ਸਿਰਸਾ, 21 ਅਪ੍ਰੈਲ (ਖਬਰ ਖਾਸ ਬਿਊਰੋ)
Haryana News ਸਿਰਸਾ ਦੇ ਨਾਲ ਲਗਦੇ ਪਿੰਡ ਝੌਂਪੜਾ ਵਾਸੀ ਨਾਇਬ ਸੂਬੇਦਾਰ ਬਲਦੇਵ ਸਿੰਘ ਬੀਤੇ ਕੱਲ੍ਹ ਸਿਆਚਿਨ ’ਚ ਡਿਊਟੀ ਦੌਰਾਨ ਤਬੀਅਤ ਵਿਗੜਨ ਕਰਕੇ ਮੌਤ ਹੋ ਗਈ। ਸ਼ਹੀਦ ਦੀ ਦੇਹ ਅੱਜ ਦੁਪਹਿਰ ਬਾਅਦ ਤੱਕ ਸਿਰਸਾ ਪੁੱਜਣ ਦੀ ਸੰਭਾਵਨਾ ਹੈ।
ਸ਼ਹੀਦ ਬਲਦੇਵ ਸਿੰਘ ਸਾਲ 2002 ਵਿੱਚ ਫੌਜ ’ਚ ਭਰਤੀ ਹੋਇਆ ਸੀ। ਸੂਬੇਦਾਰ ਬਲਦੇਵ ਸਿੰਘ ਦੇ ਭਰਾ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਚਾਰ ਵਜੇ ਤੱਕ ਬਲਦੇਵ ਸਿੰਘ ਦੀ ਦੇਹ ਸਿਰਸਾ ਪੁੱਜਣ ਦੀ ਸੰਭਾਵਨਾ ਹੈ।