ਵਾਰਿਸ ਪੰਜਾਬ ਦੇ ਵਟਸਐਪ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਮਜੀਠੀਆ

ਚੰਡੀਗੜ੍ਹ, 21 ਅਪ੍ਰੈਲ (ਖਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਅਕਾਲੀ ਦਲ ਵਾਰਿਸ ਪੰਜਾਬ ਅਤੇ ਐਮ ਪੀ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਵਟਸਐਪ ਗਰੁੱਪ ਦੇ ਉਹਨਾਂ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਕੇਂਦਰੀ ਗ੍ਰਹਿ ਮੰਤਰੀ ਸਮੇਤ ਸਿਆਸੀ ਕਤਲੇਆਮ ਕਰਨ ਦੀ ਯੋਜਨਾ ਬਣਾ ਰਹੇ ਸਨ।

ਅਕਾਲੀ ਦਲ ਦੇ ਆਗੂ ਜਿਹਨਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਆਡੀਓ ਟੇਪ ਜਾਰੀ ਕੀਤੀਆਂ ਜਿਸ ਵਿਚ ਉਹ ਦਾਅਵਾ ਕਰ ਰਿਹਾ ਹੈ ਕਿ ਉਸਦੇ ਗੈਂਗਸਟਰਾਂ ਨਾਲ ਸੰਬੰਧ ਹਨ ਤੇ ਉਸਨੇ ਡਕੈਤੀਆਂ ਕੀਤੀਆਂ ਹਨ, ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਤੋਂ ਕਰਵਾਈ ਜਾਵੇ। ਉਹਨਾਂ ਐਲਾਨ ਕੀਤਾ ਕਿ ਉਹ ਉਹਨਾਂ ਕੋਲ ਉਪਲਬਧ ਸਾਰੇ ਸਬੂਤ ਕੇਂਦਰ ਸਰਕਾਰ ਨੂੰ ਸੌਂਪਣਗੇ ਕਿਉਂਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਚੁੱਕਾ ਹੈ ਅਤੇ ਉਸ ’ਤੇ ਅੰਮ੍ਰਿਤਪਾਲ ਤੇ ਉਸਦੇ ਗਿਰੋਹ ਦੀ ਜਾਂਚ ਵਾਸਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਅਹਿਮ ਮਾਮਲੇ ’ਤੇ ਚੁੱਪੀ ਕਿਉਂ ਧਾਰੀ ਹੋਈ ਹੈ ? ਉਹਨਾਂ ਪੁੱਛਿਆਕਿ ਕੀ ਪੰਜਾਬ ਪੁਲਿਸ ਜਿਸ ਕੋਲ ਸਾਰੇ ਸਬੂਤ ਹਨ ਅਤੇ ਪੰਜਾਬ ਪੁਲਿਸ ਕਿਸੇ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ ?

