ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹਿਆ

ਜੰਮੂ, 23 ਅਪਰੈਲ (ਖਬਰ ਖਾਸ ਬਿਊਰੋ)

Jammu-Srinagar NH opened for one-way traffic: ਢਿੱਗਾਂ ਡਿੱਗਣ ਦੀ ਘਟਨਾ ਨਾਲ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਪਿਛਲੇ ਤਿੰਨ ਦਿਨ ਬੰਦ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਇੱਕ ਪਾਸਿਉਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਨਾਲ ਹੀ ਫਸੇ ਹੋਏ ਯਾਤਰੀਆਂ/ਸੈਲਾਨੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਕਟੜਾ ਤੋਂ ਨਵੀਂ ਦਿੱਲੀ ਲਈ ਇੱਕ ਵਿਸ਼ੇਸ਼ ਰੇਲਗੱਡੀ ਚਲਾਈ ਗਈ ਹੈ। ਇਹ ਜਾਣਕਾਰੀ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ ਹੈ।

ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇੱਕੋ-ਇੱਕ ਹਰ ਮੌਸਮ ’ਚ ਚੱਲਣ ਵਾਲਾ ਹਾਈਵੇਅ, ਐਤਵਾਰ ਤੜਕੇ ਭਾਰੀ ਬਾਰਸ਼ ਤੇ ਬੱਦਲ ਫਟਣ ਕਾਰਨ ਵੱਡੇ ਪੱਧਰ ’ਤੇ ਵਾਪਰੀਆਂ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਬੰਦ ਹੋ ਗਿਆ ਸੀ। ਸਰਕਾਰੀ ਬੁਲਾਰੇ ਨੇ ਕਿਹਾ, “(ਜੰਮੂ-ਸ੍ਰੀਨਗਰ) ਰਾਸ਼ਟਰੀ ਰਾਜਮਾਰਗ ਨੂੰ ਰਾਮਬਨ ਵਿਖੇ ਇੱਕ ਪਾਸੇ ਦੇ ਆਧਾਰ ‘ਤੇ ਚਾਲੂ ਕਰ ਦਿੱਤਾ ਗਿਆ ਹੈ।”

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਨ੍ਹਾਂ ਫਸੇ ਹੋਏ ਯਾਤਰੀਆਂ ਦੀ ਸਹਾਇਤਾ ਅਤੇ “ਵਾਧੂ ਭੀੜ” ਨੂੰ ਸਮਾਉਣ ਲਈ SMVD ਕਟੜਾ ਸਟੇਸ਼ਨ ਤੋਂ ਨਵੀਂ ਦਿੱਲੀ ਤੱਕ ਇੱਕ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ, “ਪ੍ਰਸ਼ਾਸਨ ਸਾਰੇ ਸੈਲਾਨੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਾਰਿਆਂ ਨੂੰ ਸਹਿਯੋਗ ਅਤੇ ਜ਼ਰੂਰੀ ਸੇਧਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ।”

ਗ਼ੌਰਤਲਬ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਕਾਰਨ ਹਜ਼ਾਰਾਂ ਸੈਲਾਨੀ ਕਸ਼ਮੀਰ ਛੱਡ ਕੇ ਜਾ ਰਹੇ ਹਨ। ਅਧਿਕਾਰੀਆਂ ਵੱਲੋਂ ਸੈਲਾਨੀਆਂ ਦੀ ਉਨ੍ਹਾਂ ਦੀ ਆਪਣੇ ਘਰੀਂ ਸੁਰੱਖਿਅਤ ਵਾਪਸੀ ਲਈ ਲੋੜੀਂਦੇ ਪ੍ਰਬੰਧ ਯਤਨ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਦੂਜੇ ਪਾਸੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸੈਲਾਨੀਆਂ ਦੀ ਇਹ ਹਿਜਰਤ “ਦਿਲ ਤੋੜਨ ਵਾਲੀ” ਹੈ। ਇਕ X ਪੋਸਟ ਵਿੱਚ ਅਬਦੁੱਲਾ ਨੇ ਕਿਹਾ, “ਪਹਿਲਗਾਮ ਵਿੱਚ ਕੱਲ੍ਹ ਦੇ ਦੁਖਦਾਈ ਅੱਤਵਾਦੀ ਹਮਲੇ ਤੋਂ ਬਾਅਦ ਘਾਟੀ ਤੋਂ ਸਾਡੇ ਮਹਿਮਾਨਾਂ ਦੀ ਹਿਜਰਤ ਨੂੰ ਦੇਖਣਾ ਦਿਲ ਤੋੜਨ ਵਾਲਾ ਹੈ ਪਰ ਨਾਲ ਹੀ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਲੋਕ ਕਿਉਂ ਜਾਣਾ ਚਾਹੁਣਗੇ। ਜਦੋਂ ਕਿ ਡੀਜੀਸੀਏ ਅਤੇ ਸਿਵਲ ਏਵੀਏਸ਼ਨ ਮੰਤਰਾਲਾ ਵਾਧੂ ਉਡਾਣਾਂ ਦਾ ਪ੍ਰਬੰਧ ਕਰਨ ਲਈ ਕੰਮ ਕਰ ਰਹੇ ਹਨ, ਸ੍ਰੀਨਗਰ ਅਤੇ ਜੰਮੂ ਵਿਚਕਾਰ NH-44 ਨੂੰ ਇੱਕ ਪਾਸੇ ਤੋਂ ਆਵਾਜਾਈ ਲਈ ਦੁਬਾਰਾ ਜੋੜ ਦਿੱਤਾ ਗਿਆ ਹੈ।”

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *