ਚੰਡੀਗੜ 6 ਮਈ (ਖ਼ਬਰ ਖਾਸ ਬਿਊਰੋ)
ਕਾਂਗਰਸ ਹਾਈਕਮਾਨ ਨੇ ਹਰੀਸ਼ ਚੌਧਰੀ ਨੂੰ ਲੋਕ ਸਭਾ ਚੋਣਾਂ ਲਈ ਆਲ ਇੰਡੀਆਂ ਕਾਂਗਰਸ ਵਲੋਂ ਪੰਜਾਬ ਲਈ ਸਪੈਸ਼ਲ ਆਬਜ਼ਰਵਰ ਨਿਯੁਕਤ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ ਵੈਣੂਗੋਪਾਲ ਨੇ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਹਰੀਸ਼ ਚੌਧਰੀ ਮੂਲ ਰੂਪ ਵਿਚ ਰਾਜਸਥਾਨ ਦੇ ਰਹਿਣ ਵਾਲੇ ਹਨ। ਚੌਧਰੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਅਤੇ ਸਹਿ ਇੰਚਾਰਜ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਤਤਕਾਲੀ ਮੁ੍ੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਰੋਡਵੇਜ ਦੀਆਂ ਬੱਸਾਂ ਨੂੰ ਰਾਜਸਥਾਨ ਵਿਚ ਬੱਸਾਂ ਦੀਆਂ ਬਾਡੀਆ ਲਾਉਣ ਨੂੰ ਲੈ ਕੇ ਵਿਰੋਧੀਆਂ ਖਾਸਕਰਕੇ ਹੁਕਮਰਾਨ ਧਿਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀਸ਼ ਚੌਧਰੀ ਨੂੰ ਨਿਸ਼ਾਨੇ ਉਤੇ ਲਿਆ । ਹਰੀਸ਼ ਚੌਧਰੀ ਤੋ ਬਾਅਦ ਕਾਂਗਰਸ ਨੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਸੀ, ਪਰ ਯਾਦਵ ਕਾਂਗਰਸ ਦੀ ਗੁਟਬਾਜ਼ੀ ਨੂੰ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ।