ਸ੍ਰੀਨਗਰ ਤੋਂ ਉਡਾਣ ਭਰ ਕੇ ਆਏ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਦਿੱਲੀ ’ਚ ਮੌਤ

ਨਵੀਂ ਦਿੱਲੀ, 10 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸ੍ਰੀਨਗਰ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਪਾਇਲਟ ਦੀ ਦਿੱਲੀ ਹਵਾਈ ਅੱਡੇ ਉੱਤੇ ਉਤਰਨ ਤੋਂ ਕੁਝ ਦੇਰ ਬਾਅਦ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਇਹ ਜਾਣਕਾਰੀ ਇਕ ਸੂਤਰ ਨੇ ਦਿੱਤੀ ਹੈ।

ਪਾਇਲਟ, ਜਿਸ ਦੀ ਉਮਰ 30 ਸਾਲ ਦੱਸੀ ਜਾਂਦੀ ਹੈ, ਸ੍ਰੀਨਗਰ ਤੋਂ ਦਿੱਲੀ ਲਈ ਉਡਾਣ ਲੈ ਕੇ ਆਇਆ ਸੀ। ਦਿੱਲੀ ਹਵਾਈ ਅੱਡੇ ’ਤੇ ਉਤਰਨ ਮੌਕੇ ਉਸ ਦੀ ਸਿਹਤ ਠੀਕ ਨਹੀਂ ਸੀ। ਸੂਤਰ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਏਅਰਲਾਈਨ ਦੇ ਬੁਲਾਰੇ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਸਾਨੂੰ ਆਪਣੇ ਇਕ ਸਾਥੀ ਦੀ ਮੌਤ ਦਾ ਬੇਹੱਦ ਦੁੱਖ ਹੈ…।’’ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬੁਲਾਰੇ ਨੇ ਕਿਹਾ, ‘‘ਅਸੀਂ ਸਾਰੇ ਸਬੰਧਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਵੇਲੇ ਨਿੱਜਤਾ ਦਾ ਸਤਿਕਾਰ ਕਰਨ ਅਤੇ ਬੇਲੋੜੀਆਂ ਅਟਕਲਾਂ ਤੋਂ ਬਚਣ, ਜਦੋਂ ਕਿ ਅਸੀਂ ਸਬੰਧਤ ਅਧਿਕਾਰੀਆਂ ਨੂੰ ਸਹੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ।’’-ਪੀਟੀਆਈ

Leave a Reply

Your email address will not be published. Required fields are marked *