ਰਾਂਚੀ 6 ਮਈ (ਖ਼ਬਰ ਖਾਸ ਬਿਊਰੋ)
ਭ੍ਰਿਸ਼ਟਾਚਾਰ ਖਿਲਾਫ਼ ਚਲਾਈ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਝਾਰਖੰਡ ਦੇ ਮੰਤਰੀ ਆਲਮਗਿਰ ਆਲਮ ਦੇ ਨਿੱਜੀ ਸਕੱਤਰ ਕੋਲੋ 20 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਈਡੀ ਨੇ ਮੰਤਰੀ ਦੇ ਨਿੱਜੀ ਸਕੱਤਰ ਦੇ ਘਰ ਛਾਪੇਮਾਰੀ ਕਰਕੇ 20 ਕਰੋੜ ਤੋ ਜ਼ਿਆਦਾ ਦੀ ਨਕਦੀ ਬਰਾਮਦ ਕੀਤੀ ਹੈ। ਖ਼ਬਰ ਲਿਖੇ ਜਾਣ ਤਕ ਕੈਸ਼ ਦੀ ਗਿਣਤੀ ਜਾਰੀ ਹੈ। ਸਮਝਿਆ ਜਾੰਦਾ ਹੈ ਕਿ ਇਹ ਰਾਸ਼ੀ ਵੋਟਾਂ ਵਿਚ ਵਰਤੀ ਜਾਣੀ ਸੀ। ਨਿੱਜੀ ਸਕੱਤਰ ਤੋ ਕਰੋੜਾ ਦੀ ਰਾਸ਼ੀ ਬਰਾਮਦ ਹੋਣ ਨਾਲ ਮੰਤਰੀ ਆਲਮਗਿਰ ਦੀਆ ਮੁਸ਼ਕਲਾਂ ਵੱਧ ਜਾਣਗੀਆਂ।