ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਗਾਮ ਹਮਲੇ ਦੀ ਕੀਤੀ ਨਿਖੇਧੀ

ਚੰਡੀਗੜ੍ਹ 23 ਅਪਰੈਲ (ਖਬਰ ਖਾਸ ਬਿਊਰੋ)

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਕਸ਼ਮੀਰ ਦੀ ਧਰਤੀ ਤੇ ਇਨਸਾਨੀਅਤ ਦੇ ਨੰਗੇ ਚਿੱਟੇ ਕਤਲੇਆਮ ਨੂੰ ਬਿਆਨ ਕਰਦੀ ਇਹ ਤਸਵੀਰ ਇਹ ਵਹਿਸ਼ੀਆਣਾ ਕਾਰਵਾਈ ਕਰਨ ਵਾਲੇ ਦੀ ਕਰੂਰਤਾ ਨੂੰ ਵੀ ਬਿਆਨ ਕਰਦੀ ਹੈ।

ਪੋਸਟ ਵਿੱਚ ਲਿਖਿਆ ਹੈ ਕਿ ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ। ਕਦੇ ਧਰਮ ਦੇਖ ਕੇ ਗ੍ਰਿਫਤਾਰੀ ਤੇ ਕਦੇ ਧਰਮ ਦੇਖ ਕੇ ਘਰ ਤੇ ਹਮਲਾ ਕਰਨਾ, ਇਹ ਵਰਤਾਰਾ ਵੀ ਨਵਾਂ ਨਹੀ ਹੈ। ਜਦੋਂ ਵੀ ਕਿਸੇ ਵੀ ਦੇਸ਼ ਅੰਦਰ ਸਰਕਾਰੀ ਦਮਨ ਦੇ  ਵਿਰੋਧ ਚ ਲਹਿਰਾਂ ਪੈਦਾ ਹੁੰਦੀ ਹਨ ਤਾਂ ਉਨਾਂ ਦੀ ਕਾਮਜਾਬੀ ਲੋਕਾਂ ਚ ਅਧਾਰ ਕਾਇਮ ਕੀਤੇ ਬਿਨਾਂ ਨਹੀ ਹੋ ਸਕਦੀ। ਜਦੌਂ ਲਹਿਰਾਂ ਵਿਚ ਘਟੀਆ ਸੋਚ ਦੇ ਲੋਕ ਸ਼ਾਮਲ ਹੋ ਕੇ ਲੋਕ ਹਿਤਕਾਰੀ ਕੰਮ ਕਰਨ ਦੀ ਬਜਾਇ ਲੋਕ ਚ ਨਫਰਤ ਪੈਦਾ ਕਰਨ ਵਾਲੇ ਕਾਰਜ ਆਰੰਭ ਕਰ ਦਿੰਦੇ ਹਨ ਤਾਂ ਲੋਕ ਹਿਤਾ ਲਈ ਉਠੇ ਅੰਦੋਲਨ ਦਮ ਤੋੜ ਜਾਂਦੇ ਹਨ।  ਚਾਹੇ ਉਹ ਸ਼ਾਂਤੀ ਨਾਲ ਲੜੇ ਜਾਣ ਵਾਲੇ ਅੰਦੋਲਨ ਹੀ ਕਿਉਂ ਨਾ ਹੋਣ। ਪਹਿਲਗਾਂਵ ਵਿਚ ਹੋਏ ਹਮਲਾਵਰਾਂ  ਨੇ ਨਾ ਸਿਰਫ ਕਈ ਮਜਲੂਮਾਂ ਦੀ ਜਾਣ ਲਈ ਸਗੋਂ ਸੈਲਾਨੀਆਂ ਦੇ ਸਿਰ ਤੇ ਪਲਣ ਵਾਲੇ ਕਈ ਕਸ਼ਮੀਰੀ ਪਰਿਵਾਰਾਂ ਦੀ ਕਿਰਤ ਤੇ ਵੀ ਬੁਲਡੋਜਰ ਚਲਾਇਆ ਹੈ। ਇਸ ਕਤਲੇਆਮ ਦੀ ਪੀੜ, ਪੀੜਤ ਪਰਿਵਾਰਾਂ ਦੇ ਨਾਲ ਨਾਲ  ਹਰ ਸੰਸਾਰ ਚ ਵਸਦੇ ਹਰ ਅਮਨਪਸੰਦ ਨੂੰ ਹੋਈ ਹੈ। ਇਸ ਤਰਾਂ ਦੀ ਪੀੜ ਚਿੱਠੀ ਸਿੰਘਪੁਰਾ ਦੇ ਕਤਲੇਆਮ ਸਮੇਂ ਵੀ ਬਹੁਤ ਉਠੀ ਸੀ। ਪਹਿਲਗਾਂਵ ਦੇ ਇਸ ਕਤਲੇਆਮ ਨੇ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੇ ਜਖਮ ਨੂੰ ਫਿਰ ਤੋਂ ਹਰਾ ਕੀਤਾ ਹੈ। ਸਰਕਾਰਾਂ, ਜਿੰਮੇਵਾਰ ਮੀਡੀਆ ਤੇ ਜ਼ਿੰਮੇਵਾਰ ਸੰਸਥਾਵਾਂ ,ਧਰਮਾਂ ਤੇ ਭਾਈਚਾਰਿਆਂ ਪ੍ਰਤੀ ਪੈਦਾ ਹੋਈ ਨਫਰਤ ਨੂੰ ਜਿੰਨਾਂ ਘਟਾਉਣ ਦਾ ਯਤਨ ਕਰਨਗੀਆਂ ਉਨਾਂ ਹੀ ਸਮਾਜ ਸੁਖਦ ਰਹੇਗਾ। ਨਹੀ ਤਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੋਰ ਭਾਂਬੜ ਬਾਲੇਗਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

 

Leave a Reply

Your email address will not be published. Required fields are marked *