ਚੰਡੀਗੜ੍ਹ 15 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਸੌਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।
ਮਾਨ ਦੀ ਕੇਜਰੀਵਾਲ ਨਾਲ ਇਹ ਪਹਿਲੀ ਮੁਲਾਕਾਤ ਹੋਵੇਆਪ ਦੇ ਮੀਡੀਆ ਵਿੰਗ ਵਲੋ ਦਿੱਤੀ ਜਾਣਕਾਰੀ ਅਨੁਸਾਰ ਦੋਵਾਂ ਮੁੱਖ ਮੰਤਰੀਆਂ ਦਰਮਿਆਨ ਦੁਪਹਿਰ 12 ਵਜ੍ਹੇ ਮੁਲਾਕਾਤ ਹੋਵੇਗੀ।
ਪਿਛਲੇ ਦਿਨਾਂ ਦੌਰਾਨ ਵੀ ਭਗਵੰਤ ਮਾਨ ਨੇ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਸੀ, ਪਰ ਸਮਾਂ ਮਿਲਣ ਤੋ ਬਾਅਦ ਸੁਰੱਖਿਆ ਪ੍ਰਬੰਧਾਂ ਕਾਰਨ ਜੇਲ੍ਹ ਪ੍ਰਸ਼ਾਸ਼ਨ ਨੇ ਮੁਲਾਕਾਤ ਟਾਲ ਦਿੱਤੀ ਸੀ ਲਾਂਕਿ ਦੋਵੇ ਹੁਮਰੁਤਬਾ ਦਰਮਿਆਨ ਜੇਲ੍ਹ ਵਿਚ ਇਹ ਪਹਿਲੀ ਮੁਲਾਕਾਤ ਹੋਵੇਗੀ ਪਰ ਚਰਚਾ ਹੈ ਕਿ ਦੋਵਾਂ ਦਰਮਿਆਨ ਕੁੱਝ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ ਨਾਲ ਸਿਆਸੀ ਵਿਚਾਰ ਵਿਟਾਂਦਰਾ ਵੀ ਹੋਵੇਗਾ।