ਭੁਵਨੇਸ਼ਵਰ, 4 ਮਈ ( ਖ਼ਬਰ ਖਾਸ ਬਿਊਰੋ )
ਉੜੀਸਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸੁਚਰਿਤਾ ਮੋਹੰਤੀ ਨੇ ਇਹ ਦੋਸ਼ ਲਾਉਂਦਿਆਂ ਆਪਣੀ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਨੇ ਉਸ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਉਮੀਦਵਾਰੀ ਵਾਪਸ ਲੈਣ ਦੇ ਆਪਣੇ ਪੱਤਰ ਬਾਰੇ ਕਾਂਗਰਸ ਨੇਤਾ ਨੇ ਕਿਹਾ, ‘ਮੈਂ ਟਿਕਟ ਵਾਪਸ ਕਰ ਦਿੱਤੀ ਹੈ ਕਿਉਂਕਿ ਪਾਰਟੀ ਮੈਨੂੰ ਫੰਡ ਨਹੀਂ ਦੇ ਰਹੀ। ਇੱਕ ਹੋਰ ਕਾਰਨ ਇਹ ਹੈ ਕਿ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਕੁਝ ਸੀਟਾਂ ‘ਤੇ ਜਿੱਤਣ ਯੋਗ ਉਮੀਦਵਾਰ ਨਹੀਂ ਹਨ। ਇਸ ਦੀ ਬਜਾਏ ਕੁਝ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ।’ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਲਿਖੇ ਪੱਤਰ ਵਿੱਚ ਮੋਹੰਤੀ ਨੇ ਦਾਅਵਾ ਕੀਤਾ ਕਿ ਪੁਰੀ ਹਲਕੇ ਵਿੱਚ ਉਨ੍ਹਾਂ ਦੀ ਮੁਹਿੰਮ ਫੰਡਾਂ ਦੀ ਘਾਟ ਕਾਰਨ ਡੁੱਬ ਰਹੀ ਹੈ।