ਦੇਹਰਾਦੂਨ (ਉੱਤਰਾਖੰਡ), 4 ਮਈ 4 ਮਈ ( ਖ਼ਬਰ ਖਾਸ ਬਿਊਰੋ )
ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿੱਚ ਅੱਜ ਕਾਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਮਸੂਰੀ-ਦੇਹਰਾਦੂਨ ਰੋਡ ’ਤੇ ਹੋਇਆ। ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਦੀ ਪਛਾਣ ਨੈਨਸੀ ਵਜੋਂ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਕਾਰ ਵਿੱਚ 4 ਲੜਕੇ ਤੇ ਦੋ ਲੜਕੀਆਂ ਸਵਾਰ ਸਨ। ਇਹ ਸਾਰੇ ਦੇਹਰਾਦੂਨ ਆਈਐੱਮਐੱਸ ਕਾਲਜ ਦੇ ਵਿਦਿਆਰਥੀ ਸਨ ਅਤੇ ਘੁੰਮਣ ਲਈ ਮਸੂਰੀ ਆਏ ਸਨ। ਸਵੇਰੇ ਦੇਹਰਾਦੂਨ ਪਰਤਦੇ ਸਮੇਂ ਕਾਰ ਡੂੰਘੀ ਖਾਈ ਵਿੱਚ ਡਿੱਗ ਗਈ।