬੰਧਾਂ ਦੀ ਜਾਂਚ ਕਰ ਰਹੇ ਹਨ, ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੂੰ ਪਾਕਿਸਤਾਨੀ ਨੈੱਟਵਰਕਾਂ ਤੋਂ ਲੌਜਿਸਟਿਕਲ ਜਾਂ ਵਿਚਾਰਧਾਰਕ ਸਮਰਥਨ ਮਿਲ ਸਕਦਾ ਹੈ।”

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਇਸ ਵਿਚ ‘ਪਾਕਿਸਤਾਨ-ਅਧਾਰਤ ਸੁੰਨੀ ਕੱਟੜਪੰਥੀ ਸਮੂਹ ਜੈਸ਼ ਉਲ-ਅਦਲ ਵੱਲੋਂ ਇਰਾਨ ਦੇ ਸੂਬੇ ਸੀਸਤਾਨ-ਬਲੋਚਿਸਤਾਨ ਵਿੱਚ ਇਰਾਨੀ ਸੁਰੱਖਿਆ ਬਲਾਂ ‘ਤੇ ਵਾਰ-ਵਾਰ ਕੀਤੇ ਗਏ ਹਮਲਿਆਂ’ ਦਾ ਵੀ ਜ਼ਿਕਰ ਹੈ। ਇਸ ਮੁਤਾਬਕ, “ਇਸਦੇ ਜਵਾਬ ਵਿੱਚ, ਇਰਾਨ ਨੇ 16 ਜਨਵਰੀ 2024 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਅੰਦਰ ਉਨ੍ਹਾਂ ਟਿਕਾਣਿਆਂ ਉਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਉਸਨੇ ਜੈਸ਼ ਉਲ-ਅਦਲ ਦੇ ਟਿਕਾਣਿਆਂ ਵਜੋਂ ਦਰਸਾਇਆ ਸੀ।”

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਰਾਨ ਅਕਸਰ ਹੀ ਪਾਕਿਸਤਾਨ ‘ਤੇ ਸਰਹੱਦ ਪਾਰ ਇਰਾਨ ਵਿਚ ਹਮਲੇ ਕਰਨ ਵਾਲੇ ਸੁੰਨੀ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਨਾ ਕਰਨ ਦੇ ਦੋਸ਼ ਲਾਉਂਦਾ ਹੈ। ਇਸੇ ਤਰ੍ਹਾਂ 7 ਜੁਲਾਈ 2005 ਨੂੰ ਲੰਡਨ ਵਿੱਚ ਚਾਰ ਬ੍ਰਿਟਿਸ਼ ਇਸਲਾਮੀ ਅੱਤਵਾਦੀਆਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਨੂੰ ਦਰਸਾਉਂਦਿਆਂ ਮਿਸਲ ਵਿੱਚ ਕਿਹਾ ਗਿਆ ਹੈ ਕਿ ਇਹ ਪਾਕਿਸਤਾਨ ਵਿੱਚ ਸਿਖਲਾਈ ਦੇਣ ਨਾਲ ਜੁੜੇ ਹੋਏ ਸਨ। ਇਸ ਵਿਚ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਲ ਕਾਇਦਾ ਦੇ ਓਸਾਮਾ ਬਿਨ ਲਾਦੇਨ ਦੇ ਛੁਪੇ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਸ ਨੂੰ 2011 ਵਿੱਚ ਅਮਰੀਕੀ ਛਾਪੇਮਾਰੀ ਵਿੱਚ ਮਾਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *