ਮਨੌਲੀ ਦੀ ਨਵੀਂ ਪੁਸਤਕ ‘ਹਾਕੀ ਓਲੰਪੀਅਨ ਫੈਮਿਲੀ’ ਰਿਲੀਜ਼

ਚੰਡੀਗੜ੍ਹ, 7 ਅਪਰੈਲ (ਖ਼ਬਰ ਖਾਸ ਬਿਊਰੋ)
ਪੰਜਾਬੀ ਦੇ ਸੀਨੀਅਰ ਖੇਡ ਪੱਤਰਕਾਰ ਤੇ ਲੇਖਕ ਸੁਖਵਿੰਦਰਜੀਤ ਸਿੰਘ ਮਨੌਲੀ ਨੇ ਹਾਕੀ ਓਲੰਪੀਅਨਾਂ ਦੇ ਪਰਿਵਾਰਾਂ ਦਾ ਦਸਤਾਵੇਜ਼ੀਕਰਨ ਕਰਦਿਆਂ ਉਨ੍ਹਾਂ ਸਬੰਧੀ ਇਕ ਕਿਤਾਬ ‘ਹਾਕੀ ਓਲੰਪੀਅਨ ਫੈਮਿਲੀ-1’ ਲਿਖੀ ਹੈ। ਇਸ ਵਿਚ ਹਾਕੀ ਨਾਲ ਸਬੰਧਤ ਉਨ੍ਹਾਂ ਖੇਡ ਪਰਿਵਾਰਾਂ ਦਾ ਤਫ਼ਸੀਲ ਨਾਲ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਓਲੰਪੀਅਨਾਂ ਸਮੇਤ ਕਈ ਅੰਤਰਰਾਸ਼ਟਰੀ ਹਾਕੀ ਖਿਡਾਰੀ ਪੈਦਾ ਕੀਤੇ ਹਨ।

ਇਹ ਕਿਤਾਬ ਮਹਾਨ ਮੇਜਰ ਧਿਆਨ ਚੰਦ, ਜਿਨ੍ਹਾਂ ਦੀਆਂ ਅਗਲੀਆਂ ਦੋ ਪੀੜ੍ਹੀਆਂ ਨੇ ਵੀ ਦੇਸ਼ ਨੂੰ ਮਾਣ ਦਿਵਾਇਆ, ਪਾਕਿਸਤਾਨ ਦੇ ਓਲੰਪੀਅਨ ਹੁਸੈਨ ਭਰਾਵਾਂ, ਕੈਨੇਡਾ ਅਤੇ ਕੀਨੀਆ ਦੇ ਕੁਲਾਰ ਪਰਿਵਾਰਾਂ, ਇੰਗਲੈਂਡ ਦੇ ਓਲੰਪੀਅਨ ਹੇਵਰਡ ਭਰਾਵਾਂ, ਆਸਟ੍ਰੇਲੀਆ ਦੇ ਗੇਰੇਬਾਨ ਭਰਾਵਾਂ, ਨਿਊਜ਼ੀਲੈਂਡ ਦੇ ਓਲੰਪੀਅਨ ਚਾਈਲਡ ਭਰਾਵਾਂ ਅਤੇ ਨੀਦਰਲੈਂਡ ਦੇ ਓਲੰਪੀਅਨ ਪਰਿਵਾਰਾਂ ਤੱਕ ਫੈਲੀ ਹੈ। ਲੇਖਕ ਨੇ ਆਪਣੀ ਕਿਤਾਬ ਵਿਚ ਦੁਨੀਆ ਭਰ ਦੇ ਸਾਰੇ ਪ੍ਰਮੁੱਖ ਹਾਕੀ ਖੇਡਣ ਵਾਲੇ ਮੁਲਕਾਂ ਦੇ ਖਿਡਾਰੀਆਂ ਨੂੰ ਛੂਹਿਆ ਤੇ ਉਨ੍ਹਾਂ ਬਾਰੇ ਲਿਖਿਆ ਹੈ।

