ਨੋਇਡਾ, 4 ਮਈ ( ਖ਼ਬਰ ਖਾਸ ਬਿਊਰੋ )
ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਦਮ ਘੁਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਨੋਇਡਾ ਸੈਕਟਰ-26 ਦੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਦੋ ਵਿਅਕਤੀਆਂ ਨੂੰ ਸੈਪਟਿਕ ਟੈਂਕ ਦੀ ਸਫਾਈ ਲਈ ਬੁਲਾਇਆ ਸੀ, ਜਦੋਂ ਦੋਵੇਂ ਵਿਅਕਤੀ ਸੈਪਟਿਕ ਟੈਂਕ ਦੀ ਸਫਾਈ ਕਰਨ ਲਈ ਹੇਠਾਂ ਗਏ ਤਾਂ ਉਨ੍ਹਾਂ ਦਾ ਦਮ ਘੁੱਟਣ ਲੱਗਾ ਅਤੇ ਕੁਝ ਹੀ ਦੇਰ ਵਿਚ ਜ਼ਹਿਰੀਲੀ ਗੈਸ ਦੀ ਲਪੇਟ ਵਿਚ ਆ ਗਏ। ਦੋਵਾਂ ਨੂੰ ਬਾਹਰ ਕੱਢ ਕੇ ਕੈਲਾਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।