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਆਡੀਓ ਟੇਪ ਜਾਰੀ ਕਰ ਕੇ ਸਨਸਨੀ ਫੈਲਾ ਦਿੱਤੀ ਜਿਹਨਾਂ ਵਿਚ ਅੰਮ੍ਰਿਤਪਾਲ ਇਹ ਕਹਿੰਦਾ ਸੁਣਦਾ ਹੈ ਕਿ ਉਸਦੇ ਖ਼ਤਰਨਾਕ ਜੈਪਾਲ ਭੁੱਲਰ ਨਾਲ ਸਿੱਧੇ ਸੰਬੰਧ ਹਨ ਅਤੇ ਉਹ ਇਹ ਵੀ ਦੱਸ ਰਿਹਾ ਹੈ ਕਿ ਕਿਵੇਂ ਭੁੱਲਰ ਵੱਲੋਂ ਕੀਤੀਆਂ ਬਹੁ ਕਰੋੜੀ ਡਕੈਤੀਆਂ ਵਿਚ ਉਸਦਾ ਵੀ ਹਿੱਸਾ ਹੈ। ਆਡੀਓ ਕਲਿੱਪ ਵਿਚ ਅੰਮ੍ਰਿਤਪਾਲ ਇਹ ਦਾਅਵਾ ਕਰਦਾ ਸੁਣਦਾ ਹੈ ਕਿ ਉਹ ਜਾਣਦਾ ਹੈ ਕਿ ਭੁੱਲਰ ਵੱਲੋਂ ਲੁੱਟਿਆ ਸੋਨਾ ਕਿਥੇ ਪਿਆ ਹੈ। ਇਕ ਹੋਰ ਗੱਲਬਾਤ ਵਿਚ ਐਮ ਪੀ ਇਹ ਕਹਿੰਦਾ ਸੁਣਦਾ ਹੈ ਕਿ ਉਹ ਜਾਣਦਾ ਹੈ ਕਿ ਉਸਦਾ ਭਰਾ ਹਰਪ੍ਰੀਤ ਸਿੰਘ ਨਸ਼ੇੜੀ ਹੈ ਅਤੇ ਉਹ ਜਾਣਦਾ ਹੈ ਕਿ ਨਗਦੀ ਵਾਲੀ ਗੱਡੀ ਕਿਵੇਂ ਲੁੱਟੀ ਜਾਂਦੀ ਹੈ ਅਤੇ ਦਿੱਲੀ ਵਿਚ ਉਸਦੇ ਦੋ ਫਲੈਟ ਹਨ ਅਤੇ ਉਹ ਜਾਣਦਾ ਹੈ ਕਿ ਭੁੱਲਰ ਵੱਲੋਂ ਲੁੱਟੇ ਗਏ 22 ਕਰੋੜ ਰੁਪਏ ਕਿਥੇ ਰੱਖੇ ਗਏ ਹਨ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸਰਦਾਰ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਇਕ ਢੋਂਗੀ ਹੈ ਨਾ ਕਿ ਪ੍ਰਚਾਰਕ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਤੇ ਉਸਦੇ ਪਰਿਵਾਰ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਹੈ ਅਤੇ ਉਹਨਾਂ ਨੇ 2019 ਵਿਚ ਪੰਥਕ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਵੋਟਾਂ ਪਾਈਆਂ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੈਂਗਸਟਰ ਅਰਸ਼ ਡੱਲਾ, ਹੈਪੀ ਪਸ਼ੀਆ ਅਤੇ ਹਰਵਿੰਦਰ ਰਿੰਦਾ ਦੇ ਅੰਮ੍ਰਿਤਪਾਲ ਨਾਲ ਨੇੜਲੇ ਸੰਬੰਧ ਹਨ ਅਤੇ ਉਹ ਡਿਬਰੂਗੜ੍ਹ ਜੇਲ੍ਹ ਵਿਚ ਫੋਨ ਦੀ ਵਰਤੋਂ ਕਰਦਾ ਹੈ।

ਅਕਾਲੀ ਆਗੂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਮੋਗਾ ਪੇਜ ਗਰੁੱਪ ਵਿਚ ਹੋਈ ਗੱਲਬਾਤ ਦੇ ਵੇਰਵੇ ਵੀ ਜਨਤਕ ਕੀਤੇ ਜਿਸ ਵਿਚ ਟੀਮ ਮੈਂਬਰ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਉਹ ਸ਼ਹੀਦ ਹੋਣ ਵਾਲੇ ਤਿਆਰ ਹਨ ਤੇ ਉਹ ਆਪਣੇ ਪਰਿਵਾਰਾਂ ਨੂੰ ਆਖ ਰਹੇ ਹਨ ਕਿ ਜੇਕਰ ਉਹਨਾਂ ਨੇ ਰਵਨੀਤ ਬਿੱਟੂ, ਬਿਕਰਮ ਸਿੰਘ ਮਜੀਠੀਆ ਅਤੇ ਅਮਿਤ ਸ਼ਾਹ ਵਰਗੇ ਆਗੂਆਂ ਦਾ ਕਤਲ ਕੀਤਾ ਤਾਂ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇ। ਉਹਨਾਂ ਨੇ ਗਰੁੱਪ ਦੀ ਇਕ ਆਡੀਓ ਵੀ ਜਾਰੀ ਕੀਤੀ ਜਿਸ ਵਿਚ ਇਕ ਮਹਿਲਾ ਹੋਰਨਾਂ ਨੂੰ ਆਤਮਘਾਤੀ ਹਮਲਾਵਰ ਬਣਨ ਵਾਸਤੇ ਉਕਸਾ ਰਹੀ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਪਾਲ ਦੇ ਸਿਧਾਂਤਾਂ ਦਾ ਵਿਰੋਧ ਕੀਤਾ ਹੈ ਖਾਸ ਤੌਰ ’ਤੇ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਅਜਨਾਲਾ ਥਾਣੇ ’ਤੇ ਹਮਲਾ ਕਰਨ ਵਾਸਤੇ ਢਾਲ ਵਜੋਂ ਵਰਤਣ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਉਹ ਅੱਜ ਖੁਦ ਨਿਸ਼ਾਨੇ ’ਤੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਹਨਾਂ ਕਿਹਾ ਕਿ ਕੋਈ ਵੀ ਮੈਨੂੰ ਪੰਜਾਬ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਬੋਲਣ ਤੋਂ ਨਹੀਂ ਰੋਕ ਸਕਦਾ।

Leave a Reply

Your email address will not be published. Required fields are marked *