ਹੋਰ ਪੜ੍ਹੋ 👉  ਪੰਜਾਬ ਸਰਕਾਰ ਵੱਲੋਂ ਤਿੰਨ ਆਈਏਐੱਸ ਅਫ਼ਸਰਾਂ ਦਾ ਤਬਾਦਲਾ

ਪੁਸਤਕ ਨੂੰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ, ਜਿਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੁੱਖ ਮਹਿਮਾਨ ਵਜੋਂ ਪੁੱਜੇ। ਨਾਲ ਹੀ 1975 ਦੀ ਭਾਰਤੀ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਓਲੰਪਿਕ ਤਗ਼ਮਾ ਜੇਤੂ ਅਸ਼ੋਕ ਧਿਆਨ ਚੰਦ, ਓਲੰਪਿਕ ਤਮਗਾ ਜੇਤੂ ਸੁਰਿੰਦਰ ਸਿੰਘ ਸੋਢੀ ਤੇ ਅਜੀਤ ਸਿੰਘ, ਕੌਮਾਂਤਰੀ ਖਿਡਾਰੀ ਦੀਦਾਰ ਸਿੰਘ, ਇੰਦਰਜੀਤ ਚੱਢਾ, ਐਨ.ਐਸ. ਸੋਢੀ ਅਤੇ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਨਰੇਸ਼ ਕੌਸ਼ਲ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ। ਇਹ ਕਿਤਾਬ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦੇ ਵਿਸ਼ਵ ਕੱਪ ਜਿੱਤਣ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਲਾਂਚ ਕੀਤੀ ਗਈ ਹੈ।

ਹੋਰ ਪੜ੍ਹੋ 👉  ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਅਤਿਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਪੁਸਤਕ ਨਾ ਸਿਰਫ਼ ਹਾਕੀ ਪ੍ਰੇਮੀਆਂ ਲਈ, ਸਗੋਂ ਖੇਡ ਭਾਈਚਾਰੇ, ਸਿੱਖਿਆ ਸ਼ਾਸਤਰੀਆਂ ਅਤੇ ਖੋਜਕਰਤਾਵਾਂ ਲਈ ਵੀ ਇੱਕ ਕੀਮਤੀ ਸਰੋਤ ਹੈ। ਇਹ ਮਨੌਲੀ ਦੀ ਤੀਜੀ ਕਿਤਾਬ ਹੈ ਅਤੇ ਹਾਕੀ ‘ਤੇ ਉਸ ਦੀ ਦੂਜੀ ਕਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ 2007 ਵਿੱਚ ਹਾਕੀ ਉਤੇ ‘ਵਿਸ਼ਵ ਹਾਕੀ ਦੇ ਹੀਰੇ’ ਕਿਤਾਬ ਲਿਖੀ ਸੀ। ਇਸ ਤੋਂ ਇਲਾਵਾ ਉਹ ਫੁਟਬਾਲ ਖਿਡਾਰੀਆਂ ਬਾਰੇ ਵੀ ਇਕ ਪੁਸਤਕ ਲਿਖ ਚੁੱਕੇ ਹਨ।ਉਹ ਤਿੰਨ ਦਹਾਕਿਆਂ ਤੋਂ ਵੱਧ ਸਮਾਂ ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੇ ਰਹੇ। ਵਰਤਮਾਨ ਵਿੱਚ ਉਹ ‘ਪੰਜਾਬੀ ਜਾਗਰਣ’ ਅਤੇ ਹੋਰ ਪ੍ਰਕਾਸ਼ਨਾਂ ਲਈ ਲਿਖਦੇ ਹਨ।

ਹੋਰ ਪੜ੍ਹੋ 👉  ਕਾਂਗਰਸ ਦਾ 2027 ਦੀਆਂ ਚੋਣਾਂ ਵਿੱਚ ਨੌਜਵਾਨਾਂ ਨੂੰ 60 ਪ੍ਰਤੀਸ਼ਤ ਟਿਕਟਾਂ ਦੇਣ ਦਾ ਵਾਅਦਾ

Leave a Reply

Your email address will not be published. Required fields are marked *