ਪੰਜਾਬ ਦੇ ਕਿਸ ਮੰਤਰੀ ਨੇ ਮੰਗੀ BBMB ਦੇ ਢਹਿ ਢੇਰੀ ਹੋਏ ਸੋਲਰ ਪਲਾਂਟ ਦੀ ਜਾਂਚ

ਚੰਡੀਗੜ 6 ਮਈ, (ਖ਼ਬਰ ਖਾਸ ਬਿਊਰੋ) 

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗ ਰਹੇ ਸੋਲਰ ਪਾਵਰ ਪਲਾਂਟ ਦੇ ਢਹਿ ਢੇਰੀ ਹੋਣ ਦੀ ਜਾਂਚ ਦੀ ਮੰਗ ਕੀਤੀ ਹੈ। ਡਾਇਰੈਕਟਰ ਸੈਂਟਰਲ ਵਿਜੀਲੈਂਸ ਡਿਪਾਰਟਮੈਂਟ, ਵਿਜੀਲੈਂਸ ਭਵਨ ਨਵੀਂ ਦਿੱਲੀ ਨੂੰ ਭੇਜੀ ਸ਼ਿਕਾਇਤ ਵਿਚ ਹਰਜੋਤ ਬੈਂਸ ਨੇ ਕਿਹਾ ਕਿ  ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨਾਲ ਉਨਾਂ ਦਾ ਸਿੱਧਾ ਸਬੰਧ ਹੈ, ਕਿਉਕਿ ਇਹ ਬੀਬੀਐਮਬੀ ਪ੍ਰੋਜੈਕਟ ਉਨਾਂ ਦੇ ਹਲਕੇ  ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਚ ਆਉਂਦਾ ਹੈ।

ਬੈਂਸ ਨੇ ਕਿਹਾ ਕਿ ਨੇਹਲਾ-ਬਾਮਲਾ ਸਤਲੁਜ ਦਰਿਆ ‘ਤੇ ਬੀਬੀਐਮਬੀ ਅਤੇ ਇੱਕ ਨਿੱਜੀ ਕੰਪਨੀ ਦੁਆਰਾ ਸਾਂਝੇ ਤੌਰ ‘ਤੇ ਨਿਰਮਾਣ ਕੀਤਾ ਗਿਆ ਇਕ ਸੋਲਰ ਪਾਵਰ ਪਲਾਂਟ ਢਹਿ ਗਿਆ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸਤਲੁਜ ਦਰਿਆ ਉਤੇ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ  ਸੋਲਰ ਪਾਵਰ ਫਲੋਟਿੰਗ ਪੋਰਜੈਕਟ ਦਾ ਢਹਿ ਢੇਰੀ ਹੋਣਾ ਕੋਈ ਛੋਟੀ ਘਟਨਾ ਨਹੀਂ ਹੈ। ਬੈਂਸ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੰਪਨੀ ਨੇ ਪ੍ਰੋਜੈਕਟ ਲਈ ਕਿੰਨੀਆਂ ਬ੍ਰਾਂਡੇਡ ਆਈਟਮਾਂ ਖਰੀਦੀਆਂ ਹਨ। ਨੰਗਲ ਡੈਮ-ਭਾਖੜਾ ਡੈਮ-ਸੁਲਤਜ ਦਰਿਆ ਸਾਡੀ ਕੌਮੀ ਵਿਰਾਸਤੀ ਸੰਪਤੀ ਦੇ ਅਧੀਨ ਆਉਂਦੇ ਹਨ। ਇਹਨਾਂ ਸੰਪਤੀਆਂ ਦੀ ਦੇਖਭਾਲ ਤੇ ਸੁਰੱਖਿਆ ਅਤੇ ਪ੍ਰੋਜੈਕਟਾਂ ਦਾ ਨਿਰਮਾਣ ਕੇਂਦਰੀ ਏਜੰਸੀਆਂ ਦੁਆਰਾ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ ਨਾ ਸਿਰਫ਼ ਸਾਡੇ ਦੇਸ਼ ਦੀ ਸਾਖ਼ ਨੂੰ ਧੱਬਾ ਲਾ  ਸਕਦਾ ਹੈ ਸਗੋਂ ਵੱਡੇ ਹਾਦਸੇ ਨਾਲ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਖੜਾ ਹੋ ਸਕਦਾ ਹੈ।

ਹੋਰ ਪੜ੍ਹੋ 👉  ਹਉਮੈ ਤਿਆਗ ਕੇ ਡੱਲੇਵਾਲ ਦੀ ਜਾਨ ਬਚਾਉਣ ਲਈ ਸਾਂਝੇ ਤੌਰ 'ਤੇ ਉਪਰਾਲੇ ਕੀਤੇ ਜਾਣ: ਜਾਖੜ

ਬੈਂਸ ਨੇ ਕਿਹਾ ਕਿ ਇਲਾਕੇ ਦਾ  ਵਿਧਾਇਕ ਅਤੇ ਸੂਬਾ ਸਰਕਾਰ ਦਾ ਕੈਬਨਿਟ ਮੰਤਰੀ ਹੋਣ ਦੇ ਨਾਤੇ ਉਹ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਉਸਾਰੀ ਦੌਰਾਨ ਹੋਏ ਘਪਲੇ ਦੀ ਜਾਂਚ ਕਰਨ ਦੀ ਅਪੀਲ ਕਰ ਰਹੇ ਹਨ । ਉਨਾਂ ਕਿਹਾ ਕਿ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਪ੍ਰੋਜੈਕਟ ਦਾ ਨਿਰਮਾਣ ਕਰਨ ਵਾਲੀ ਕੰਪਨੀ ਜਾਂ ਬਿਲਡਰ ਨੇ ਤੈਅ ਸ਼ਰਤਾਂ ਦੀ ਕਿੰਨੀ ਪਾਲਣਾ ਕੀਤੀ ਹੈ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਹੋ ਰਹੀਆ ਹਨ ਤੇ ਇਲਾਕੇ ਦੇ ਲੋਕ ਇਸ ਪ੍ਰਾਜੈਕਟ ਦੇ ਟੁੱਟਣ ਨਾਲ ਹੋਏ ਨੁਕਸਾਨ ਬਾਰੇ ਸੱਚ ਜਾਨਣਾ ਚਾਹੁੰਦੇ ਹਨ। ਬੈਂਸ ਨੇ ਕਿਹਾ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀ  ਪਤਾ ਲੱਗਣਾ ਚਾਹੀਦਾ  ਹੈ ਕਿ ਇਹ ਪ੍ਰੋਜੈਕਟ ਕਦੋਂ ਪੂਰਾ ਹੋਣਾ ਸੀ।

ਹੋਰ ਪੜ੍ਹੋ 👉  ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਦੀ ਸਹੂਲਤ ਲਈ 20 ਪਾਰਕਿੰਗ ਥਾਂਵਾਂ ਤੇ 100 ਸ਼ਟਲ ਬੱਸਾਂ ਦੀ ਵਿਵਸਥਾ

 

Leave a Reply

Your email address will not be published. Required fields are marked *